ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 3 ਮਈ 2020 - ਵਿਸ਼ਵ ਪ੍ਰਸਿੱਧ ਦਾਨੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਡਾ: ਐਸ ਪੀ ਸਿੰਘ ਉਬਰਾਏ ਜੋ ਵਿਸ਼ਵ ਭਰ ਵਿੱਚ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਜਾਣੇ ਜਾਂਦੇ ਹਨ ਵੱਲੋ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੋਕਾਂ ਦੇ ਭਲੇ ਲਈ ਪੰੰਜਾਬ ਚੰਡੀਗੜ ਤੇ ਗੰਗਾਨਗਰ ਦੇ ਇਲਾਕੇ ਵਿੱਚ ਲੋੜਵੰਦਾਂ ਲਈ ਰਾਸ਼ਨ ਵੰਡਿਆ ਜਾ ਬਿਹਾ ਹੈ।
ਜਾਣਕਾਰੀ ਦਿੰਦਿਆ ਪਰਦੀਪ ਚਮਕ ਤੇ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਲੌਕਡਾਉਨ ਕਰਕੇ ਗਰੀਬਾਂ ਤੇ ਮਜਦੂਰਾਂ ਦਾ ਕੰਮ ਬੰਦ ਹੋਣ ਕਰਕੇ ਰਾਸ਼ਨ ਦੀ ਸਮੱਸਿਆ ਬਣ ਗਈ ਸੀ ਜਿਸ ਕਰਕੇ ਸਰਬੱਤ ਦਾ ਭਲਾ ਟਰੱਸਟ ਨੇ ਮਜਦੂਰਾਂ, ਰਿਕਸ਼ਾ ਚਾਲਕ ਤੇ ਪਰਵਾਸੀ ਦਿਹਾੜੀਦਾਰਾਂ ਅੰਗਹੀਣਾਂ, ਵਿਧਵਾਂ, ਬਿਮਾਰੀ ਕਾਰਣ ਰੋਜਗਾਰ ਤੋਂ ਵਾਂਝੇ ਲੋਕਾਂ ਦੀ ਪਛਾਣ ਕਰਕੇ ਉਹਨਾਂ ਦੇ ਪ੍ਰਵਾਰਿਕ ਮੈਂਬਰਾਂ ਦੇ ਹਿਸਾਬ ਨਾਲ ਸਰਬੱਤ ਦਾ ਭਲਾ ਟਰੱਸਟ ਇਕਾਈ ਫਰੀਦਕੋਟ ਵੱਲੋ ਆਟਾ, ਚਾਵਲ, ਦਾਲਾਂ ਤੇ ਖੰਡ ਵੰਡੀ ਗਈ।
ਉਹਨਾਂ ਦੱਸਿਆ ਕਿ ਟਰੱਸਟ ਨੇ ਵਿਧਵਾਂ ਤੇ ਅਤਿ ਲੋੜਵੰਦਾਂ, ਅੰਗਹੀਣਾਂ ਦੀ ਮਹੀਨਾ ਵਾਰ ਪੈਨਸ਼ਨ ਲਗਾਈ ਹੋਈ ਹੈ ਉਹਨਾਂ ਤੱਕ ਵੀ ਜਿਲੇ ਭਰ ਦੇ ਪਿੰਡਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਬਰਗਾੜੀ, ਸਾਦਿਕ ਆਦਿ ਵਿੱਚ ਸੁੱਕਾ ਰਾਸ਼ਨ ਪਹੁੰਚਾਇਆ ਗਿਆ । ਇਸੇ ਤਰਾਂ ਕੱਪੜੇ ਦੇ ਬਣੇ ਲਗਭਗ 450 ਮਾਸਿਕ ਵੀ ਲੋੜਵੰਦਾਂ ਨੂੰ ਵੰਡੇ ਗਏ। ਉਹਨਾਂ ਦੱਸਿਆ ਕਿ ਫਰੀਦਕੋਟ ਸ਼ਹਿਰ ਦੇ ਵੱਖ ਵੱਖ ਮਹੁੱਲੇ, ਕੋਟਕਪੂਰਾ ਦੇ ਵੱਖ ਵੱਖ ਮਹੁੱਲੇ, ਜੈਤੋ ਦੇ ਕੁਝ ਲੋੜਵੰਦ ਪ੍ਰਵਾਰਾਂ ਨੂੰ ਆਟਾ, ਚਾਵਲ, ਦਾਲਾਂ ਤੇ ਖੰਡ ਵੰਡੀ ਗਈ ।
ਇਸ ਮੌਕੇ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ, ਮਾਸਟਰ ਭਰਪੂਰ ਸਿੰਘ, ਸੂਰਤ ਸਿੰਘ ਖਾਲਸਾ, ਲੈਕਚਰਾਰ ਕਰਮਜੀਤ ਸਿੰਘ ਸਰਾਂ, ਪਰਦੀਪ ਸ਼ਰਮਾਂ ਦਵਿੰਦਰ ਸਿੰਘ ਸੰਧੂ ਆਦਿ ਹਾਜਿਰ ਸਨ।