ਬਾਹਰੋਂ ਆਉਣ ਵਾਲਿਆਂ ਲਈ ਪੰਜਾਬ ਹੋਇਆ ਸਖ਼ਤ , ਹਰੇਕ ਦੀ ਹੋਵੇਗੀ ਸਕਰੀਨਿੰਗ- ਐਂਟਰੀ ਪੁਆਇੰਟ ਹੋਣਗੇ ਨੋਟੀਫਾਈ
ਕੁਲਜਿੰਦਰ ਸਰਾ
ਚੰਡੀਗੜ੍ਹ , 27 ਅਪ੍ਰੈਲ , 2020 : ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ 'ਚੋਂ 8 ਜਣੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਹੋਰ ਚੁਕੰਨੀ ਹੋ ਗਈ ਹੈ . ਇਸ ਨੇ ਸੂਬੇ ਤੋਂ ਬਾਹਰੋਂ ਆਉਣ ਵਾਲੇ ਲੋਕਾਂ ਤੇ ਸਖ਼ਤ ਨਿਗਰਾਨੀ ਅਤੇ ਚੈਕਿੰਗ ਦੇ ਹੁਕਮ ਦਿੱਤੇ ਹਨ . ਸਿਹਤ ਮਹਿਕਮੇ ਵੱਲੋਂ ਸਾਰੇ ਅਧਿਕਾਰੀਆਂ ਅਤੇ ਖ਼ਾਸ ਕਰ ਕੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਸਾਰੇ ਐਂਟਰੀ ਪੁਆਇੰਟ ਨੋਟੀਫਾਈ ਅਤੇ ਸੀਲ ਕੀਤੇ ਜਾਣ . ਕਿਸੇ ਵੀ ਹੋਰ ਸੂਬੇ ਤੋਂ ਆਕੇ ਪੰਜਾਬ 'ਚ ਦਾਖਲ ਹੋਣ ਵਾਲੇ ਹਰੇਕ ਦੀ ਸਕਰੀਨਿੰਗ ਲਾਜ਼ਮੀ ਕੀਤੀ ਜਾਵੇ .
ਇਸ ਸਬੰਧੀ ਵੇਰਵੇ ਸਾਹਿਤ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਨੂੰ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1r_G2ERK9uXCvTQgVd8y5QHryXauXWg_-/view?usp=sharing