ਫ਼ਿਰੋਜ਼ਪੁਰ, 1 ਮਈ 2020 - ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਪਾਜ਼ੀਟਿਵ ਅੱਜ 24 ਕੇਸ ਆਉਣ ਨਾਲ ਕੁੱਲ ਗਿਣਤੀ 25 ਹੀ ਗਈ ਹੈ।
ਦੱਸਣਾ ਬਣਦਾ ਹੈ ਕਿ ਇੱਕ ਕੋਰੋਨਾ ਮਰਿਜ਼ ਦੇ ਠੀਕ ਹੋ ਜਾਣ ਨਾਲ ਫਿਰੋਜ਼ਪੁਰ ਦੁਬਾਰਾ ਗਰੀਨ ਜ਼ੋਨ ਵਿਚ ਆ ਗਿਆ ਸੀ ਪਰ ਬੀਤੇ ਕੱਲ੍ਹ ਇੱਕ ਅਤੇ ਅੱਜ 24 ਮਰੀਜ਼ ਨਵੇਂ ਆਉਣ ਨਾਲ ਗਿਣਤੀ 25 ਹੋ ਗਈ ਹੈ।
ਅੱਜ ਆਏ ਕੋਰੋਨਾ ਮਰੀਜ਼ਾਂ ਵਿਚ 9 ਕੇਸ ਜ਼ੀਰਾ, 4 ਕੇਸ ਗੁਰੂਹਰਸਹਾਏ ਅਤੇ ਬਾਕੀ ਫਿਰੋਜ਼ਪੁਰ ਦੇ ਆਲੇ ਦੁਆਲੇ ਦੇ ਮਰੀਜ਼ ਸ਼ਾਮਿਲ ਹਨ। ਇਹਨਾਂ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ, ਰਾਜਸਥਾਨ ਤੋਂ ਮਜ਼ਦੂਰੀ ਕਰਕੇ ਮੁੜੇ ਲੋਕ ਸ਼ਾਮਿਲ ਹਨ। ਇਹ ਪੁਸ਼ਟੀ ਕਰਦਿਆ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਾਲੇ ਹੋਰ ਵੀ ਸੈਂਪਲ ਭੇਜੇ ਗਏ ਹਨ ਤੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।