ਜੀ ਐਸ ਪੰਨੂ
ਪਟਿਆਲਾ, 3 ਮਈ 2020 - ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਰਾਜਪੂਰਾ ਦੇ ਪਾਜ਼ੀਟਿਵ ਆਏ 28 ਸਾਲਾ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਰਾਪਜੂਰਾ ਤੋਂ ਉਹਨਾਂ ਦੇ ਸੰਪਰਕ ਵਿਚ ਆਏ ਦੋ ਹੋਰ ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ।
ਉਹਨਾਂ ਦੱਸਿਆਂ ਕਿ ਅੱਜ ਕੁੱਲ 45 ਸੈਂਪਲ ਜ਼ਿਲ੍ਹੇ ਦੇ ਵੱਖ ਵੱਖ ਥਾਂਵਾ ਤੋਂ ਕੋਵਿਡ ਜਾਂਚ ਸਬੰਧੀ ਲਏ ਗਏ ਹਨ। ਜਿਹਨਾਂ ਦੀਆਂ ਰਿਪੋਰਟਾਂ ਕੱਲ੍ਹ ਨੂੰ ਆਉਣਗੀਆਂ। ਉਹਨਾਂ ਦੱਸਿਆ ਕਿ ਕੱਲ੍ਹ ਲਏ ਸਾਰੇ ਸੈਂਪਲਾ ਦੀਆਂ ਰਿਪੋਰਟਾਂ ਵੀ ਦੇਰ ਰਾਤ ਆਉਣ ਦੀ ਸੰਭਾਵਨਾ ਹੈ ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਗੁਰਮੁੱਖ ਕਲੋਨੀ ਸਮਾਣਾ ਦਾ ਰਹਿਣ ਵਾਲਾ 35 ਸਾਲਾ ਨੌਜਵਾਨ, ਜੋ ਕਿ ਗੰਭੀਰ ਹਾਲਤ ਵਿਚ ਸ਼ੁੱਕਰਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ ਸਮਾਣਾ ਤੋਂ ਰੈਫਰ ਹੋ ਕੇ ਦਾਖਲ ਹੋਇਆ ਸੀ ਅਤੇ ਸ਼ੁਕਰਵਾਰ ਰਾਤ ਨੂੰ ਹੀ ਉਸ ਦੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ, ਦੀ ਕੋਰੋਨਾ ਜਾਂਚ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ।
ਉਹਨਾਂ ਦੱਸਿਆਂ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਦੋ ਹੋਰ ਵਿਅਕਤੀ ਜਿਹਨਾਂ ਵਿਚੋ ਇੱਕ ਸਫਾਬਾਦੀ ਗੇਟ ਅਤੇ ਇੱਕ ਬੁੱਕ ਮਾਰਕਿਟ ਵਿਚ ਰਹਿਣ ਵਾਲਾ ਹੈ ਦੇ ਵੀ ਕੋਰੋਨਾ ਸਬੰਧੀ ਦੋਨੋ ਟੈਸਟ ਨੈਗੇਟਿਵ ਆਉਣ ਤੇਂ ਉਹਨਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਸੀ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ ਪੰਜ ਹੋ ਗਈ ਹੈ।
ਉਹਨਾਂ ਕਿਹਾ ਕਿ ਹਸਪਤਾਲ ਤੋਂ ਛੁੱਟੀ ਹੋਣ ਵਾਲੇ ਸਾਰੇ ਹੀ ਵਿਅਕਤੀਆਂ ਨੂੰ ਆਈ.ਸੀ.ਐਮ.ਆਰ. ਦੀਆਂ ਗਾਈਡਲਾਈਨ ਅਨੁਸਾਰ ਅਗਲੇ 14 ਦਿਨਾ ਲਈ ਘਰਾਂ ਵਿਚ ਹੀ ਏਕਾਂਤਵਾਸ ਰਹਿਣ ਲਈ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪਾਜ਼ੀਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ ।ਉਹਨਾਂ ਕਿਹਾ ਕਿ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ/ਲੇਬਰ ਨੂੰ ਪ੍ਰਸ਼ਾਸਨ ਵੱਲੋ ਸਰਕਾਰੀ ਸਕੂਲਾਂ/ ਕਾਲਜਾ ਵਿਚ ਬਣਾਏ ਕੁਆਰਨਟੀਨ ਫੈਸੀਲਿਟੀ ਵਿਚ ਰੱਖਿਆ ਜਾ ਰਿਹਾ ਹੈ ਜਿੱਥੇ ਕਿ ਸਿਹਤ ਵਿਭਾਗ ਦੇ ਡਾਕਟਰਾ/ਪੈਰਾ ਮੈਡੀਕਲ ਸਟਾਫ ਵੱਲੋ ਸਮੇਂ ਸਮੇਂ ਤੇ ਉਹਨਾਂ ਦੀ ਸਕਰੀਨਿੰਗ ਦੇ ਨਾਲ ਨਾਲ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਖਾਸਤੌਰ 'ਤੇ ਸ਼ੰਭੁ, ਪਿਹੇਵਾ ਅਤੇ ਪਾਤੜਾਂ ਬਾਰਡਰ ਤੇ ਜਿਥੇ ਪੂਰੇ ਪੰਜਾਬ ਭਰ ਦੇ ਗਿਣਤੀ ਵਿਚ ਬਾਹਰੋ ਆ ਰਹੇ ਯਾਤਰੀ ਦਾਖਲ ਹੋ ਰਹੇ ਹਨ ਉਹਨਾਂ ਨੂੰ ਸਕਰੀਨ ਕਰਨ ਲਈ ਕਾਫੀ ਸਟਾਫ ਲਗਾਇਆ ਗਿਆ ਹੈ ਜੋ ਕਿ ਦਿਨ ਰਾਤ ਚੋਵੀ ਘੰਟੇ ਇਸ ਕੰਮ ਵਿੱਚ ਜੁਟੇ ਹੋਏ ਹਨ।ਉਹਨਾਂ ਦੱਸਿਆ ਕਿ ਇਹ ਫੀਲਡ ਸਟਾਫ ਅਣਥੱਕ ਮਿਹਨਤ ਲਈ ਸ਼ਲਾਘਾ ਦੇ ਪਾਤਰ ਹਨ ।
ਜ਼ਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1073 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 86 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ,896 ਨੈਗਟਿਵ ਅਤੇ 91 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ ਇੱਕ ਪਾਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 5 ਕੇਸ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਹਸਪਤਾਲ ਵਿਚੋ ਛੱਟੀ ਹੋਣ ਤੇ ਘਰ ਜਾ ਚੁੱਕੇ ਹਨ।