ਕਰਤਾਰਪੁਰ-ਅੰਮ੍ਰਿਤਸਰ ਸੈਕਸ਼ਨ 6- ਲੇਨ ਐਕਸੈਸ ਕੰਟਰੋਲਡ ਐਕਸਪ੍ਰੈਸ ਵੇਅ ਵਜੋਂ ਬਣਾਇਆ ਜਾਵੇਗਾ: ਵਿਜੇ ਇੰਦਰ ਸਿੰਗਲਾ
ਚੰਡੀਗੜ, 27 ਅਪ੍ਰੈਲ 2020: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸੋਮਵਾਰ ਨੂੰ ਭਰੋਸਾ ਦਿੱਤਾ ਕਿ ਅੰਮ੍ਰਿਤਸਰ, ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਹੈ, ਜਿਸ ਤਹਿਤ ਕਰਤਾਰਪੁਰ ਵਿਖੇ ਇਕ ਹਿੱਸਾ ਐਕਸਪ੍ਰੈਸ ਵੇਅ ਨੂੰ ਕਰਤਾਰਪੁਰ-ਅੰਮ੍ਰਿਤਸਰ ਭਾਗ ਨਾਲ ਜੋੜੇਗਾ। ਉਨ•ਾਂ ਕਿਹਾ ਕਿ ਇਸ ਸੈਕਸ਼ਨ ਨੂੰ ਮੌਜੂਦਾ ਅਲਾਈਨਮੈਂਟ ਦੇ ਨਾਲ ਹੀ 6-ਲੇਨ ਐਕਸੈਸ ਕੰਟਰੋਲਡ ਐਕਸਪ੍ਰੈਸ ਵੇਅ ਦੇ ਤੌਰ 'ਤੇ ਵਿਕਸਤ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਵਲੋਂ ਪ੍ਰਵਾਨਿਤ ਇਹ ਅਲਾਇਨਮੈਂਟ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ ਦੇ ਸ਼ਹਿਰਾਂ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਨਾਲ ਨਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ , ਜੰਮੂ ਕਸ਼ਮੀਰ ਨਾਲ ਜੋੜਨ ਲਈ ਸਭ ਤੋਂ ਛੋਟਾ ਅਤੇ ਸਿੱਧਾ ਸੰਪਰਕ ਪ੍ਰਦਾਨ ਕਰਦੀ ਹੈ। ਉਨ•ਾਂ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਐਨਐਚਏਆਈ ਦੇ ਨੁਮਾਇੰਦਿਆਂ ਦਰਮਿਆਨ ਹੋਈਆਂ ਕਈ ਮੀਟਿੰਗਾਂ ਤੋਂ ਬਾਅਦ ਇਸ ਅਲਾਇਨਮੈਂਟ ਨੂੰ ਅੰਤਮ ਰੂਪ ਦਿੱਤਾ ਗਿਆ ਹੈ।
ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਤਾਲਾਬੰਦੀ ਦੇ ਬਾਵਜੂਦ ਇਸ ਪ੍ਰਾਜੈਕਟ ਦਾ ਕੰਮ ਵਿਕਾਸ ਅਧੀਨ ਹੈ। ਇਸ ਸਬੰਧ ਵਿਚ ਜ਼ਿਲ•ਾ ਪਟਿਆਲਾ ਅਤੇ ਸੰਗਰੂਰ ਵਿੱਚ ਮਾਲ ਰਿਕਾਰਡ ਦੀ ਤਸਦੀਕ ਹੋ ਚੁੱਕੀ ਹੈ ਅਤੇ ਨੈਸ਼ਨਲ ਹਾਈਵੇਅਜ਼ ਐਕਟ ਦੀ ਧਾਰਾ 3 ਏ ਤਹਿਤ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਚਿਰਾਂ ਤੋਂ ਉਡੀਕੇ ਜਾ ਰਹੇ ਇਸ ਪ੍ਰਾਜੈਕਟ ਰਾਹੀਂ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਅਤੇ ਖੇਤੀ ਬਾਜ਼ਾਰਾਂ ਨੂੰ ਬਾਕੀ ਦੇਸ਼ ਨਾਲ ਜੁੜਣ ਦਾ ਮੌਕਾ ਹਾਸਲ ਹੋਵੇਗਾ ਜਿਸ ਨਾਲ ਸੂਬੇ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ। ਉਨ•ਾਂ ਅੱਗੇ ਕਿਹਾ ਕਿ ਐਨਐਚਏਆਈ ਨੇ ਮੌਜੂਦਾ ਵਿੱਤੀ ਸਾਲ 2020-21 ਦੌਰਾਨ ਨਿਰਮਾਣ ਕਾਰਜਾਂ ਨੂੰ ਵੰਡਣ ਦਾ ਟੀਚਾ ਰੱਖਿਆ ਹੈ ਅਤੇ ਇਹ ਟੀਚਾ 2023-24 ਤੱਕ ਪੂਰਾ ਹੋ ਜਾਵੇਗਾ।
ਉਨ•ਾਂ ਦੁਹਰਾਇਆ ਕਿ ਅੰਮ੍ਰਿਤਸਰ ਮਾਤਾ-ਵੈਸ਼ਨੋ ਦੇਵੀ ਅਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨਾਂ ਨੂੰ ਜੋੜਨ ਵਾਲੇ ਦਿੱਲੀ-ਕਟੜਾ ਐਕਸਪ੍ਰੈੱਸਵੇਅ ਦਾ ਅਟੁੱਟ ਅੰਗ ਹੈ।