ਨਿਰਵੈਰ ਸਿੰਘ ਸਿੰਧੀ
- ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੰਡੇ ਸੇਨੈਟਾਈਜਰ
ਮਮਦੋਟ, 28 ਅਪ੍ਰੈਲ 2020 :- ਸ਼੍ਰੋਮਣੀ ਅਕਾਲੀ ਦਲ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਮਮਦੋਟ ਖੇਤਰ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਜਿਲ੍ਹਾ ਪ੍ਰਸ਼ਾਸ਼ਨ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਦੋਰਾਨ ਦਾਣਾ ਮੰਡੀ ਖੁੰਦਰ ਉਤਾੜ ਵਿਖੇ ਆੜ੍ਹਤੀਆਂ ਅਤੇ ਮਜਦੂਰਾਂ ਨੂੰ ਹੱਥ ਧੋਣ ਲਈ ਸੈਨੇਟਾਈਜਰ ਵੰਡਣ ਉਪਰੰਤ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਦੇ ਅੱਗੇ ਵਾਧੇ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਾਰਿਆਂ ਨੂੰ ਅਹਤਿਹਾਤ ਰੱਖਣੀ ਚਾਹੀਦੀ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਸਮੇਂ ਅਤੇ ਕੰਮਕਾਜ ਦੋਰਾਨ ਵੀ ਸਰਕਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ।
ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਹਲਕਾ ਗੁਰੂਹਰਸਹਾਏ ਦੀ ਸਮੂਹ ਮੰਡੀਆਂ ਵਿਚ ਸੈਨੇਟਾਈਜਰ ਅਤੇ ਮਾਸਕ ਦਿੱਤੇ ਜਾ ਰਹੇ ਹਨ। ਇਸ ਮੌਕੇ ਜਸਪ੍ਰੀਤ ਮਾਨ, ਪਵਨ ਦੁੱਗਲ ਸਰਪੰਚ,ਗੁਰਬਾਜ ਸਿੰਘ ਰੱਤੇਵਾਲਾ, ਨਿਸ਼ਾਨ ਸਿੰਘ ਝਾੜੀਵਾਲਾ, ਤਿਲਕ ਰਾਜ ਗੋਲੂ ਕਾ, ਸ਼ਾਮ ਲਾਲ, ਪਵਨ ਦੁੱਗਲ, ਸੰਪੂਰਨ ਸਿੰਘ ਮਲਸੀਆਂ , ਸੁਖਦੇਵ ਸਿੰਘ ਦਰੀਏ ਕੇ, ਰਾਜਾ ਨੰਬਰਦਾਰ, ਸਤਪਾਲ ਮਹਿਤਾ, ਤਿਲਕ ਰਾਜ, ਬਲਜੀਤ ਸਿੰਘ, ਹੀਰਾ ਮਲਸੀਆਂ ਆਦਿ ਹਾਜ਼ਰ ਸਨ।