ਹਰਿੰਦਰ ਨਿੱਕਾ
ਬਰਨਾਲਾ, 1 ਮਈ 2020 - ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਸਰਕਲ ਬਰਨਾਲਾ ਵੱਲੋਂ ਸਮੁੱਚੇ ਸਰਕਲ ਬਰਨਾਲਾ ਅਧੀਨ ਪੈਂਦੀਆਂ ਸਮੂਹ ਸ/ਡ ਅਤੇ ਬਿਜਲੀ ਘਰਾਂ ਅੱਗੇ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਸੁਰਖ ਫਰੇਰੇ ਲਹਿਰਾ ਕੇ ਅਕਾਸ਼ ਗੂੰਜਾਊ ਨਾਹਰਿਆਂ ਨਾਲ ਸ਼ਰਧਾਂਜਲੀ ਭੈਂਟ ਕੀਤੀ ਗਈ। ਇਸ ਸਮੇ ਟੀ ਐਸ ਯੂ ਸਰਕਲ ਬਰਨਾਲਾ ਦੇ ਪ੍ਰਧਾਂਨ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ, ਸਕੱਤਰ ਬਲਵੰਤ ਸਿੰਘ ਬਰਨਾਲਾ, ਸਹਾਇਕ ਸਕੱਤਰ ਕੁਲਵੀਰ ਸਿੰਘ ਔਲਖ , ਮੀਤ ਪ੍ਰਧਾਨ ਗੁਰਜੰਟ ਸਿੰਘ ਹਮੀਦੀ, ਖਜਾਨਚੀ ਹਰਬੰਸ ਸਿੰਘ ਮਾਣਕੀ, ਮੰਡਲ ਪ੍ਰਧਾਨਾਂ ਹਾਕਮ ਸਿੰਘ ਨੂਰ, ਭੋਲਾ ਸਿੰਘ ਗੁੰਮਟੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਇੱਕ ਮਈ ਦਾ ਦਿਨ ਸਮੁੱਚੇ ਸੰਸਾਰ ਦੇ ਮਜਦੂਰ , ਸਹੀਦਾਂ ਦੀਆਂ ਕੁਰਬਾਨੀਆਂ ਰਾਹੀ ਹਾਸਿਲ ਕੀਤੇ ਅੱਠ ਘੰਟੇ ਕੰਮ ਕਰਨ ਦੇ ਹੱਕ ਨੂੰ ਯਾਦ ਕਰਦਿਆ ਇਨਕਲਾਬੀ ਵਿਰਾਸਤ ਤੋ ਪ੍ਰੇਰਨਾ ਲੈ ਕੇ ਲੁੱਟ ਤੇ ਜਬਰ ਦੇ ਇਸ ਹੱਲੇ ਦਾ ਸੰਘਰੰਸ਼ਾਂ ਰਾਹੀ ਮੂੰਹ ਮੋੜਨ ਦਾ ਅਹਿਦ ਲੈ ਕੇ ਮਜਦੂਰ ਦਿਹਾੜੇ ਦੇ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਮਨਾ ਰਹੇ ਹਨ ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਬਿਜਲੀ ਸੋਧ ਬਿੱਲ 2020 ਪਾਸ ਕਰਕੇ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਣ ਕੀਤਾ ਜਾ ਰਿਹਾ । ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸਰਕਾਰਾਂ ਤੇ ਮੈਨੇਜਮੈਟਾਂ ਵੱਲੋ ਮੁਲਾਜਮ ਵਿਰੋਧੀ ਨੀਤੀਆ ਨੂੰ ਲਾਗੂ ਕੀਤਾ ਜਾ ਰਿਹਾ, ਮੁਲਾਜਮਾਂ ਤੋ ਅੱਠ ਘੰਟੇ ਕੰਮ ਦੀ ਬਜਾਏ ਬਾਰਾਂ ਬਾਰਾਂ ਘੰਟੇ ਕੰਮ ਲਿਆ ਜਾ ਰਿਹਾ । ਮੁਲਾਜਮਾਂ ਦਾ ਪਿਛਲੇ ਲੰਮੇ ਲੰਮੇ ਸਮੇ ਤੋ ਪੰਜਾਬ ਸਰਕਾਰ ਡੀ ਏ ਜਾਮ ਕਰੀ ਬੈਠੀ ਹੈ । ਕੇਦਰ ਦੀ ਤਰਜ ਤੇ ਪੰਜਾਬ ਦੇ ਮੁਲਾਜਮਾਂ ਦੇ ਸਕੇਲ ਨਹੀ ਸੋਧੇ ਜਾ ਰਹੇ । ਸਗੋਂ ਲਗਾਤਾਰ ਤਨਖਾਹਾਂ ਤੇ ਕਟੌਤੀ ਕਰਨ ਦੀਆ ਵਿਉਤਾ ਬਣਾਈਆ ਜਾ ਰਹੀਆ ਨੇ । ਸਹਾਇਕ ਲਾਈਨਮੈਨਾਂ ਦੀ ਭਰਤੀ ਮੁਕੰਮਲ ਨਹੀ ਕੀਤੀ ਜਾ ਰਹੀ । ਅੱਜ ਪੰਜਾਬ ਸਰਕਾਰ ਅਤੇ ਇੱਥੋ ਦੀਆਂ ਕਈ ਪਾਰਟੀਆਂ ਵੱਲੋ ਪੰਜਾਬ ਪੁਲਿਸ , ਸਿਹਤ ਕਰਮਚਾਰੀ , ਅਤੇ ਸਫਾਈ ਸੇਵਕਾਂ ਦੀ ਡਿਊਟੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ । ਜਦੋ ਕਿ ਬਿਜਲੀ ਮੁਲਾਜਮ ਕੋਰੋਨਾ ਮਹਾਮਾਰੀ ਚ ਆਪਣੀ ਡਿਊਟੀ ਬਾਖੂਬੀ ਨਿਭਾਉਦੇ ਹੋਏ ਬਿਜਲੀ ਸਪਲਾਈ ਨਿਰਵਿਘਨ ਚਾਲੂ ਰੱਖ ਰਹੇ ਹਨ ।
ਇਸ ਮੌਕੇ ਗੁਰਮੇਲ ਸਿੰਘ ਜੋਧਪੁਰ, ਰੁਲਦੂ ਸਿੰਘ ਗੁੰਮਟੀ, ਪ੍ਰਗਟ ਸਿੰਘ ਬਰਨਾਲਾ , ਬਲੌਰ ਸਿੰਘ ਧਾਲੀਵਾਲ, ਜਸਕਰਨ ਸਿੰਘ ਕਲਾਲਾ, ਪਰਦੀਪ ਸਿੰਘ ਜੋਧਪੁਰ, ਰਾਜਪਤੀ ਬਰਨਾਲਾ, ਬਲਵੀਰ ਸਿੰਘ ਮਹਿਲਖੁਰਦ, ਮਨਦੀਪ ਸਿੰਘ ਕੁਰੜ, ਜਸਵਿੰਦਰ ਸਿੰਘ ਚੰਨਣਵਾਲ, ਮੁਖਤਿਆਰ ਸਿੰਘ,ਜਰਨੈਲ ਸਿੰਘ ਨੇ ਕਿਹਾ ਕਿ ਦੂਸਰੇ ਮੁਲਾਜਮਾਂ ਵਾਗ ਸਾਡੀ ਐਮਰਜੈਸੀ ਡਿਊਟੀ ਨੂੰ ਦੇਖਦੇ ਹੋਏ ਬਿਜਲੀ ਮੁਲਾਜਮਾਂ ਦਾ ਵੀ 50 ਲੱਖ ਦਾ ਬੀਮਾਂ ਕੀਤਾ ਜਾਣਾ ਚਾਹੀਦਾ ਹੈ। ਤਨਖਾਹ ਅਤੇ ਭੱਤਿਆ ਦੀ ਜਬਰੀ ਕਟੌਤੀ ਕਰਨ ਦੀ ਬਜਾਏ ਚੌਵੀ ਘੰਟੇ ਡਿਊਟੀ ਦੇਣ ਲਈ ਸਪੈਸਲ ਭੱਤਾ ਦਿੱਤਾ ਜਾਣਾ ਚਾਹੀਦਾ । ਪਾਵਰਕਾਮ ਮੈਨਜਮੈਟ ਰਹਿੰਦੇ ਸਹਾਇਕ ਲਾਈਨਮੈਨਾਂ ਦੀ ਲਿਸਟ ਜਾਰੀ ਕਰਕੇ ਪੈਡੀ ਸੀਜਨ ਤੋ ਪਹਿਲਾਂ ਉਹਨਾਂ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਮੁਲਾਜਮਾਂ ਦੀ ਘਾਟ ਨੂੰ ਪੂਰਾ ਕਰੇ।
ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ। ਇਸ ਸਮੇ ਬਿਜਲੀ ਮੁਲਾਜਮਾਂ ਨੂੰ ਪੂਰਾ ਸੁਚੇਤ ਰਹਿੰਦੇ ਹੋਏ ਆਪਣੀ ਡਿਊਟੀ ਦੇ ਨਾਲ ਨਾਲ ਆਪਣੀਆਂ ਜਾਇਜ ਹੱਕੀ ਮੰਗਾਂ ਲਈ ਆਪਣੀ ਜੋਰਦਾਰ ਆਵਾਜ ਉੱਠਾਉਦੇ ਹੋਏ ਸਟੇਟ ਕਮੇਟੀ ਦੇ ਹਰ ਪ੍ਰੋਗਰਾਮ / ਸੰਘਰੰਸ ਨੂੰ ਤਨਦੇਹੀ ਨਾਲ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ । ਇਸ ਸਮੇ ਸੀ ਐਸ ਵੀ ਆਗੂ ਚਰਨਜੀਤ ਸਿੰਘ ਖਿਆਲੀ ਨੇ ਇੱਕ ਮਈ ਦੇ ਸਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਰਕਲ ਬਰਨਾਲਾ ਵਿਖੇ ਸੀ ਐਚ ਵੀ ਕਾਮਿਆ ਨੂੰ ਪਿਛਲੇ ਸਮੇ ਤੋ ਨਹੀ ਰੱਖਿਆ ਜਾ ਰਿਹਾ ,ਜਦੋ ਕਿ ਸਮੁੱਚੇ ਪੰਜਾਬ ਅੰਦਰ ਸੀ ਐਚ ਵੀ ਕਾਮੇ ਕੰਮ ਕਰ ਰਹੇ ਹਨ । ਆਉਣ ਵਾਲੇ ਸਮੇ ਵਿੱਚ ਸੀ ਐਸ ਵੀ ਕਾਮਿਆ ਨੂੰ ਆਪਣੀ ਡਿਊਟੀ ਜੁਆਇੰਨ ਕਰਨ ਲਈ ਸੰਘਰੰਸ ਨੂੰ ਤੇਜ ਕੀਤਾ ਜਾਵੇਗਾ।