ਨਵੀਂ ਦਿੱਲੀ, 29 ਅਪ੍ਰੈਲ 2020 : ਸੀ.ਬੀ.ਐਸ.ਈ ਨੇ ਬੁੱਧਵਾਰ ਨੂੰ 10 ਵੀਂ ਤੇ 12 ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਰੀਸ਼ਡੀਊਲ ਕਰਨ ਵਰਗੀਆਂ ਸਾਰੀਆਂ ਖ਼ਬਰਾਂ 'ਤੇ ਸਪੱਸ਼ਟੀਕਰਨ ਜਾਰੀ ਕੀਤਾ।
ਸੀ.ਬੀ.ਐਸ.ਈ ਨੇ ਟਵਿੱਟਰ ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ। ਜਿਸ 'ਚ ਕਿਹਾ ਗਿਆ ਹੈ ਕਿ, "ਬੋਰਡ 1 ਅਪ੍ਰੈਲ ਦੇ ਸਰਕੂਲਰ ਅਨੁਸਾਰ 29 ਵਿਸ਼ਿਆਂ ਦੀ ਪ੍ਰੀਖਿਆਵਾਂ ਕਰਵਾਏਗਾ, ਜੋ ਕਿ cbse.nic.in. 'ਤੇ ਵੀ ਉਪਲਬਧ ਹੈ।