ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 27 ਅਪ੍ਰੈਲ 2020: ਕੋਰੋਨਾ ਮਹਾਂਮਾਰੀ ਵਿੱਚ ਪੁਲਿਸ ਮੁਲਾਜਮ,ਸਿਹਤ ਵਿਭਾਗ ਦੀ ਟੀਮ,ਮੀਡੀਆ ਪਰਸਨਜ਼ ਅਤੇ ਸਫਾਈ ਸੇਵਕਾਂ ਨੇ ਵੀ “ਮੈਂ ਵੀ ਹਰਜੀਤ ਸਿੰਘ” ਦੀ ਤਖਤੀ ਲਗਾ ਕੇ ਕੋਰੋਨਾ ਦੀ ਜੰਗ ਵਿੱਚ ਹੋਂਸਲੇ ਨਾਲ ਲੜਨ ਦਾ ਜਸਬਾ ਦਿਖਾਇਆ।ਜਿਵੇਂ ਪੰਜਾਬ ਪੁਲਿਸ ਦੇ ਜਵਾਨ ਹਰਜੀਤ ਸਿੰਘ ਦਾ ਕੋਵਿਡ-19 ਮਹਾਂਮਾਰੀ ਖਿਲਾਫ਼ ਲੜਾਈ ਲੜਦਿਆਂ ਡਿਊਟੀ ਦੌਰਾਨ ਹੱਥ ਕੱਟਿਆ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਸਫ਼ਲਤਾ ਪੂਰਵਕ ਇਲਾਜ ਪੀ.ਜੀ.ਆਈ ਚੰਡੀਗੜ ਵਿਖੇ ਚੱਲ ਰਿਹਾ ਹੈ।ਫਰੀਦਕੋਟ ਦੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਵੀ ਆਪਣੀ ਕੋਵਿਡ-19 ਦੀ ਪੂਰੀ ਟੀਮ ਨਾਲ ਪੁਲਿਸ,ਪੈਰਾ ਮਿਲਟਰੀ ਫੋਰਸ,ਪੱਤਰਕਾਰ,ਸਫਾਈ ਸੇਵਕ,ਐਨ.ਜੀ.ਓ ਅਤੇ ਸਿਹਤ ਵਿਭਾਗ ਦੇ ਸਟਾਫ਼ ਸਮੇਤ ਹਰ ਇਕ ਉਸ ਸਖਸ਼ ਦਾ ਸਨਮਾਨ ਅਤੇ ਧੰਨਵਾਦ ਕਰਨ ਲਈ ਮੀਟਿੰਗ ਕੀਤੀ ।ਉਨਾਂ ਕਿਹਾ ਕਿ ਅੱਜ ਜ਼ਿਲ੍ਹੇ ਵਿਚ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਟੀਮਾਂ ਨੇ ਆਪਣੇ ਨਾਮ ਬੈਜ ਉਪਰ “ਮੈਂ ਵੀ ਹਰਜੀਤ ਸਿੰਘ” ਲਿਖ ਕੇ ਉਸ ਜੁਝਾਰੂ ਪੁਲਿਸ ਜਵਾਨ ਨੂੰ ਸਨਮਾਨ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦੀ ਹੈ। ਇਸ ਤੋਂ ਇਲਾਵਾ ਜ਼ਿਲੇ ਵਿਚ ਕਰੋਨਾ ਮਹਾਂਮਾਰੀ ਨੂੰ ਅੱਗੇ ਰੋਕਣ ਲਈ ਪੂਰੀ ਤਰਾਂ ਸਰਗਰਮ ਹੈ ਅਤੇ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਦੇ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਘਰ ਰਹੋ ਸੁਰੱਖਿਅਤ ਰਹੋ।ਇਸ ਮੌਕੇ ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ,ਡੀ.ਆਈ.ਓ ਡਾ.ਸੰਜੀਵ ਸੇਠੀ,ਜ਼ਿਲ੍ਹਾ ਐਪੇਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ,ਡਾ.ਅਨੀਤਾ ਨੇ ਵੀ ਕੋਵਿਡ -19 ਨੂੰ ਹਰਾਉਣ ਵਾਲੇ ਸਟਾਫ ਦਾ ਹੋਂਸਲਾ ਵਧਾਇਆ।
“ਮੈਂ ਵੀ ਹਰਜੀਤ ਹਾਂ” ਦੀਆਂ ਤਖਤੀਆਂ ਪ੍ਰਦਰਸ਼ਿਤ ਕਰ ਸਟਾਫ ਦਾ ਹੋਂਸਲਾ ਵਧਾਉਂਦੇ ਹੋਏ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਅਧਿਕਾਰੀ।