ਫਿਰੋਜ਼ਪੁਰ 24 ਅਪ੍ਰੈਲ 2020 : ਕੋਰੋਨਾ ਵਾਇਰਸ ਦੇ ਮਿਲਣ ਤੋਂ ਬਾਅਦ ਕੰਟੇਨਮੇਂਟ ਜੌਨ ਘੋਸ਼ਿਤ ਹੋਣ ਵਾਲੇ ਇਲਾਕਿਆਂ ਵਿਚ ਗਾਰਬੇਜ਼ ਕਲੈਕਸ਼ਨ ਅਤੇ ਡਿਸਪੋਜ਼ਲ ਲਈ ਨਗਰ ਕਾਊਂਸਲ ਵੱਲੋਂ ਇੱਕ ਸਪੈਸ਼ਲ ਵਹੀਕਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਐਸਡੀਐਮ ਅਮਿੱਤ ਗੁਪਤਾ ਨੇ ਲਾਂਚ ਕੀਤਾ।
ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਐਸਡੀਐਮ ਅਮਿੱਤ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਨਗਰ ਕਾਊਂਸਲ ਫਿਰੋਜ਼ਪੁਰ ਵੱਲੋਂ ਇੱਕ ਵੱਖਰਾ ਯਤਨ ਕੀਤਾ ਗਿਆ ਹੈ। ਇੱਕ ਵੱਖਰਾ ਗਾਰਬੇਜ਼ ਕਲੈਕਸ਼ਨ ਵਹੀਕਲ ਤਿਆਰ ਕਰਵਾਇਆ ਗਿਆ ਹੈ, ਜੋ ਕਿ ਸਿਰਫ਼ ਤੇ ਸਿਰਫ਼ ਕੰਟੇਨਮੇਂਟ ਜੌਨ ਘੋਸ਼ਿਤ ਹੋਣ ਵਾਲੇ ਇਲਾਕਿਆਂ ਵਿਚ ਗਾਰਬੇਜ਼ ਕਲੈਕਸ਼ਨ ਕਰੇਗਾ। ਇਸ ਵਹੀਕਲ ਨੁੰ ਚਲਾਉਣ ਅਤੇ ਗਾਰਬੇਜ਼ ਦੇ ਨਿਪਟਾਰੇ ਲਈ ਪੰਜ ਮੁਲਾਜ਼ਮਾਂ ਨੂੰ ਸਪੈਸ਼ਲ ਟਰੇਨਿੰਗ ਦਿੱਤੀ ਗਈ ਹੈ, ਜੋ ਕਿ ਪੀਪੀਈ ਕਿੱਟਾਂ ਪਾ ਕੇ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਿਕ ਜਦੋਂ ਕਿਸੇ ਇਲਾਕੇ ਵਿਚ ਕੋਰੋਨਾ ਪੋਜ਼ਿਟਿਵ ਮਰੀਜ਼ ਮਿਲਦਾ ਹੈ ਤਾਂ ਉਸ ਇਲਾਕੇ ਨੂੰ ਕੰਟੇਨਮੇਂਟ ਜੌਨ ਘੋਸ਼ਿਤ ਕਰ ਕੇ ਸੀਲ ਕਰ ਦਿੱਤਾ ਜਾਂਦਾ ਹੈ।
ਐਸਡੀਐਮ ਨੇ ਅੱਗੇ ਦੱਸਿਆ ਕਿ ਜੇਕਰ ਸ਼ਹਿਰ ਵਿਚ ਕੋਈ ਇਹੋ ਜਿਹਾ ਇਲਾਕਾ ਸਾਹਮਣੇ ਆਉਂਦਾ ਹੈ ਤਾਂ ਉੱਥੇ ਖ਼ਾਸ ਤੌਰ ਤੇ ਤਿਆਰ ਕੀਤੇ ਗਏ ਇਹ ਵਹੀਕਲ ਹੀ ਗਾਰਬੇਜ਼ ਕਲੈਕਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਗਾਰਬੇਜ਼ ਵਹੀਕਲ ਕਿਸੇ ਹੋਰ ਇਲਾਕੇ ਵਿਚ ਨਹੀਂ ਲਗਾਇਆ ਜਾਵੇਗਾ ਅਤੇ ਨਾਂ ਹੀ ਇਸ ਵਹੀਕਲ ਦੇ ਨਾਲ ਡਿਊਟੀ ਕਰ ਰਹੇ ਮੁਲਾਜ਼ਮ ਕਿਸੇ ਹੋਰ ਇਲਾਕੇ ਵਿਚ ਕੰਮ ਕਰਨਗੇ। ਇਸ ਤੋਂ ਇਲਾਵਾ ਕੰਟੇਨਮੇਂਟ ਇਲਾਕੇ ਵਿਚ ਲੋਕਾਂ ਨੂੰ ਪੀਲੇ ਰੰਗ ਦੇ ਵੱਖਰੇ ਬੈਗ ਵੀ ਦਿੱਤੇ ਜਾਣਗੇ, ਜਿਸ ਵਿਚ ਉਹ ਕੂੜਾ ਇਕੱਠਾ ਕਰਨਗੇ।
ਇਸ ਕੂੜੇ ਨੂੰ ਜਾ ਤਾਂ ਇੰਸੀਨੇਟਰ ਵਿਚ ਨਸ਼ਟ ਕੀਤਾ ਜਾਵੇਗਾ ਜਾ ਫਿਰ ਜ਼ਮੀਨ ਦੀ ਗਹਿਰਾਈ ਵਿਚ ਦੱਬਿਆ ਜਾਵੇਗਾ ਤਾਂ ਜੋ ਇਹ ਕੂੜਾ ਕਿਸੇ ਦੂਸਰੀ ਚੀਜ਼ ਦੇ ਸੰਪਰਕ ਵਿਚ ਨਾ ਆਵੇ। ਉਨ੍ਹਾਂ ਦੱਸਿਆ ਕਿ ਕੰਟੇਨਮੇਂਟ ਜੌਨ ਤੋਂ ਮਿਲਣ ਵਾਲੇ ਕੂੜੇ ਨੂੰ ਬਾਇਓ-ਮੈਡੀਕਲ ਵੇਸਟ ਦੀ ਤਰ੍ਹਾਂ ਹੀ ਟਰੀਟ ਕੀਤਾ ਜਾਵੇਗਾ। ਇਨ੍ਹਾਂ ਵਹੀਕਲਾਂ ਨੂੰ ਲਗਾਤਾਰ ਕੀਟਨਾਸ਼ਕ ਸਪਰੇਅ ਕੀਤਾ ਜਾਵੇਗਾ। ਇਸ ਮੌਕੇ ਕਾਊਂਸਲ ਦੇ ਈਓ ਪਰਮਿੰਦਰ ਸਿੰਘ ਸੁਖੀਜਾ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਹਾਜ਼ਰ ਸਨ