ਖ਼ਾਲਸਾ ਚੈਰੀਟੇਬਲ ਸੋਸਾਇਟੀ ਨੇ ਦੂਜੇ ਪੜਾਅ 'ਚ ਕੋਵਿੰਡ‐19 ਖਿਲਾਫ਼ ਲੜਾਈ ਲਈ 2 ਹਜ਼ਾਰ ਸੈਨੇਟਾਈਜ਼ਰ ਅਤੇ 20 ਹਜ਼ਾਰ ਮਾਸਕ ਕੀਤੇ ਭੇਟ : ਛੀਨਾ
ਅੰਮ੍ਰਿਤਸਰ, 27 ਅਪ੍ਰੈਲ 2020: ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਮਰਜੈਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਆਦਿ ਲਈ ਅੱਜ ਦੂਜੇ ਪੜਾਅ 'ਚ 20 ਹਜ਼ਾਰ ਮਾਸਕ ਅਤੇ 2 ਹਜ਼ਾਰ ਸੈਨੇਟਾਈਜ਼ਰ ਜ਼ਿਲ•ਾ ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਆਫ਼ ਪੁਲਿਸ ਸ: ਸੁਖਚੈਨ ਸਿੰਘ ਗਿੱਲ ਦੇ ਸਪੁਰਦ ਕੀਤੇ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸੁਸਾਇਟੀ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਕਾਰਜਸ਼ੀਲ ਹੈ ਅਤੇ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ ਤੇ ਜੋ ਸੰਭਵ ਸਹਾਇਤਾ ਹੋਵੇਗੀ ਉਹ ਸੋਸਾਇਟੀ ਦੁਆਰਾ ਕੀਤੀ ਜਾਵੇਗੀ।
ਉਨ•ਾਂ ਨੇ ਦੱਸਿਆ ਕਿ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵੱਲੋਂ 2 ਹਜ਼ਾਰ ਸੈਨੇਟਾਈਜ਼ਰ, ਜਦ ਕਿ ਖ਼ਾਲਸਾ ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਪਿੰਡ ਚਵਿੰਡਾ ਦੇਵੀ (ਅੰਮ੍ਰਿਤਸਰ), ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਪਿੰਡ ਹੇਰ ਵੱਲੋਂ ਮਾਸਕਜ਼ ਸਹਾਇਤਾ ਵਜੋਂ ਪ੍ਰਦਾਨ ਕੀਤੇ ਹਨ, ਜੋ ਕਿ ਉਕਤ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ।
ਸ: ਛੀਨਾ ਨੇ ਕਿਹਾ ਕਿ ਕੋਵਿਡ‐19 ਭਿਅੰਕਰ ਮਹਾਮਾਰੀ ਜੋ ਇਸ ਸਮੇਂ ਪੂਰੇ ਵਿਸ਼ਵ ਭਰ 'ਚ ਫੈਲ ਚੁੱਕੀ ਹੈ ਅਤੇ ਇਸ ਦੀ ਲਪੇਟ 'ਚ ਆ ਕੇ ਲੱਖਾਂ ਲੋਕ ਪ੍ਰਭਾਵਿਤ ਹੋਏ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਦੁਆਰਾ ਜਾਰੀ ਹੁਕਮਾਂ ਅਤੇ ਨਿਯਮਾਂ ਮੁਤਾਬਕ ਸਮਾਜਿਕ ਦੂਰੀਆਂ ਨੂੰ ਬਰਕਰਾਰ ਰੱਖਦਿਆਂ ਹੋਇਆ ਉਕਤ ਕਾਰਜ ਕੀਤਾ ਗਿਆ ਸੀ।
ਇਸ ਮੌਕੇ ਡੀ. ਸੀ. ਸ: ਢਿੱਲੋਂ ਅਤੇ ਕਮਿਸ਼ਨਰ ਆਫ਼ ਪੁਲਿਸ ਸ: ਗਿੱਲ ਨੇ ਉਕਤ ਸੋਸਾਇਟੀ ਦੇ ਯਤਨਾਂ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ 'ਚ ਇਹੋ ਜਿਹੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਦੀ ਅਤਿ ਜਰੂਰਤ ਹੈ। ਕਿਉਂਕਿ ਲੋਕਾਂ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾਉਣ ਲਈ ਜੇਕਰ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵਰਗੀਆਂ ਸੰਸਥਾਵਾਂ, ਜਥੇਬੰਦੀਆਂ ਸਹਿਯੋਗ ਦੇਣਗੇ ਤਾਂ ਜਲਦ ਹੀ ਇਸ ਬਿਮਾਰੀ 'ਤੇ ਫ਼ਤਿਹ ਹਾਸਲ ਕਰ ਲਈ ਜਾਵੇਗੀ। ਉਨ•ਾਂ ਨੇ ਇਸ ਮੌਕੇ ਕਰਫ਼ਿਊ ਦੌਰਾਨ ਲੋਕਾਂ ਨੂੰ ਲੋੜ ਮੁਤਾਬਕ ਹੀ ਘਰਾਂ ਤੋਂ ਬਾਹਰ ਆਉਣ ਦਾ ਕਹਿੰਦਿਆਂ ਪੂਰਨ ਸਹਿਯੋਗ ਦੀ ਆਸ ਵੀ ਪ੍ਰਗਟਾਈ। ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੈਨੇਜ਼ਮੈਂਟ ਅਤੇ ਸਮੂਹ ਪ੍ਰਿੰਸੀਪਲਜ਼ ਨੇ ਹਮਸਲਾਹ ਹੋ ਕੇ 'ਪੀ. ਐਮ. ਕੇਅਰ ਵੰਡ' ਲਈ 10 ਲੱਖ ਦੀ ਰਾਸ਼ੀ ਰਾਹਤ ਵਜੋਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਜਿਸ 'ਚ ਸੁਸਾਇਟੀ ਵੱਲੋਂ ਅਤੇ ਸੁਸਾਇਟੀ ਅਧੀਨ ਆਉਂਦੇ 18 ਪ੍ਰਿੰਸੀਪਲਾਂ ਵੱਲੋਂ 15‐15 ਦਿਨਾਂ ਦੀ ਤਨਖਾਹ ਦੀ ਕਟੌਤੀ ਕਰਵਾਉਂਦੇ ਹੋਏ ਇਸ ਨਾਜ਼ੁਕ ਸਮੇਂ 'ਚ ਸਮਾਜ ਸੇਵੀ ਕਾਰਜ ਲਈ ਯੋਗਦਾਨ ਪਾਇਆ ਗਿਆ ਹੈ। ਇਸ ਤੋਂ ਇਲਾਵਾ ਪਹਿਲੇ ਪੜਾਅ 'ਚ 2100 ਸੈਨੇਟਾਈਜ਼ਰ ਅਤੇ 21000 ਮਾਸਕ ਬੀਤੇ ਦਿਨੀਂ ਡੀ. ਸੀ. ਸ: ਢਿੱਲੋਂ ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਨੂੰ ਸਪੁਰਦ ਕੀਤੇ ਗਏ ਸਨ।