ਫਿਰੋਜ਼ਪੁਰ 30 ਅਪ੍ਰੈਲ 2020 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਸੇਵਾ ਨਿਭਾ ਰਹੇ ਕਰਮਚਾਰੀ ਕਾਰਜ ਸਿੰਘ ਸੀਨੀਅਰ ਲੈਬੋਟਰੀ ਸਹਾਇਕ ਅੱਜ ਸ਼ਾਨਦਾਰ 26 ਸਾਲ ਸੇਵਾ ਕਰਨ ਉਪਰੰਤ ਸੇਵਾਮੁਕਤ ਹੋਏ। ਲਾਕਡਾਊਨ ਹੋਣ ਕਾਰਨ ਸਕੂਲ ਵਿਚ ਪਹੁੰਚਣ ਤੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਕਰਮਚਾਰੀ ਨੂੰ ਵਿਭਾਗੀ ਨਿਯਮਾਂ ਅਨੁਸਾਰ ਫਾਰਗ ਕੀਤਾ। ਕਾਰਜ ਸਿੰਘ ਦਾ ਜਨਮ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰਬੰਸ ਕੌਰ ਦੇ ਘਰ ਪਿੰਡ ਸੋਢੇਵਾਲਾ ਵਿਖੇ 10 ਅਪ੍ਰੈਲ 1961 ਨੂੰ ਹੋਇਆ ਜੋ ਕਿ ਸਿੱਖਿਆ ਵਿਭਾਗ ਵਿਚ 1993 ਤੋਂ ਕੰਮ ਕਰ ਰਹੇ ਹਨ।
ਜਿਨ੍ਹਾਂ ਦੀ ਪਹਿਲੀ ਹਾਜ਼ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਮਦੋਟ ਵਿਖੇ ਸੀ, ਇਨ੍ਹਾਂ ਨੇ 23 ਸਾਲ ਇਸ ਸਕੂਲ ਵਿਖੇ ਡਿਊਟੀ ਨਿਭਾਈ। 58 ਸਾਲ ਉਪਰੰਤ ਇਕ ਸਾਲ ਦੇ ਵਾਧੇ ਨਾਲ 59 ਸਾਲ ਦੀ ਉਮਰ ਵਿਚ 26 ਸਾਲ ਸਿੱਖਿਆ ਵਿਚ ਇਮਾਨਦਾਰੀ ਨਾਲ, ਕੰਮ ਪ੍ਰਤੀ ਸਮਰਪਿਤ, ਪ੍ਰਮਾਤਮਾ ਦਾ ਨਾ ਲੈਣ ਵਾਲੇ, ਮਿਲਵਰਤਨ ਨਾਲ ਡਿਊਟੀ ਕਰਦੇ ਰਹੇ ਹਨ। ਇਨ੍ਹਾਂ ਦਾ ਵਿਆਹ ਸ਼੍ਰੀਮਤੀ ਜਸਵੰਤ ਕੌਰ ਨਾਲ ਹੋਇਆ।
ਇਨ੍ਹਾਂ ਦਾ ਇਕ ਲੜਕਾ ਅਤੇ ਇਕ ਲੜਕੀ ਹੈ। ਲੜਕਾ ਗਗਨਦੀਪ ਸਿੰਘ ਆਸਟਰੇਲੀਆ ਵਿਖੇ ਇੰਜ਼ੀਨੀਅਰ ਅਤੇ ਲੜਕੀ ਐੱਮਏ, ਬੀਐੱਡ ਹੈ। ਕਾਰਜ ਸਿੰਘ ਆਪਣੇ ਛੋਟੇ ਪਰਿਵਾਰ ਵਿਚ ਸੇਵਾਮੁਕਤ ਉਪਰੰਤ ਖੁਸ਼ੀ ਭਰੀ ਜ਼ਿੰਦਗੀ ਬਿਤਾਉਣਗੇ। ਇਸ ਗੱਲ ਦੀ ਅਰਦਾਸ ਅੱਜ ਸੇਵਾਮੁਕਤੀ ਸਮੇਂ ਸਕੂਲ ਵਿਚ ਕੀਤੀ ਗਈ। ਇਸ ਉਪਰੰਤ ਟੈਲੀਫੋਨ ਰਾਹੀਂ ਪ੍ਰਦੀਪ ਮੋਂਗਾ, ਰਾਕੇਸ਼ ਗਰੋਵਰ, ਰਾਜੀਵ ਮੈਣੀ, ਧਰਿੰਦਰ ਸਚਦੇਵਾ, ਕੁਲਵੰਤ ਸਿੰਘ, ਗੁਰਪ੍ਰੀਤ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਲਾਕਡਾਊਨ ਉਪਰੰਤ ਸਕੂਲ ਸਟਾਫ ਵੱਲੋਂ ਸੇਵਾ ਮੁਕਤੀ ਤੇ ਪਾਰਟੀ ਦਾ ਪ੍ਰਬੰਧ ਕੀਤਾ ਜਾਵੇਗਾ।