ਅਸ਼ੋਕ ਵਰਮਾ
ਬਠਿੰਡਾ, 25 ਅਪਰੈਲ 2020 - ਜ਼ਿਲ੍ਹਾ ਪ੍ਰਸ਼ਾਸਨ ਨੇ ਗ੍ਰਾਮ ਪੰਚਾਇਤ ਮਾਣਕ ਖਾਨਾ ਦੇ ਸਹਿਯੋਗ ਨਾਲ ਬਾਹਰਲੇ ਰਾਜਾਂ ਤੋ ਆਏ ਪਿੰਡ ਦੇ 9 ਵਿਅਕਤੀਆ ਨੂੰ 14 ਦਿਨਾਂ ਲਈ ਇਕਾਂਤਵਾਸ ’ਚ ਭੇਜ ਦਿੱਤਾ ਹੈ । ਸਿਹਤ ਵਿਭਾਗ ਦੇ ਅਧਿਕਾਰੀ ਮੈਡਮ ਰਾਣੀ ਦੇਵੀ ਤੇ ਜਸਪਾਲ ਸਿੰਘ ਨੇ ਦੱਸਿਆਂ ਕਿ ਹਦਾਇਤਾਂ ਮੁਤਾਬਿਕ ਪਿੰਡ ਮਾਣਕ ਖਾਨਾ ਦੇ 3 ਪ੍ਰੀਵਾਰਾਂ ਦੇ 5 ਵਿਅਕਤੀ ਤੇ 4 ਬੱਚੇ ਰਾਜਸਥਾਨ ਵਿੱਚ ਕੰਮਕਾਰ ਲਈ ਗਏ ਸਨ ਅਤੇ ਇੱਕ ਵਿਅਕਤੀ ਮਾਨਸਾ ਤੋ ਵਾਪਸ ਆਉਣ ਤੇ ਹੀ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਇੰਨਾਂ ਦੇ ਘਰਾਂ ਅੱਗੇ ਇਕਾਂਤਵਾਸ ਸਬੰਧੀ ਪੋਸਟਰ ਲਾਏ ਹਨ ਤਾਂ ਜੋ ਕੋਈ ਜਾਣੇ ਅਣਜਾਣੇ ’ਚ ਇੰਨਾਂ ਦੇ ਘਰੀਂ ਨਾਂ ਜਾ ਸਕੇ।
ਸਰਪੰਚ ਸੈਸਨਦੀਪ ਕੌਰ ਨੇ ਦੱਸਿਆਂ ਕਿ ਇੰਨਾਂ ਪ੍ਰੀਵਾਰਾਂ ਦੇ ਮੈਬਰਾਂ ਅਤੇ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਬਾਹਰਲੇ ਰਾਜਾਂ ਤੋ ਆਏ ਵਿਅਕਤੀਆ ਨੂੰ ਇਕਾਂਤਵਾਸ ਕੀਤਾ ਗਿਆ ਹੈ , ਸਮੇ ਸਮੇ ਤੇ ਪ੍ਰਸਾਸਨ ਨਾਲ ਤਾਲਮੇਲ ਕਰਕੇ ਰੋਜਾਨਾਂ ਦੀ ਰਿਪੋਰਟ ਅਧਿਕਾਰੀਆਂ ਨੂੰ ਭੇਜੀ ਜਾਦੀ ਹੈ । ਇਕਾਂਤਵਾਸ ਕੀਤੇ ਗਏ ਵਿਅਕਤੀਆ ਲਈ ਵਿਸੇਸ ਤੋਰ ਰਾਸ਼ਨ ਦੇ ਪ੍ਰਬੰਧ ਕੀਤੇ ਜਾਣਗੇ ਤਾਂ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ।