← ਪਿਛੇ ਪਰਤੋ
ਹੈਲਪਲਾਈਨ 'ਤੇ ਬੇਨਤੀ ਮਿਲਣ ਤੋਂ ਬਾਅਦ ਇਨਸੁਲਿਨ ਕੀਤੀ ਮਹੁੱਈਆ ਐਸ ਏ ਐਸ ਨਗਰ, 29 ਅਪ੍ਰੈਲ 2020: ਲੋੜਵੰਦ ਲੋਕਾਂ ਨੂੰ ਘਰ-ਘਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੇ ਆਪਣੇ ਵਾਅਦੇ 'ਤੇ ਖਰਾ ਉਤਰਦਿਆਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਨਯਾਗਾਓਂ ਦੇ ਇਕ ਸ਼ੂਗਰ ਰੋਗੀ ਨੂੰ ਇਨਸੁਲਿਨ ਮੁਹੱਈਆ ਕਰਵਾਈ। ਇਹ ਵਿਅਕਤੀ ਇੱਕ ਆਟੋ ਰਿਕਸ਼ਾ ਚਾਲਕ ਹੈ ਅਤੇ ਉਸ ਨੇ ਹੈਲਪਲਾਈਨ ਨੰਬਰ 112 ‘ਤੇ ਕਾਲ ਕੀਤੀ ਜਿੱਥੋਂ ਉਸਨੂੰ ਡਰੱਗ ਕੰਟਰੋਲ ਅਫਸਰ ਐਸ ਏ ਐਸ ਨਗਰ ਦਾ ਨੰਬਰ ਦਿੱਤਾ ਗਿਆ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤੋਂ ਮਨਪ੍ਰੀਤ ਕੌਰ, ਜਸਰਾਮਨ ਕੌਰ ਅਤੇ ਸ੍ਰੀ ਸੁਖਵੰਤ ਸਿੰਘ ਵਾਲੀ ਡਰੱਗ ਕੰਟਰੋਲ ਅਫਸਰਾਂ ਦੀ ਟੀਮ ਵਿਅਕਤੀ ਦੇ ਘਰ ਪਹੁੰਚੀ ਅਤੇ ਉਸ ਨੂੰ ਇਨਸੁਲਿਨ ਸੌਂਪੀ ਗਈ।
Total Responses : 266