ਹਰੀਸ਼ ਕਾਲੜਾ
- ਰੂਪਨਗਰ , ਸ਼੍ਰੀ ਚਮਕੌਰ ਸਾਹਿਬ ਅਤੇ ਨੂਰਪੁਰ ਬੇਦੀ ਤੋਂ 6 ਬੱਸਾਂ ਅਤੇ 2 ਪ੍ਰਾਈਵੇਟ ਗਡੀਆਂ ਰਾਂਹੀ ਭੇਜਿਆ ਆਪਣੇ ਘਰ
ਰੂਪਨਗਰ, 02 ਮਈ 2020 - ਕਰਫਿਊ ਤੇ ਲੌਕਡਾਊਨ ਦੌਰਾਨ ਜ਼ਿਲ੍ਹੇ ਅੰਦਰ ਜੰਮੂ ਕਸ਼ਮੀਰ ਦੇ 165 ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 06 ਬੱਸਾਂ ਅਤੇ 02 ਪ੍ਰਾਈਵੇਟ ਗਡੀਆਂ ਰਾਹੀ ਜੰਮੂ ਕਸ਼ਮੀਰ ਵਾਪਿਸ ਆਪਣੇ ਘਰਾਂ ਵਿੱਚ ਭੇਜਿਆ ਗਿਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸਮੂਹ ਵਿਅਕਤੀਆਂ ਨੂੰ ਪੂਰੀ ਅਹਿਤਿਆਤ ਤੇ ਕਰੋਨਾ ਵਾਇਰਸ ਦੇ ਬਚਾਅ ਪਕ੍ਰਿਰਿਆ ਵਰਤ ਕੇ ਜ਼ਿਲ੍ਹੇ ਵਿਚੋਂ ਜੰਮੂ ਕਸ਼ਮੀਰ ਲਈ ਵਾਪਿਸ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ 06 ਬੱਸਾਂ ਨੂਰਪੁਰ ਬੇਦੀ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਖੇਤਰਾਂ ਵਿਚੋਂ ਭੇਜੀਆਂ ਗਈਆਂ ਹਨ। ਬੱਸਾਂ ਦੇ ਵਿੱਚ ਸਕਿਊਰਟੀ ਦੇ ਤੌਰ ਤੇ ਪੁਲਿਸ ਮੁਲਾਜ਼ਮ ਵੀ ਨਾਲ ਭੇਜੇ ਗਏ ਹਨ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਯਾਤਰੀਆਂ ਦੇ ਲਈ ਰਿਫਰੈਂਸ਼ਮੈਂਟ ਅਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜ਼ੋ ਰਾਸਤੇ ਵਿੱਚ ਇਨ੍ਹਾਂ ਨੂੰ ਕਿਸੇ ਤਰ੍ਹਾ ਦੀ ਕੋਈ ਪ੍ਰੇਸ਼ਾਨੀ ਨਾ ਆਵੇ।