← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 27 ਅਪ੍ਰੈਲ 2020: ਤਲਵੰਡੀ ਸਾਬੋ ਪਾਵਰ ਲਿਮਟਿਡ ਪ੍ਰਬੰਧਕਾਂ ਨੇ ਆਖਿਆ ਹੈ ਕਿ ਕੁਝ ਬਦਨਾਮ ਤੱਤ ਤਾਪ ਬਿਜਲੀ ਘਰ ਸਬੰਧੀ ਝੂਠੀਆਂ ਅਤੇ ਬੇਬੁਨਿਆਦ ਅਫਵਾਹਾਂ ਫੈਲਾ ਸਮਾਜ ਨੂੰ ਭੜਕਾ ਰਹੇ ਹਨ। ਉਨਾਂ ਆਖਿਆ ਕਿ ਟੀਐਸਪੀਐਲ ਤੇ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਤ ਕਰਨ ਦੇ ਦੋਸ਼ ਪੂਰੀ ਤਰਾਂ ਬੇਬੁਨਿਆਦ ਹਨ । ਟੀਐਸਪੀਐਲ ਵੱਲੋਂ ਜਾਰੀ ਪ੍ਰੈਸ ਬਿਆਨ ਰਾਹਂੀ ਦੱਸਿਆ ਗਿਆ ਹੈ ਕਿ ਇਹ ਇਕ ਸੁਪਰ ਤਾਪ ਬਿਜਲੀ ਘਰ ਹੈ ਜਿਸ ਨੇ ਾਿਣੀ ਨੂੰ ਸੋਧਣ ਲਈ ਆਪਣਾ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਹੈ। ਉਨਾਂ ਦੱਸਿਆ ਕਿ ਇਹ ਟਰੀਟਮੈਂਟ ਪਲਾਂਟ ਜੀਰੋ ਡਿਸਚਾਰਜ ਪਲਾਂਟ ਹੈ ਅਤੇ ਪਾੀ ਦੀ ਇੱਥ ਵੀ ਬੂੰਦ ਅਜਾਈਂ ਜਾਂ ਬਾਹਰ ਨਹੀਂ ਜਾਣ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪਲਾਂਟ ਦੇ ਅਹਾਤੇ ਤੋ ਬਾਹਰ ਕਿਸੇ ਤਰਾਂ ਦੇ ਡਿਸਚਾਰਜ ਦੀ ਸੰਭਾਵਨਾ ਵੀ ਨਹੀਂ ਹੈ। ਉਨਾਂ ਦੱਸਿਆ ਕਿ ਅਧਿਕਾਰੀ ਸਮੇਂ-ਸਮੇਂ ਤੇ ਪਲਾਂਟ ਦਾ ਦੌਰਾ ਕਰਕੇ ਨਿਰੀਖਣ ਕਰਦੇ ਹਨ ਤਾਂ ਜੋ ਕੋਈ ਸ਼ਕਾਇਤ ਨਾਂ ਆਵੇ ਇਸ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਅਤੀ ਆਧੁਨਿਕ ਤਕਨੀਕਾਂ ਅਤੇ ਲਗਾਤਰ ਜਾਂਚ ਪੜਤਾਲ ਕਾਰਨ ਪਾਵਰ ਪਲਾਂਅ ਵੱਲੋਂ ਨਹਿਰੀ ਪਾਣੀ ਨੂੰ ਪ੍ਰਦੂਸਤਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਸ ਕਰਕੇ ਇਲਜਾਮ ਪੂਰੀ ਤਰਾਂ ਬੇਬੁਨਿਆਦ ਹਨ। ਟੀਐਸਪੀਐਲ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਇਨਾਂ ਝੂਠੇ ਦੋਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਕਾਨੂੰਨੀ ਪਹਿਲੂਆਂ ਨੂੰ ਪੜਤਾਲਿਆ ਜਾ ਰਿਹਾ ਹੈ ਅਤੇ ਅਫਵਾਹਾਂ ਫੈਲਾਉਣ ਲਈ ਜਿੰਮੇਵਾਰ ਪਾਏ ਜਾਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
Total Responses : 266