ਖਰੜ, 1 ਮਈ 2020 - ਖਰੜ ਸ਼ਹਿਰ ਵਿਚ ਪ੍ਰਸ਼ਾਸਨ ਖਰੜ ਵਲੋਂ ਸ਼ਹਿਰ ਦੀਆਂ 27 ਵਾਰਡਾਂ ਵਿਚ ਅੱਜ ਤੱਕ ਲੋੜਵੰਦਾਂ ਨੂੰ ਸੁੱਕੇ ਰਾਸ਼ਨ ਦੀਆਂ 10 ਹਜ਼ਾਰ ਤੋਂ ਵੱਧ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਪ੍ਰਸ਼ਾਸ਼ਨ ਵਲੋਂ ਨਿਯੁਕਤ ਨੋਡਲ ਅਫਸਰ-ਕਮ-ਸਬ ਰਜਿਸਟਰਾਰ ਖਰੜ ਗੁਰਮੰਦਰ ਸਿੰਘ ਨੇ ਨਗਰ ਕੌਸਲ ਖਰੜ ਦਫਤਰ ਵਿਖੇ ਰਾਸ਼ਨ ਵੰਡ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ 27 ਵਾਰਡਾਂ ਵਿਚ ਸਰਕਾਰੀ ਮੁਲਾਜ਼ਮਾਂ ਦੀਆਂ ਟੀਮਾਂ, ਟੀਮ ਦਾ ਨੋਡਲ ਅਧਿਕਾਰੀ ਲਗਾ ਕੇ ਇਹ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵਲੋਂ ਕੰਟਰੋਲ ਰੂਮ ਤੇ ਵੀ ਰਾਸ਼ਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਉਨ੍ਹਾਂ ਨੂੰ ਵੀ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਗੁਰਦੇਵ ਸਿੰਘ, ਦਵਿੰਦਰ ਸਿੰਘ, ਵਿਕਾਸ ਜੈਨ, ਜੀ.ਐਮ. ਸਿੰਘ, ਪੁਸ਼ਪਿੰਦਰ ਸੂਦ ਸਮੇਤ ਹੋਰ ਸਟਾਫ ਕਰਮਚਾਰੀ ਹਾਜ਼ਰ ਸਨ।