ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 1 ਮਈ 2020 - ਜ਼ਿਲ੍ਹਾ ਮੈਜਿਸਟਰਟ ਫਰੀਦਕੋਟ ਕੁਮਾਰ ਸੌਰਭ ਰਾਜ ਆਈ ਏ ਐਸ ਨੇ ਜ਼ਿਲ੍ਹੇ ਵਿਚ 23 ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੀ ਲਗਾਤਾਰਤਾ ਦੇ ਵਿਚ ਪੰਜਾਬ ਸਰਕਾਰ ਦੇ ਵਧੀਕ ਚੀਫ ਸਕੱਤਰ ਗ੍ਰਹਿ ਅਤੇ ਨਿਆ ਮਾਲੇ ਦੇ ਪੱਤਰ ਦੇ ਸਬੰਧ ਵਿਚ ਜ਼ਿਲ੍ਹਾ ਫਰੀਦਕੋਟ ਅੰਦਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲਣ ਲਈ ਅਗਲੇ ਹੁਕਮਾਂ ਤੱਕ ਛੋਟ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਿਤੀ 30 ਅਪ੍ਰੈਲ 2020 ਨੂੰ ਜਾਰੀ ਆਪਣੇ ਹੁਕਮਾਂ ਵਿਚ ਕਿਹਾ ਕਿ ਪੇਂਡੂ ਖੇਤਰਾਂ ਵਿੱਚ, ਦੁਕਾਨਾਂ ਅਤੇ ਸਥਾਪਨਾ ਐਕਟ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਨੂੰ ਛੱਡ ਕੇ, ਕਾਮਿਆਂ ਦੀ 50% ਗਿਣਤੀ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ।ਜਿਹੜੇ ਦੁਕਾਨਦਾਰ, ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ, 1958 ਤਹਿਤ ਰਜਿਸਟਰਡ ਨਹੀਂ ਹਨ, ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਰਜਿਸਟਰਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਉਹ ਵੈੱਬਸਾਈਟ ਬਲ;ਲਰਚਗ,ਪਰਡ।ਜਅ 'ਤੇ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ।
ਸ਼ਹਿਰੀ ਖੇਤਰਾਂ ਵਿੱਚ, ਰਿਹਾਇਸ਼ੀ ਕੰਪਲੈਕਸਾਂ ਵਿੱਚ ਸਾਰੀਆਂ ਦੁਕਾਨਾਂ, ਨੇਬਰਹੂਡ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਖੇਤਰ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ।
ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲਾਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਵਾਲੀਆਂ ਦੁਕਾਨਾਂ ਨੂੰ ਹੀ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਵਾਲੀਆਂ ਦੁਕਾਨਾਂ ਅਤੇ ਅਦਾਰੇ ਬੰਦ ਰਹਿਣਗੇ।
ਈ-ਕਾਮਰਸ ਕੰਪਨੀਆਂ ਨੂੰ ਸਿਰਫ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰੱਖਣ ਦੀ ਆਗਿਆ ਹੋਵੇਗੀ।
ਪੇਂਡੂ ਖੇਤਰ ਵਿੱਚ ਹਰ ਕਿਸਮ ਦੀਆਂ ਨਵੀਆਂ ਉਸਾਰੀਆਂ ਨੂੰ ਬਿਨਾਂ ਕਿਸੇ ਪਾਬੰਦੀਆਂ ਦੇ ਜਾਰੀ ਰੱਖਣ ਦੀ ਆਗਿਆ ਹੈ,(ਸਮਾਜਿਕ ਦੂਰੀ ਅਤੇ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਨੂੰ ਜਾਂ ਤਾਂ ਇਕ ਜਗ੍ਹਾ 'ਤੇ ਰੱਖਿਆ ਜਾਵੇਗਾ ਜਾਂ ਟਰਾਂਸਪੋਰਟ ਦੀ ਵਿਵਸਥਾ ਠੇਕੇਦਾਰ ਦੁਆਰਾ ਕੀਤੀ ਜਾਏਗੀ।
ਸ਼ਹਿਰੀ ਖੇਤਰਾਂ ਵਿਚ ਸਿਰਫ ਚੱਲ ਰਹੇ ਪ੍ਰਾਜੈਕਟ ਹੀ ਸਾਈਟ 'ਤੇ ਕਰਮਚਾਰੀਆਂ ਦੀ ਉਪਲਬਧਤਾ ਦੇ ਅਧੀਨ ਜਾਰੀ ਰੱਖ ਸਕਦੇ ਹਨ। ਇਸ ਤੋਂ ਇਲਾਵਾ ਨਿੱਜੀ ਰਿਹਾਇਸ਼ੀ / ਵਪਾਰਕ ਬਿਲਡਿੰਗਜ਼ ਸਬੰਧੀ ਨਵਾ ਕੰਮ ਸ਼ੁਰੂ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਮਨਜ਼ੂਰੀ ਪ੍ਰਾਪਤ ਕਰਨੀ ਹੋਵੇਗੀ।
ਸ਼ਰਾਬ ਦੀ ਵਿਕਰੀ ਤੇ ਪਹਿਲਾਂ ਵਾਂਗ ਪੂਰਨ ਰੋਕ ਜਾਰੀ ਰਹੇਗੀ।
ਉਪਰੋਕਤ ਤੋਂ ਇਲਾਵਾ, ਖੇਤੀਬਾੜੀ ਸੈਕਟਰ ਨਾਲ ਸਬੰਧਤ ਦੁਕਾਨਾਂ ਨੂੰ ਪਹਿਲਾਂ ਹੀ ਦਿੱਤੀਆਂ ਗਈਆਂ ਕੁਝ ਛੋਟਾਂ ਜਾਰੀ ਰਹਿਣਗੀਆਂ। ਜ਼ਿਲ੍ਹਾ ਫਰੀਦਕੋਟ ਵਿੱਚ ਇਸੇ ਤਰ੍ਹਾਂ ਉਦਯੋਗ ਖੇਤਰ ਨੂੰ ਚਲਾਉਣ ਲਈ ਪਹਿਲਾਂ ਤੋਂ ਦਿੱਤੀਆਂ ਛੋਟਾਂ ਜਾਰੀ ਰਹਿਣਗੀਆਂ।
ਸੁਪਰ ਸਟੋਰ ਜਿਵੇ ਕਿ ਈ ਜ਼ੀ ਡੇਅ, ਮੋਰ, ਆਧਾਰ ਆਦਿ ਸਵੇਰੇ 07.00 ਤੋਂ ਸਵੇਰੇ 11.00 ਵਜੇ ਤੱਕ ਖੁੱਲਣਗੇ ਅਤੇ ਇੱਕ ਵਾਰ ਵਿੱਚ 05 ਤੋਂ ਵੱਧ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ 'ਤੇ ਅੰਦਰ ਜਾਣ ਇਜਾਜ਼ਤ ਨਹੀਂ ਦੇਣਗੇ। ਇਸ ਤੋਂ ਬਾਅਦ ਉਹ ਜਰੂਰੀ ਵਸਤਾਂ ਦੀ ਘਰ ਘਰ ਸਪਲਾਈ ਕਰ ਸਕਣਗੇ।
ਵੱਖ-ਵੱਖ ਕਰਿਆਨਾ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਇਜਾਜ਼ਤਾਂ ਦਾ ਮਤਲਬ ਸਵੇਰੇ 11 ਵਜੇ ਤੋਂ ਬਾਅਦ ਰਾਸ਼ਨ, ਫਲ, ਸਬਜ਼ੀਆਂ ਅਤੇ ਦਵਾਈਆਂ ਦੀ ਘਰ ਘਰ ਸਪਲਾਈ ਜਾਰੀ ਰਹੇਗੀ ਜਿਵੇਂ ਕਿ ਪਹਿਲਾਂ ਕੀਤੀ ਗਈ ਸੀ।
ਇਸ ਤੋਂ ਇਲਾਵਾ ਹੋਰ ਕੈਟਾਗਰੀਆਂ ਦੀਆਂ ਦੁਕਾਨਾਂ ਨੂੰ ਵੀ ਰੋਸਟਰ ਅਨੁਸਾਰ ਖੋਲਣ ਦੀ ਮੰਜ਼ੂਰੀ ਦਿੱਤੀ।
ਜ਼ਿਲ੍ਹਾ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਰੋਜ਼ਾਨਾ ਖੁੱਲਣ ਵਾਲੀਆਂ ਦੁਕਾਨਾਂ ਦਾ ਸ਼ਡਿਊਲ
ਇਹ ਦੁਕਾਨਾਂ ਹੋਰ ਰੋਜ ਸਵੇਰੇ 07.00 ਤੋਂ ਸਵੇਰੇ 11.00 ਵਜੇ ਤੱਕ ਖੁੱਲ੍ਹਣਗੀਆਂ: ਜਿਵੇ ਕਿ ਕਰਿਆਨੇ ਅਤੇ ਬੇਕਰੀ ਦੀ ਸਪਲਾਈ,ਤਾਜ਼ੇ ਫਲ ਅਤੇ ਸਬਜ਼ੀਆਂ, ਮੀਟ ਅਤੇ ਅੰਡੇ ,ਪੀਣ ਵਾਲੇ ਪਾਣੀ ਦੀ ਸਪਲਾਈ, ਚਾਰੇ ਦੀ ਸਪਲਾਈ, ਪੋਲਟਰੀ ਫੀਡ, ਪਸ਼ੂ ਫੀਡ ਆਦਿ। ਮੈਡੀਕਲ ਸਟੋਰਾਂ ਤੋਂ ਦਵਾਈਆਂ ਅਤੇ ਹੋਰ ਫਾਰਮਾਸਿਟੀਕਲ ,ਮੈਡੀਕਲ ਲੈਬਾਰਟਰੀ / ਡਾਇਗਨੋਸਟਿਕ ਸੈਂਟਰ ਅਤੇ ਆਪਟੀਕਲ ਦੁਕਾਨਾਂ, ਮਟਨ ਅਤੇ ਚਿਕਨ ਦੀਆਂ ਦੁਕਾਨਾਂ ਸ਼ਾਮਿਲ ਹਨ।
ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਜੋਨ ਵਾਈਜ ਅਤੇ ਦਿਨ ਵਾਈਜ਼ ਖੁੱਲਣ ਵਾਲੀਆਂ ਦੁਕਾਨਾਂ ਦਾ ਵੇਰਵਾ
ਹੇਠ ਲਿਖੀ ਸ਼੍ਰੇਣੀਆਂ ਦੀਆਂ ਦੁਕਾਨਾਂ / ਦਿਨਾਂ ਅਨੁਸਾਰ ਸਵੇਰੇ 07.00 ਤੋਂ ਸਵੇਰੇ 11.00 ਵਜੇ ਤੱਕ ਜ਼ੋਨ ਵਾਈਸ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਸ਼੍ਰੇਣੀ ਦੀਆਂ ਉਹ ਦੁਕਾਨਾਂ ਜੋ ਕਿ ਮਾਰਕਿਟ ਜਾਂ ਮਾਰਕਿਟ ਕੰਪਲੈਕਸ ਵਿਚ ਨਹੀਂ ਹਨ, ਤੇ ਉਨ੍ਹਾਂ ਨੂੰ ਦਿਨ ਵਾਈਜ ਅਤੇ ਜੋਨ ਵਾਈਜ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ।
ਇਨ੍ਹਾਂ ਵਿਚ ਐਨਕਾਂ ਦੀਆਂ ਦੁਕਾਨਾਂ,ਸੀਮਿੰਟ ਅਤੇ ਬਿਲਡਿੰਗਜ਼ ਮਟੀਰੀਅਲ, ਹਾਰਡਵੇਅਰ ਸਟੋਰ, ਬੂਟਾਂ ਤੇ ਚਮੜੇ ਦੀਆਂ ਵਸਤਾਂ ਆਦਿ, ਮੋਬਾਇਲ ਫੋਨ ਦੀਆਂ ਦੁਕਾਨਾਂ, ਕਾਰ ਮੋਟਰ ਸਾਇਕਲ ਸਰਵਿਸ ਸਟੇਸ਼ਨ (ਸੀਮਤ ਵਰਕਰਾਂ ਨਾਲ) ਸਾਈਕਲ,ਸਕੂਟਰ ਮੁਰੰਮਤ ਦੀਆਂ ਦੁਕਾਨਾਂ, ਆਟੋ ਪਾਰਟਸ ਦੀਆਂ ਦੁਕਾਨਾਂ, ਟਾਈਰ ਟਿਊਬ ਤੇਲ ਅਤੇ ਲੂਬਰੀਕੈਂਟਸ ਆਦਿ ਦੀਆਂ ਦੁਕਾਨਾਂ, ਕਿਤਾਬਾਂ, ਸਟੇਸ਼ਨਰੀ ਅਤੇ ਮੈਗਜ਼ੀਨ ਦੀਆਂ ਦੁਕਾਨਾਂ, ਘਰੇਲੂ ਵਸਤਾਂ ਅਤੇ ਇਲੈਕਟਰੋਨਿਕਸ ਦੀਆਂ ਦੁਕਾਨਾਂ ਸ਼ਾਮਲ ਹਨ।
ਕਿਹੜੇ ਜੋਨ ਦੀਆਂ ਦੁਕਾਨਾਂ ਕਿਸ ਕਿਸ ਦਿਨ ਖੁੱਲਣਗੀਆਂ - (ਸਮਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ)
ਜ਼ੋਨ ਏ- ਫਰੀਦਕੋਟ, ਸਰਕੂਲਰ ਰੋਡ ਫਰੀਦਕੋਟ ਦਾ ਸਾਰਾ ਖੇਤਰ, ਸੋਮਵਾਰ ਅਤੇ ਵੀਰਵਾਰ ਉਪਰੋਕਤ ਸਮੇਂ ਅਨੁਸਾਰ ਦੁਕਾਨਾਂ ਖੁੱਲਣਗੀਆਂ।
ਜ਼ੋਨ ਬੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਖੱਬੇ ਪਾਸੇ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਬੱਸ ਸਟੈਂਡ ਰੋਡ ਤੋਂ ਅੱਗੇ ਅਮਰ ਆਸ਼ਰਮ ਤੋਂ ਕਮਿਆਨਾ ਚੌਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ, ਮੰਗਲਵਾਰ ਤੇ ਸੁਕਰਵਾਰ ਉਪਰੋਕਤ ਸਮੇਂ ਅਨੁਸਾਰ ਦੁਕਾਨਾਂ ਖੁੱਲਣਗੀਆਂ।
ਜ਼ੋਨ ਸੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਸੱਜੇ ਪਾਸੇ ਭੋਲੂਵਾਲਾ ਰੋਡ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਨੰਦਿਆਣਾ ਗੇਟ ਗਊਸ਼ਾਲਾ ਤੋਂ ਨਿਊ ਮਾਡਲ ਸਕੂਲ ਤੋਂ ਕਮਿਆਨਾ ਚੌਂਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ ਦੀਆਂ ਦੁਕਾਨਾਂ ਬੁੱਧਵਾਰ ਤੇ ਸ਼ਨੀਵਾਰ ਉਪਰੋਕਤ ਸਮੇਂ ਅਨੁਸਾਰ ਖੁੱਲਣਗੀਆਂ।
ਕੋਟਕਪੂਰਾ ਸ਼ਹਿਰ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ)
ਜੋਨ ਏ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਖੱਬੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਮੋਗਾ ਰੋਡ ਤੱਕ ਹਨ, ਸੋਮਵਾਰ ਤੇ ਵੀਰਵਾਰ ਤੱਕ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਜੋਨ ਬੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਸੱਜੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਪੁਰਾਣਾ ਜੈਤੋ ਰੋਡ ਤੱਕ ਹਨ,ਮੰਗਲਵਾਰ ਤੇ ਸੁਕਰਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਜੋਨ ਸੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਬੱਤੀਆਂ ਵਾਲਾ ਚੌਂਕ ਦੇ ਵਿਚ ਹਨ ਤੋਂ ਓਲਡ ਜੈਤੋ ਰੋਡ ਅਤੇ ਮੋਗਾ ਰੋਡ ਤੱਕ, ਬੁੱਧਵਾਰ ਅਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਜੈਤੋ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ)
ਜੋਨ ਏ- ਜੈਤੋ, ਉਹ ਦੁਕਾਨਾਂ ਜਿਹੜੀਆਂ ਸਿਰਫ ਕੋਟਕਪੂਰਾ ਤੋਂ ਬਠਿੰਡਾ ਮੇਨ ਰੋਡ ਦੇ ਖੱਬੇ ਪਾਸੇ ਹਨ, ਸੋਮਵਾਰ ਤੇ ਵੀਰਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਜੋਨ ਬੀ- ਜੈਤੋ, ਉਹ ਦੁਕਾਨਾਂ ਜਿਹੜੀਆਂ ਕੋਟਕਪੂਰਾ ਬਠਿੰਡਾ ਰੋਡ ਦੇ ਵਿਚਕਾਰ,ਰੇਲਵੇ ਲਾਈਨ ਤੱਕ, ਮੰਗਲਵਾਰ ਤੇ ਸ਼ੁਕਰਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਜੋਨ ਸੀ- ਜੈਤੋ,ਰੇਲਵੇ ਕਰੋਸਿੰਗ ਤੋਂ ਪਾਰ ਦੀਆਂ ਦੁਕਾਨਾਂ, ਬਸਤੀ ਪੀਰ ਖਾਨਾ ਤੋਂ ਮੁਕਤਸਰ ਰੋਡ, ਬੁੱਧਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ।
ਇਨ੍ਹਾਂ ਖੇਤਰਾਂ ਵਿਚ ਦੁਕਾਨਾਂ ਖੋਲਣ ਵਾਲੇ ਦੁਕਾਨਦਾਰ ਅਤੇ ਇਨ੍ਹਾਂ ਦੁਕਾਨਾਂ ਤੇ ਆਉਣ ਵਾਲੇ ਲੋਕ ਸਮਾਜਿਕ ਦੂਰੀ ਬਣਾਈ ਰੱਖਣਗੇ।ਦੁਕਾਨਦਾਰ ਸਮਾਜਿਕ ਦੂਰੀ ਬਣਾਈ ਰੱਖਣ ਲਈ ਆਪਣੀਆਂ ਦੁਕਾਨਾਂ ਦੇ ਅੱਗੇ ਚੱਕਰ ਲਗਾਉਣਗੇ।ਇਸ ਤੋਂ ਇਲਾਵਾ ਦੁਕਾਨਦਾਰ ਅਤੇ ਗਾਹਕ ਕੋਵਿਡ-19 ਤੋਂ ਬਚਾਅ ਲਈ ਸੈਨੇਟਾਈਜ਼ਰ ਦੀ ਵਰਤੋਂ, ਅਤੇ ਮੂੰਹ ਨੂੰ ਢੱਕਣ ਲਈ ਮਾਸਕ ਜਾਂ ਕੱਪੜੇ ਦੀ ਵਰਤੋਂ ਕਰਨਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਭਾਵ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੋਂ ਬਾਅਦ ਕਿਸੇ ਕਿਸਮ ਦੀਆਂ ਦੁਕਾਨਾਂ ਨਹੀਂ ਖੁੱਲੇਗੀਆਂ ਅਤੇ ਐਤਵਾਰ ਨੂੰ ਕੋਈ ਦੁਕਾਨ ਨਹੀਂ ਖੁੱਲੇਗੀ।
ਖਰੀਦਦਾਰੀ ਕਰਨ ਸਮੇਂ ਸਾਈਕਲ ਅਤੇ ਮੋਟਰ ਸਾਈਕਲ/ਸਕੂਟਰ ( ਟੂ ਵੀਲਰਜ਼) ਤੇ ਇਕ ਵਿਅਕਤੀ ਅਤੇ ਫੋਰ ਵੀਲਰਜ਼ ਤੇ ਦੋ ਵਿਅਕਤੀ ( ਇਕ ਡਰਾਈਵਰ ਅਤੇ ਇਕ ਪਿਛਲੀ ਸੀਟ ) ਤੇ ਹੀ ਫਰੀਦਕੋਟ ਜ਼ਿਲ੍ਹੇ ਵਿਚ (ਐਤਵਾਰ ਨੂੰ ਛੱਡ ਕੇ) ਉਪਰੋਕਤ ਸਮੇਂ ਲਈ ਖਰੀਦਦਾਰੀ ਵਾਸਤੇ ਆ ਜਾ ਸਕਦੇ ਹਨ।
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।