← ਪਿਛੇ ਪਰਤੋ
ਅਸ਼ਵਨੀ ਸ਼ਰਮਾ
ਗੜ੍ਹਸ਼ੰਕਰ, 5 ਮਈ 2020 - ਕੋਰੋਨਾ ਦੇ ਮੱਦੇਨਜਰ ਚੱਲ ਰਹੇ ਕਰਫਿਊ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਗਈ ਛੋਟ ਦੇ ਚੱਲਦੇ ਗੜ੍ਹਸ਼ੰਕਰ ਵਿੱਚ ਕਈ ਦੁਕਾਨਦਾਰ ਅਤੇ ਲੋਕ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਘੱਟ ਹੀ ਪ੍ਰਵਾਹ ਕਰਦੇ ਹੋਏ ਨਜਰ ਆਏ। ਗੜ੍ਹਸ਼ੰਕਰ ਪੁਲਿਸ ਵਲੋਂ ਐਸ.ਐਚ.ਓ ਇਕਬਾਲ ਸਿੰਘ ਦੀ ਅਗਵਾਈ ਵਿੱਚ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਅਨੋਖਾਂ ਤਰੀਕਾਂ ਅਪਨਾਉਦੇ ਹੋਏ ਮਾਸਕ ਨਾ ਪਾਉਣ ਵਾਲੇ ਅਤੇ ਸਮਾਜਿਕ ਦੂਰੀ ਦਾ ਧਿਆਨ ਨਾ ਰੱਖਣ ਵਾਲੇ ਲੋਕਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਕਰਵਾਇਆ ਗਿਆ। ਇਸ ਮੌਕੇ ਗੜ੍ਹਸ਼ੰਕਰ ਪੁਲਿਸ ਵਲੋਂ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਲੋਕ ਅਪਣੀ ਅਤੇ ਅਪਣੇ ਪਰਿਵਾਰ ਦੀ ਤੰਦਰੁਸਤੀ ਲਈ ਬਿਨਾਂ ਕੰਮ ਤੋਂ ਘਰ ਵਿੱਚੋ ਨਾ ਨਿਕਲਣ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
Total Responses : 266