ਫਿਰੋਜ਼ਪੁਰ, 1 ਮਈ 2020 - ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿਚ 1 ਮਈ 1886 ਨੂੰ ਹੱਕ ਮੰਗਦੇ ਮਜ਼ਦੂਰਾਂ ਉਪਰ ਸਮੇਂ ਦੇ ਹਾਕਮਾਂ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਗਏ ਮਜ਼ਦੂਰਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਉਸ ਸਮੇਂ ਵਿਚ ਚਿੱਟੇ ਝੰਡੇ ਦਾ ਰੰਗ ਖੂਨ ਨਾਲ ਲਾਲ ਹੋ ਗਿਆ। ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣਾ ਕੀਤਾ ਗਿਆ ਅਤੇ ਨਵੇਂ ਝੰਡੇ ਚੜਾਏ ਗਏ। ਇਸ ਮੌਕੇ ਜਗਤਾਰ ਸਿੰਘ, ਰਮਨਦੀਪ ਸਿੰਘ, ਰਾਜੇਸ਼ ਦੇਵਗਨ, ਕੁਲਵੰਤ ਸਿੰਘ, ਰੇਸ਼ਮ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਕੋਵਿਡ 19 ਦੇ ਚੱਲਦਿਆਂ ਲਾਕ ਡਾਊਨ ਦੌਰਾਨ ਬਿਜਲੀ ਬਿੱਲ 2003 ਭੰਗ ਕਰਕੇ ਸਮੇਂ ਦੇ ਹਾਕਮ ਨਿੱਜੀ ਕਰਨ ਦੀ ਨੀਤੀ ਹੋ ਤੇਜ਼ ਕਰਨ ਲੱਗੇ ਹਨ ਅਤੇ ਮੁਲਾਜ਼ਮਾਂ ਦੇ ਡੀਏ ਜਾਮ ਕਰਕੇ ਅਤੇ ਹੋਰ ਭੱਤਿਆਂ ਦੀ ਕਟੌਤੀ ਕਰਨ ਦੀ ਕਾਹਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਵਿਧਾਇਕ ਅਤੇ ਐੱਮਪੀ ਇਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ ਜੋ ਕਿ ਲੋਕਾਂ ਤੋਂ ਉਗਰਾਏ ਟੈਕਸਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਨਿੱਜੀਕਰਨ ਨੂੰ ਸਭ ਕਾਸੇ ਦਾ ਹੱਲ ਦੱਸਦੇ ਹਾਕਮਾਂ ਦੇ ਸਾਹਮਣੇ ਮਹਾਂਮਾਰੀ ਦੇ ਇਲਾਜ ਦੌਰਾਨ ਸਾਰੇ ਨਿੱਜੀ ਹਸਪਤਾਲ ਬੰਦ ਕਰਕੇ ਘਰਾਂ ਵਿਚ ਬੈਠ ਗਏ ਹਨ ਅਤੇ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਰਹੇ ਹਨ, ਜਿਥੇ ਕਰਜੇ ਕਾਰਨ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਰਿਜਰਵ ਬੈਂਕ ਵੱਲੋਂ ਬੈਂਕਾਂ ਨਾਲ ਧੋਖਾਧੜੀ ਕਰਕੇ ਨੀਰਵ ਮੋਦੀ, ਵਿਜੇ ਮਾਲੀਆ ਵਰਗੇ 50 ਦੇ ਕਰੀਬ ਭਗੌੜੇ ਡਾਕੂਆਂ ਦਾ 68000 ਕਰੋੜ ਮੁਆਫ ਕੀਤਾ ਗਿਆ ਹੈ ਜੋ ਕਿ ਲੋਕਾਂ ਨਾਲ ਕੀਤੀ ਠੱਗੀ ਦੀ ਜਥੇਬੰਦੀ ਵੱਲੋਂ ਨਿਖੇਧੀ ਕੀਤੀ ਗਈ।