ਯਾਦਵਿੰਦਰ ਸਿੰਘ ਤੂਰ
- ਜੇਕਰ ਹਾਲਾਤ ਠੀਕ ਬਣੇ ਨਵੰਬਰ ਮਹੀਨੇ ਹੋਵੇਗੀ ਇਹ ਹਾਕੀ ਲੀਗ
ਲੁਧਿਆਣਾ, 3 ਮਈ 2020 - ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੀ ਫੈਲੀ ਭਿਆਨਕ ਬਿਮਾਰੀ ਕਾਰਨ ਜਰਖੜ ਸਟੇਡੀਅਮ ਵਿਖੇ ਹਰ ਸਾਲ ਮਈ ਮਹੀਨੇ( 10 ਤੋ 31 ਮਈ ਤੱਕ )ਹੋਣ ਵਾਲਾ ਉਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਟੂਰਨਾਮੈਂਟ ਇਸ ਵਰ੍ਹੇ ਦੇ ਨਵੰਬਰ ਮਹੀਨੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ।
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਹਰ ਸਾਲ ਪੈਨਲਟੀ ਕਾਰਨਰ ਦੇ ਕਿੰਗ ਵਜੋਂ ਜਾਣੇ ਜਾਂਦੇ ਉਲੰਪੀਅਨ ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਫੈਸਟੀਵਲ ਵਿੱਚ ਸਬ ਜੂਨੀਅਰ ,ਜੂਨੀਅਰ ਅਤੇ ਸੀਨੀਅਰ ਪੱਧਰ ਦੇ ਹਾਕੀ ਮੁਕਾਬਲੇ ਕਰਵਾਏ ਜਾਂਦੇ ਹਨ ।
ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਭਿਆਨਕ ਮਹਾਂਮਾਰੀ ਕਾਰਨ ਜੋ ਹਾਲਾਤ ਬਣੇ ਹਨ ਇਨ੍ਹਾਂ ਵਿੱਚ ਟੂਰਨਾਮੈਂਟ ਕਰਵਾਉਣਾ ਬਹੁਤ ਹੀ ਅਸੰਭਵ ਹੈ ਟਰੱਸਟ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਹਾਲਾਤ ਠੀਕ ਬਣ ਗਏ ਤਾਂ ਨਵੰਬਰ ਮਹੀਨੇ ਇਸ ਹਾਕੀ ਲੀਗ ਦੇ ਮੁਕਾਬਲੇ ਮੇਨ ਜਰਖੜ ਖੇਡਾਂ ਤੋਂ ਪਹਿਲਾ ਕਰਵਾਏ ਜਾ ਸਕਦੇ ਹਨ ਜੇਕਰ ਉਸ ਵੇਲੇ ਵੀ ਕੋਈ ਸਮੱਸਿਆ ਹੋਈ ਤਾਂ ਫਿਰ ਇਸ ਹਾਕੀ ਫੈਸਟੀਵਲ ਨੂੰ ਅਗਲੇ ਸਾਲ ਹੀ ਕਰਵਾਇਆ ਜਾਵੇਗਾ ।
ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਦਾ ਅਗਲੇ ਸੈਸ਼ਨ ਦਾ ਪ੍ਰੋਗਰਾਮ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਹੀ ਹੀ ਨਿਰਭਰ ਕਰੇਗਾ ਜੇਕਰ ਪੰਜਾਬ ਸਰਕਾਰ ਕੋਈ ਖੇਡ ਗਤੀਵਿਧੀਆਂ ਜਾਰੀ ਕਰਨ ਦਾ ਪ੍ਰੋਗਰਾਮ ਰਿਲੀਜ਼ ਕਰੇਗੀ ਉਸ ਹਿਸਾਬ ਨਾਲ ਹੀ ਜਰਖੜ ਹਾਕੀ ਅਕੈਡਮੀ ਆਪਣਾ ਭਵਿੱਖ ਦਾ ਪ੍ਰੋਗਰਾਮ ਉਲੀਕੇਗੀ । ਜਰਖੜ ਹਾਕੀ ਅਕੈਡਮੀ ਦੇ ਸਮੂਹ ਅਹੁਦੇਦਾਰਾਂ ਮੈਂਬਰਾਂ ਤੇ ਖਿਡਾਰੀਆਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਤੋਂ ਨਿਜਾਤ ਪਾਵੇ ।