ਲੋੜਵੰਦ ਢਿੱਡਾਂ ਦੀ ਭੁੱਖ ਮਿਟਾ ਕੇ ਮਿਲਿਆ ਮਾਨਸਿਕ ਸਕੂਨ: ਜੋਸ਼ੀ, ਡਾ. ਬਾਲੀ
32 ਦਿਨ ਤੱਕ ਸਫ਼ਲਤਾ ਨਾਲ ਚੱਲੀ ਸਾਂਝੀ ਰਸੋਈ ਤਿਆਰ ਕਰਦੀ ਸੀ ਜਨ-ਜਨ ਭੋਜਨ
ਚੰਡੀਗੜ, 04 ਮਈ 2020: ਚੰਡੀਗੜ ਪ੍ਰਸ਼ਾਸਨ ਦੇ ਐਸ.ਐਸ.ਪੀ. ਸ਼੍ਰੀਮਤੀ ਨਿਲਾਂਬਰੀ ਜਗਦਾਲੇ ਨੇ ਕਿਹਾ ਕਿ ਚੰਗਾ ਉਦੇਸ਼ ਲੈ ਕੇ ਸ਼ੁਰੂ ਕੀਤੇ ਕਾਰਜ਼ ਨੂੰ ਹਮੇਸ਼ਾ ਹੀ ਜਨਤਾ ਦਾ ਸਹਿਯੋਗ ਮਿਲਦਾ ਹੈ. ਉਹ ਅੱਜ ਸਥਾਨਕ ਸੈਕਟਰ 15 ਦੇ ਕਮਿਊਨਿਟੀ ਹਾਲ ਵਿੱਚ ਬੀਤੇ 32 ਦਿਨ ਤੋਂ ਜੋਸ਼ੀ ਫਾਊਡੇਸ਼ਨ ਅਤੇ ਹਾਰਟ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਦੇ ਅੰਤਿਮ ਦਿਨ ਇੱਥੇ ਬਣਿਆ ਜਨ-ਜਨ ਭੋਜਨ ਪ੍ਰਸ਼ਾਸਿਨਕ ਅਧਿਕਾਰੀਆਂ ਦੇ ਹਵਾਲੇ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਉਕਤ ਦੋਵਾਂ ਫਾਊਂਡੇਸ਼ਨਾਂ ਵੱਲੋਂ ਕਰੋਨਾ ਸੰਕਟ ਦੌਰਾਨ ਪੈਦਾ ਹੋਈ ਕਰਫਿਊ ਵਾਲੀ ਗੰਭੀਰ ਸਥਿਤੀ ਵਿੱਚ ਚੰਡੀਗੜ• ਅਤੇ ਇਸ ਦੇ ਆਸ-ਪਾਸ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਰੋਜਾਨਾ ਭੋਜਨ ਮੁਹੱਈਆ ਕਰਵਾ ਕੇ ਇੱਕ ਲਾਮਿਸਾਲ ਕਾਰਜ਼ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਕਾਰਜ਼ ਦੀ ਪ੍ਰਸ਼ੰਸਾ ਸ਼ਬਦਾਂ ਰਾਹੀਂ ਕਰਨੀ ਸੰਭਵ ਨਹੀਂ ਹੈ। ਉਨ•ਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਸੰਸਥਾਵਾਂ ਆਪਣੇ ਇਸ ਜਜ਼ਬੇ ਨੂੰ ਅੱਗੇ ਲਈ ਵੀ ਇਸ ਤਰ•ਾਂ ਹੀ ਕਾਇਮ ਰੱਖਣਗੀਆਂ ਅਤੇ ਕਿਸੇ ਵੀ ਸੰਕਟ ਵਾਲੀ ਸਥਿਤੀ ਵਿੱਚ ਪ੍ਰਸ਼ਾਸਨ ਅਤੇ ਲੋੜਵੰਦ ਲੋਕਾਂ ਲਈ ਸਹਾਈ ਹੁੰਦੀਆਂ ਰਹਿਣਗੀਆਂ।
ਇਸ ਮੌਕੇ ਬੋਲਦਿਆਂ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਅਤੇ ਹਾਰਟ ਫਾਊਡੇਸ਼ਨ ਦੇ ਚੇਅਰਮੈਨ ਡਾਕਟਰ ਐਚ.ਕੇ. ਬਾਲੀ ਨੇ ਕਿਹਾ ਕਿ ਉਨ•ਾਂ ਨੂੰ ਇਸ ਗੱਲ ਦਾ ਵੱਡਾ ਸਕੂਨ ਹੈ ਕਿ ਉਹ ਇਸ ਵਿਪਤਾ ਦੀ ਘੜੀ ਵਿੱਚ ਕਿਸੇ ਲੋੜਵੰਦ ਢਿੱਡ ਦੀ ਭੁੱਖ ਮਿਟਾਉਣ ਵਿੱਚ ਸਹਾਇਕ ਬਣੇ ਹਨ। ਉਨ•ਾਂ ਕਿਹਾ ਕਿ ਬੇਸ਼ੱਕ ਸੁਰੂ ਵਿੱਚ ਇਹ ਕਾਰਜ਼ ਵੱਡੀ ਚੁਣੌਤੀ ਭਰਿਆ ਜਾਪਦਾ ਸੀ ਪਰ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਮਿਲੇ ਭਰਵੇਂ ਸਹਿਯੋਗ ਨੇ ਇਸ ਨੂੰ ਵੱਡਾ ਹੰੁਗਾਰਾ ਦਿੱਤਾ। ਉਨ•ਾਂ ਦੱਸਿਆ ਕਿ 32 ਦਿਨ ਦੇ ਸਫ਼ਰ ਦੌਰਾਨ ਕਰੀਬ ਇੱਕ ਲੱਖ ਸੱਤ ਹਜ਼ਾਰ ਤਿੰਨ ਸੌ ਪੈਕੇਟ (1,07,300) ਖਾਣਾ ਲੋੜਵੰਦ ਲੋਕਾਂ ਵਿੱਚ ਵੰਡਿਆ ਗਿਆ।
ਉਨ•ਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੈਕਟਰ 14, 15, 16, 24, ਪੀ.ਜੀ.ਆਈ. ਅਤੇ ਪੰਜਾਬ ਯੂਨੀਵਰਸਿਟੀ ਦੇ ਇਲਾਕਿਆਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਧੰਨਾਸ ਦੀ ਕੱਚੀ ਕਲੋਨੀ, ਈ.ਡਬਲਊ.ਐਸ. ਕਲੋਨੀ, ਮਲੋਆ ਦੇ ਛੋਟੇ ਫਲੈਟਾਂ ਅਤੇ ਨਵਾਂ ਗਾਓਂ ਦੇ ਅਨੇਕਾਂ ਇਲਾਕਿਆਂ ਵਿੱਚ ਵੀ ਭੋਜਨ ਮੁਹੱਈਆ ਕਰਵਾਇਆ ਗਿਆ। ਉਨ•ਾਂ ਦੱਸਿਆ ਕਿ ਇੱਕ ਅੰਦਾਜ਼ੇ ਤਹਿਤ ਰੋਜਾਨਾ ਦੋ ਹਜ਼ਾਰ ਤੋਂ ਜ਼ਿਆਦਾ ਖਾਣੇ ਦੇ ਪੈਕੇਟ ਚੰਡੀਗੜ• ਪ੍ਰਸ਼ਾਸਨ ਨੂੰ ਦਿੱਤੇ ਜਾਂਦੇ ਸਨ ਜਦਕਿ ਇੰਨ•ੇ ਹੀ ਲੋੜਵੰਦਾਂ ਨੂੰ ਵੰਡੇ ਜਾਂਦੇ ਸਨ। ਉਨ•ਾਂ ਕਿਹਾ ਕਿ ਇਸ ਕਾਰਜ਼ ਨੂੰ ਨੇਪਰੇ ਚਾੜ•ਣ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਲੰਟੀਅਰਾਂ, ਸਮਾਜ ਸੇਵਕਾਂ ਅਤੇ ਚੰਡੀਗੜ• ਦੇ ਵਸਨੀਕਾਂ ਨੇ ਉਨ•ਾਂ ਨੂੰ ਵੱਡਾ ਸਹਿਯੋਗ ਦਿੱਤਾ ਹੈ, ਜਿਸ ਲਈ ਉਹ ਇੰਨ•ਾਂ ਲੋਕਾਂ ਦੇ ਉਹ ਸਦਾ ਹੀ ਧੰਨਵਾਦੀ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਸ਼ੀ ਫਾਊਂਡੇਸ਼ਨ ਦੇ ਪ੍ਰਧਾਨ ਸੌਰਭ ਜ਼ੋਸ਼ੀ, ਸ਼੍ਰੀ ਮਿ¾ਤਲ ਅਤੇ ਵਲੰਟੀਅਰ ਆਦਿ ਹਾਜ਼ਰ ਸਨ।