ਰਜਨੀਸ਼ ਸਰੀਨ
ਨਵਾਂਸਹਿਰ, 25 ਅਪ੍ਰੈਲ 2020 - ਸਿੱਖਿਆ ਵਿਭਾਗ ਪੰਜਾਬ ਵਲੋਂ ਜਿਹਨਾਂ ਸਕੂਲਾਂ ਦੇ ਸ਼ੈਸਨ ੨੦੧੮-੧੯ ਦੌਰਾਨ ਦਸਵੀਂ ਸ੍ਰੇਣੀ ਦੇ ਨਤੀਜੇ ਬਹੁਤ ਹੀ ਵਧੀਆ ਰਹੇ ਸਨ ਦੇ ਸਕੂਲ ਮੁੱਖੀਆ ਨੂੰ ਸਨਮਾਨ ਪੱਤਰ ਦਿੱਤੇ ਜਾ ਰਹੇ ਹਨ । ਇਸੇ ਲੜੀ ਤਹਿਤ ਜਿਲਾ ਸਹੀਦ ਭਗਤ ਸਿੰਘ ਨਗਰ ਦੇ ੨੦ ਪ੍ਰਿੰਸੀਪਲ/ਮੁੱਖ ਅਧਿਆਪਕਾਂ ਅਤੇ ਸਟਾਫ ਨੂੰ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵਲੋਨ ਸਨਮਾਨ ਪੱਤਰ ਭੇਜ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਜਿਹਨਾਂ ਸਕੂਲ਼ਾਂ ਦੇ ਸਾਲ ੨੦੧੮-੧੯ ਦੌਰਾਨ ਦਸਵੀਂ ਸ੍ਰੈਣੀ ਦੇ ਨਤੀਜੇ ਸਨਾਦਾਰ ਰਹੇ ਹਨ ਉਹਨਾਂ ਨੂੰ ਸਕੂਲ ਸਿੱਖਿਆ ਵਿਭਾਗ ਵਲੋਂ ਸਨਮਾਨ ਪੱਤਰ ਭੇਜੇ ਹਨ।
ਉਹਨਾਂ ਕਿਹਾ ਕਿ ਇਹ ਨਤੀਜੇ ਲਿਆਉਣ ਲਈ ਜਿੱਥੇ ਸਕੂਲ ਮੁੱਖੀ ਦਾ ਅਹਿਮ ਯੋਗਦਾਨ ਹੈ ਉਥੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਦਾ ਵੀ ਖਾਸ ਯੋਗਦਾਨ ਹੈ ਜਿਸ ਲਈ ਇਹ ਅਧਿਆਪਕ ਵੀ ਵਧਾਈ ਤੇ ਪਤਾਰ ਹਨ।ਉਹਨਾਂ ਦੱਦਿਆ ਕਿ ਜਿਹਨਾਂ ਸਕੂਲ ਮੁੱਖੀਆਂ ਨੂੰ ਸਨਮਾਨ ਪੱਤਰ ਭੇਜੇ ਗਏ ਹਨ ਉਹਨਾਂ ਵਿੱਚ ਸਸਸਸ ਕਰਿਆਮ( ਨਤੀਜਾ ੯੬.੩੬%),ਸਸਸਸ ਸੂਰਾਪੁਰ (ਨਤੀਜਾ ੧੦੦%),ਸਸਸਸ ਪੱਲੀਝਿੱਕੀ(ਨਤੀਜਾ ੧੦੦%),ਸਸਸਸ ਸਾਹਲੋਂ(ਨਤੀਜਾ ੧੦੦%),ਸਸਸਸ ਸੜੋਆ(ਨਤੀਜਾ ੯੫.੪੫%),ਸਹਸ ਪੋਜੇਵਾਲ(ਨਤੀਜਾ ੯੫.੯੨%),ਸਹਸ ਮੁੱਤੋਂ(ਨਤੀਜਾ ੯੮.੦੮%),ਸਸਸਸ ਘੁੰਮਣ(ਨਤੀਜਾ ੯੮.੧੫%),ਸਸਸਸ ਕਰਨਾਣਾ(ਨਤੀਜਾ ੧੦੦%), ਸਸਸਸ (ਕ) ਹੇੜੀਆ(ਨਤੀਜਾ ੯੭.੮੭%),ਸਸਸਸ ਖੋਥੜਾਂ(ਨਤੀਜਾ ੯੮.੧੧%),ਸਸਸਸ ਬਹਿਲੂਰ ਕਲਾਂ(ਨਤੀਜਾ ੧੦੦%),ਸਹਸ ਮਹਾਲੋਂ (ਨਤੀਜਾ ੯੫%),ਸਸਸਸ(ਕ) ਬੰਗਾ(ਨਤੀਜਾ ੯੮.੫੧%),ਸਸਸਸ ਚੌਨਗਰਾ(ਨਤੀਜਾ ੧੦੦%), ਸਸਸਸ ਮਕੁੰਦਪੁਰ (ਨਤੀਜਾ ੯੫.੪੩%) .ਸਸਸਸ ਕਰਨਾਣਾ(ਨਤੀਜਾ ੯੭.੨੯),ਸਸਸਸ ਰੱਤੇਵਾਲ(ਨਤੀਜਾ ੯੮.੧੮%),ਸਸਸਸ ਫਰਾਲਾ(ਨਤੀਜਾ ੧੦੦%), ਸਸਸਸ ਮੰਢਾਲੀ(ਨਤੀਜਾ ੧੦੦%) ਸ਼ਾਮਿਲ ਹਨ। ਸਿੱਖਿਆ ਵਿਭਾਗ ਵਲੋਂ ਇਹਨਾਂ ਸਕੂਲਾਂ ਦੇ ਸਕੂਲ ਮੁੱਖੀਆਂ ਨੂੰ ਸਨਮਾਨ ਪੱਤਰ ਭੇਜੇ ਹਨ।