← ਪਿਛੇ ਪਰਤੋ
ਜਲੰਧਰ, 2 ਮਈ 2020 - ਜਿੱਥੇ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਉੱਥੇ ਹੀ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨਾਲ ਇੱਕ ਸ਼ਰਮਨਾਕ ਅਤੇ ਜਾਨਲੇਵਾ ਹਰਕਤ ਸਾਹਮਣੇ ਆਈ ਹੈ। ਅਸਲ 'ਚ ਜਲੰਧਰ 'ਚ ਲਾਕ ਡਾਊਨ ਦੇ ਕਾਰਨ ਲਾਏ ਨਾਕੇ 'ਤੇ ਪੁਲਿਸ ਪਾਰਟੀ ਵੱਲੋਂ ਇੱਕ ਨੌਜਵਾਨ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪਰ ਨੌਜਵਾਨ ਵੱਲੋਂ ਗੱਡੀ ਰੋਕਣ ਦੀ ਤਾਂ ਗੱਡੀ ਭਜਾ ਲਈ ਗਈ ਅਤੇ ਨੌਜਵਾਨ ਗੱਡੀ ਨੂੰ ਰੋਕ ਰਹੇ ਮੁਲਾਜ਼ਮ ਨੂੰ ਆਪਣੀ ਕਾਰ ਦੇ ਬੋਨਟ 'ਤੇ ਘਸੀਟਦਾ ਹੋਇਆ ਲੈ ਗਿਆ। ਹਾਲਾਂਕਿ ਇਸ ਘਟਨਾ 'ਚ ਮੁਲਾਜ਼ਮ ਬਿਲਕੁਲ ਠੀਕ ਹੈ ਅਤੇ ਨੌਜਵਾਨ ਗੱਡੀ ਸਵਾਰ ਨੂੰ ਪੁਲਿਸ ਵੱਲੋਂ ਤੁਰੰਤ ਥੋੜੀ ਦੂਰੀ 'ਤੇ ਕਾਬੂ ਕਰ ਲਿਆ ਗਿਆ।
Total Responses : 266