ਚੰਡੀਗੜ, 6 ਮਈ 2020 : ਪੰਜਾਬ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਰੋਨਾ ਵਾਇਰਸ ਦੇ ਸੰਕਟ ਵਿਚ ਪੰਜਾਬ ਦੀ ਮਦਦ 'ਤੇ ਨਿਤਰਣ ਦਾ ਸੱਦਾ ਦਿੱਤਾ ਹੈ।
ਦੋਵਾਂ ਪਤੀ ਪਤਨੀ ਨੂੰ ਲਿਖੇ ਇਕ ਪੱਤਰ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਕੋਲ ਬੱਸਾਂ ਦੀ ਵੱਡੀ ਕੰਪਨੀ ਹੈ ਤੇ ਮੋਦੀ ਸਰਕਾਰ ਦੇ ਫੈਸਲੇ ਅਨੁਸਾਰ ਇਸਦੇ ਮੁਲਾਜ਼ਮ ਡਰਾਈਵਰਾਂ ਤੇ ਕੰਡਕਟਰਾਂ ਨੂੰ ਬਿਨਾਂ ਕਟੌਤੀ ਦੇ ਤਨਖਾਹ ਦਿੱਤੀ ਜਾਵੇ। ਇਸੇ ਤਰ•ਾਂ ਉਹਨਾਂ ਦੇ ਨਾਂ ਬੋਲਦੀ ਕੇਬਲ ਤੇ ਇੰਟਰਨੈਟ ਕੰਪਨੀ ਦੇ ਮੁਲਾਜ਼ਮਾਂ ਦੀ ਵੀ ਛਾਂਟੀ ਨਾ ਕੀਤੀ ਜਾਵੇ ਤੇ ਇਹਨਾਂ ਨੂੰ ਬਿਨਾਂ ਕਟੌਤੀ ਦੇ ਤਨਖਾਹ ਦਿੱਤੀ ਜਾਵੇ।
ਰਾਜਾ ਵੜਿੰਗ ਨੇ ਅਕਾਲੀ ਨੇਤਾ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਚੰਡੀਗੜ• ਦੇ ਨੇੜੇ ਸਥਿਤ ਆਪਣੇ ਸ਼ਾਨਦਾਰ ਹੋਟਲ ਨੂੰ ਵੀ ਆਈਸੋਲੇਸ਼ਨ ਸਹੂਲਤ ਵਜੋਂ ਵਰਤਣ ਵਾਸਤੇ ਵੀ ਪੰਜਾਬ ਸਰਕਾਰ ਨੂੰ ਪੇਸ਼ਕਸ਼ ਦੇਣ ਤੇ ਪੰਜਾਬ ਦੀ ਭਲਾਈ ਵਾਸਤੇ ਅੱਗੇ ਆਉਣ।