ਜਗਮੀਤ ਸਿੰਘ
ਭਿੱਖੀਵਿੰਡ, 1 ਮਈ 2020 - ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਡਵੀਜਨ ਭਿੱਖੀਵਿੰਡ ਵੱਲੋਂ ਡਵੀਜਨ ਦਫਤਰ ਵਿਖੇ ਲਾਲ ਝੰਡਾ ਝੁਲਾ ਕੇ ਦੁਨੀਆਂ ਭਰ ਦੇ ਮਜ਼ਦੂਰਾ ਦਾ ਦਿਹਾੜਾ ਮਈ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਮਈ ਦਿਵਸ ਦੀ ਮਹੱਤਤਾ ਬਾਰੇ ਸਰਕਲ ਤਰਨਤਾਰਨ ਦੇ ਪ੍ਰਧਾਨ ਪੂਰਨ ਸਿੰਘ ਮਾੜੀ ਮੇਘਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਮਜ਼ਦੂਰਾ ਦੀ ਕਿਰਤ ਦਾ ਸ਼ੋਸਣ ਕਰ ਰਹੀਆਂ ਹਨ ਉਹਨਾਂ ਨੂੰ ਆਪਣੀ ਕਿਰਤ ਦਾ ਪੂਰਾ ਮੁੱਲ ਨਹੀਂ ਦਿੱਤਾ ਜਾ ਰਿਹਾ। ਸਰਕਾਰੀ ਅਦਾਰਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ, ਕਾਰਪੋਰੇਟ ਅਦਾਰਿਆਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਵੱਡੇ ਵੱਡੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਸਰਕਲ ਤਰਨਤਾਰਨ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਔਲਖ, ਡਵੀਜਨ ਪਰਧਾਨ ਬਲਦੇਵ ਰਾਜ,ਹਰਜਿੰਦਰ ਸਿੰਘ ਨੇ ਵੀ ਵਿਚਾਰ ਰੱਖੇ।
ਇਸ ਡਵੀਜਨ ਅਧੀਨ ਉੱਪ ਮੰਡਲ ਅਮਰਕੋਟ,ਬਿਜਲੀ ਘਰ ਕੱਚਾ ਪੱਕਾ, ਮਾੜੀ ਮੇਘਾ ਆਦਿ ਸਥਾਨਾਂ ਤੇ ਲਾਲ ਝੰਡੇ ਝੁਲਾ ਕੇ ਮਈ ਦਿਵਸ ਮਨਾਇਆ ਗਿਆ। ਜਿੱਥੇ ਨਗਿੰਦਰ ਸਿੰਘ ਵਲਟੋਹਾ, ਪ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਸਿਮਰਨਜੀਤ ਸਿੰਘ,ਬੇਅੰਤ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਟ ਕੀਤੀਆ ਗਈਆਂ।