← ਪਿਛੇ ਪਰਤੋ
ਪੰਜਾਬ ਪੁਲਿਸ ਤੇ ਹਿਮਾਚਲ ਪੁਲਸ ਦੀ ਭਾਰੀ ਮਸ਼ੱਕਤ ਤੇ ਹਿਮਾਚਲ ਪ੍ਰਦੇਸ਼ ਦੇ ਆਲਾ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਖੁੱਲ੍ਹਿਆ ਹਿਮਾਚਲ ਦਾ ਰਸਤਾ ਹਰੀਸ਼ ਕਾਲੜਾ ਨੰਗਲ, 27 ਅਪ੍ਰੈਲ 2020 : ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਜੋੜਨ ਵਾਲੇ ਮਹਿਤਪੁਰ ਬੈਰੀਅਰ ਤੇ ਅੱਜ ਸਵੇਰੇ ਤੜਕੇ ਭਾਰੀ ਇਕੱਠ ਹੋ ਗਿਆ ਇਸ ਇਕੱਠ ਦੀ ਗਿਣਤੀ ਸੌ ਦੋ ਸੌ ਨਹੀਂ ਲੱਗਭਗ ਪੰਜ ਤੋਂ ਛੇ ਹਜ਼ਾਰ ਵਿਅਕਤੀ ਦੇ ਕਰੀਬ ਸੀ ਜੋ ਕਿ ਪੁਲਿਸ ਦੇ ਕੰਟਰੋਲ ਤੋਂ ਵੀ ਬਾਹਰ ਸੀ ।ਮੌਕੇ ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਇਹ ਸਭ ਲੋਕ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ਜ਼ਰੀਏ ਹਿਮਾਚਲ ਪ੍ਰਦੇਸ਼ ਜਾਣ ਲਈ ਇੱਥੇ ਪੁੱਜੇ ਸਨ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਬੈਰੀਅਰ ਤੇ ਮੈਡੀਕਲ ਚੈਕਅੱਪ ਦੀ ਇੱਕ ਟੀਮ ਬਿਠਾਈ ਹੋਈ ਸੀ ਜੋ ਕਿ ਬਿਨਾਂ ਚੈੱਕਅਪ ਅਤੇ ਪਾਸ ਨੂੰ ਵੇਖੇ ਬਗੈਰ ਜਾਣ ਨਹੀਂ ਦੇ ਰਹੀ ਸੀ ।ਇੱਕ ਟੀਮ ਦਾ ਇੰਨੀ ਵੱਡੀ ਭਾਰੀ ਤਾਦਾਦ ਵਿੱਚ ਲੋਕਾਂ ਦੇ ਹੋਣਾ ਨਾਕਾਫ਼ੀ ਰਿਹਾ ਜਿਸ ਕਾਰਨ ਉੱਥੇ ਭਾਰੀ ਇਕੱਠ ਹੋ ਗਿਆ , ਜਿਸ ਕਾਰਨ ਡੀ.ਐੱਸ.ਪੀ. ਨੰਗਲ ਯ.ੂਸੀ. ਚਾਵਲਾ ਅਤੇ ਐਸ.ਐਚ.ਓ. ਪਵਨ ਚੌਧਰੀ ਨੂੰ ਭਾਰੀ ਪੁਲਿਸ ਬਲ ਨੂੰ ਨਾਲ ਲੈ ਕੇ ਮੌਕੇ ਤੇ ਪੁੱਜਣਾ ਪਿਆ ਅਤੇ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਸਥਿਤੀ ਕੰਟਰੋਲ ਵਿੱਚ ਆਈ ।ਲਗੱਭਗ ਡੇਢ ਘੰਟੇ ਦੇ ਵਕਫੇ ਬਾਅਦ ਡਿਪਟੀ ਕਮਿਸ਼ਨਰ ਊਨਾ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਚੈੱਕ ਅੱਪ ਤੋਂ ਬਗ਼ੈਰ ਇਥੋਂ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਕਿਉਂਕਿ ਜਾਂਚ ਕੀਤੀਆਂ ਗਈਆਂ ਪਰਮਿਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਡੀ. ਸੀ. ਕਾਂਗੜਾ ਵੱਲੋਂ ਇੱਕ ਦਿਨ ਵਿੱਚ ਹੀ ਸੈਂਕੜੇ ਪਰਮਿਸ਼ਨ ਦੇ ਦਿੱਤੀਆਂ ਗਈਆਂ ਜਿਸ ਦੀ ਅਗਾਊਂ ਜਾਣਕਾਰੀ ਊਨਾ ਪ੍ਰਸ਼ਾਸਨ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਚੀਫ ਸੈਕਟਰੀ ਅਤੇ ਹੋਰ ਆਲਾ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਪਾਸ ਧਾਰਕਾਂ ਨੂੰ ਬੈਰੀਅਰ ਤੋਂ ਲੰਘਾ ਦਿੱਤਾ ਜਾਵੇ ਅਤੇ ਅੱਗੇ ਕਾਂਗੜਾ ਲਾਗੇ ਵਿਸ਼ੇਸ਼ ਨਾਕਾ ਲਾ ਕੇ ਇਨ੍ਹਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ ਆਪਣੇ ਘਰਾਂ ਨੂੰ ਭੇਜਿਆ ਜਾਵੇ ।ਇਸ ਮੌਕੇ ਤੇ ਮੀਡੀਆ ਵੱਲੋਂ ਵੀ ਨਿਰਾਸ਼ਾ ਦਾ ਆਲਮ ਪਾਇਆ ਗਿਆ ਬਹੁਤੇ ਮੀਡੀਆ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪੱਤਰਕਾਰਾਂ ਦੇ ਜ਼ਰੀਏ ਅਗਾਊਂ ਜਾਣਕਾਰੀ ਵੀ ਦਿੱਤੀ ਜਾ ਸਕਦੀ ਸੀ ।
Total Responses : 266