ਅਸ਼ੋਕ ਵਰਮਾ
ਮਾਨਸਾ, 30 ਅਪ੍ਰੈਲ 2020 - ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਮਾਨਸਾ ਤੋਂ ਸੇਵਾ ਮੁਕਤ ਹੋਣ ਵਾਲੇ ਸੈਂਟਰ ਹੈੱਡ ਟੀਚਰ ਬਲਵੀਰ ਕੌਰ ਨੇ ਫੈਸਲਾ ਲਿਆ ਹੇ ਕਿ ਉਹ ਕੋਰੋਨਾ ਵਾਇਰਸ ਦੇ ਲਾਕਡਾਊਨ ਦੌਰਾਨ ਵੀ ਘਰ ਬੈਠੇ ਬੱਚਿਆਂ ਦੀ ਆਨ ਲਾਈਨ ਪੜ੍ਹਾਈ ਨੂੰ ਜਾਰੀ ਰੱਖਣਗੇ ਅਤੇ ਇਸ ਬਦਲੇ ਕੋਈ ਮਿਹਨਤਾਨਾ ਨਹੀਂ ਲਿਆ ਜਾਏਗਾ। ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਲੰਬਾ ਅਰਸਾ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੀ ਅਧਿਆਪਕਾਂ ਬਲਵੀਰ ਕੌਰ ਨੇ ਵਿਭਾਗ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਬੱਚਿਆਂ ਨੂੰ ਹਰ ਖੇਤਰ ਚ ਮੋਹਰੀ ਲਾਉਣ ਲਈ ਪੂਰੀ ਵਾਹ ਲਾਈ ਹੈ।
ਅਧਿਆਪਕਾ ਬਲਵੀਰ ਕੌਰ ਨੇ 1988 ’ਚ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਖੁਰਦ ਵਿਖੇ ਬਤੌਰ ਅਧਿਆਪਕ ਸਰਕਾਰੀ ਸੇਵਾ ਸ਼ੁਰੂ ਕੀਤੀ। ਅਤਲਾ ਖੁਰਦ ਤੋਂ ਬਾਅਦ ਲਗਭਗ 21 ਸਾਲ ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਵਿਖੇ ਸਰਕਾਰੀ ਸੇਵਾਵਾਂ ਨਿਭਾਈਆਂ। ਹੈਂਡ ਟੀਚਰ ਦੀ ਪਰਮੋਸ਼ਨ ਹੋ ਕੇ ਸਰਕਾਰੀ ਪ੍ਰਾਇਮਰੀ ਸਕੂਲ ਮਾਖਾਂ ਚਹਿਲਾ ਵਿਖੇ, ਫਿਰ ਸਰਕਾਰੀ ਪ੍ਰਾਇਮਰੀ ਸਕੂਲ਼ ਅਕਲੀਆ ਵਿਖੇ ਆ ਗਏ।
ਕਰੀਬ 6 ਸਾਲ ਅਕਲੀਆ ਵਿਖੇ ਸੇਵਾ ਨਿਭਾਉਣ ਤੋਂ ਬਾਅਦ ਉਹ ਸੈਟਰ ਹੈਂਡ ਟੀਚਰ ਵਜੋਂ ਤਰੱਕੀ ਹਾਸਲ ਕਰਕੇ 2017 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਮੁੰਡੇ ਵਿਖੇ ਜੁਆਇਨ ਕੀਤਾ ਸੀ। ਉਨਾਂ ਦੱਸਿਆ ਕਿ ਨਵੋਦਿਆ ਵਰਗੀਆਂ ਸਖਤ ਪ੍ਰੀਖਿਆਵਾਂ ਰਾਹੀਂ ਵੀ ਅਧਿਆਕਿਾ ਬਲਬੀਰ ਕੌਰ ਨੇ ਦਰਜਨਾਂ ਬੱਚਿਆਂ ਦੇ ਬੇੜੀ ਨੂੰ ਪਾਰ ਲੰਘਾਈ ਹੈ। ਉਨਾਂ ਦੱਸਿਆ ਕਿ ਇਸ ਅਧਿਆਪਕਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇਸ ਔਖੀਂ ਘੜੀ ਵੀ ਸਿੱਖਿਆ ਵਿਭਾਗ ਅਤੇ ਬੱਚਿਆਂ ਦੇ ਨਾਲ ਖੜੇ ਹਨ।