ਨਿਰਵੈਰ ਸਿੰਘ ਸਿੰਧੀ
- ਪੰਜਾਬ ਐਂਡ ਸਿੰਧ ਬੈਂਕ ਲੱਖੋਕੇ ਬਹਿਰਾਮ ਦੀ ਹੈ ਘਟਨਾ
ਮਮਦੋਟ, 28 ਅਪ੍ਰੈਲ 2020 - ਜਿੱਥੇ ਪੂਰੇ ਦੇਸ਼ ਵਿੱਚ ਕਰਫਿਊ ਕਰਕੇ ਹਰੇਕ ਪਾਸੇ ਚੱਕਾ ਜਾਮ ਹੈ ਅਤੇ ਆਮ ਬੰਦੇ ਨੂੰ ਘਰੋਂ ਰਾਸ਼ਣ ਤੱਕ ਲੈਣ ਨਿਕਲਣ ਤੇ ਪੁਲਿਸ ਵੱਲੋਂ ਵੱਡੇ ਛੋਟੇ ਦਾ ਲਿਹਾਜ ਕੀਤੇ ਬਿਨਾ ਉਹਨਾਂ ਉੱਪਰ ਲਾਠੀਆਂ ਵਰਾਈਆਂ ਜਾਂਦੀਆਂ ਹਨ ਅਤੇ ਕੰਨ ਫੜਾਕੇ ਬੈਠਕਾਂ ਮਾਰਨ ਲਈ ਕਿਹਾ ਜਾਂਦਾ ਹੈ ਪ੍ਰੰਤੂ ਇੰਨੀ ਸਖਤਾਈ ਹੋਣ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਨਜਰ ਆ ਰਹੇ ਹਨ ,ਜੋ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ।
ਹਲਕਾ ਗੁਰੂਹਰਸਹਾਏ ਅਧੀਨ ਥਾਣਾ ਲੱਖੋ ਕੇ ਬਹਿਰਾਮ ਤੋਂ ਮਹਿਜ ਅੱਧਾ ਕਿਲੋਮੀਟਰ ਦੂਰ ਫਿਰੋਜਪੁਰ ਫਾਜ਼ਿਲਕਾ ਰੋਡ ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਵਿੱਚ ਚੋਰਾਂ ਵੱਲੋ ਪੁਲਿਸ ਦੇ ਨੱਕ ਹੇਠ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਦੋਰਾਨ ਚੋਰਾਂ ਵੱਲੋਂ ਬੈਂਕ ਵਿਚੋਂ 4 ਐੱਲ ਸੀ ਡੀਆਂ ਚੋਰੀ ਕਰ ਲਏ ਜਾਨ ਦਾ ਸਮਾਚਾਰ ਹੈ। ਇਸ ਸਬੰਧੀ ਬੈਂਕ ਮੈਨੇਜਰ ਅਦਿਤਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਰਾ ਵੱਲੋ ਬੈਕ ਦੇ ਨਾਲ ਸਥਿਤ ਟੈਲੀਫੋਨ ਐਕਸਚੇਜ ਦੀ ਤਰਫੋ ਬੈਕ ਦੀ ਬਾਰੀ ਨੂੰ ਲੋਹੇ ਦੀਆਂ ਰਾੜਾ ਨਾਲ ਤੋੜ ਕੇ ਬੈਕ ਵਿੱਚ ਲੱਗੇ ਕੰਪਿਊਟਰਾਂ ਦੀਆ ਚਾਰ 24 ਇੰਚ ਐਲ ਸੀ ਡੀਆਂ ਗਾਇਬ ਕਰ ਲਈਆਂ ਹਨ ਜਦੋਂ ਇਸ ਚੋਰੀ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਮੁਖੀ ਗੁਰਤੇਜ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾ ਉਹਨਾ ਦੱਸਿਆ ਕਿ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।