ਨਿਰਵੈਰ ਸਿੰਘ ਸਿੰਧੀ
- ਨਹੀਂ ਲੈ ਰਹੀਆਂ ਗਊ ਰੱਖਿਅਕ ਸੰਸਥਾਵਾਂ ਵੀ ਕੋਈ ਸਾਰ |
ਮਮਦੋਟ, 6 ਮਈ 2020 - ਜਿਥੇ ਕੱਰੋਨਾ ਵਾਇਰਸ ਦੇ ਚਲਦਿਆਂ ਆਏ ਦਿਨ ਭੁੱਖ ਨਾਲ ਮਰਨ ਵਾਲਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਇਲਾਕੇ ਵਿਚ ਭੁੱਖ ਨਾਲ ਅਵਾਰਾ ਪਸ਼ੂਆਂ ਦੇ ਮਰਨ ਦੀ ਗਿਣਤੀ ਵੀ ਦਿਨੋ ਦਿਨ ਵੱਧ ਰਹੀ ਹੈ। ਜਿਸਤੋਂ ਸਰਕਾਰੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਫਿਰੋਜਪੁਰ ਅਧੀਨ ਆਉਂਦੀ ਨਗਰ ਪੰਚਾਇਤ ਮਮਦੋਟ ਵਿਖੇ, ਹਜਾਰਾ ਸਿੰਘ ਵਾਲਾ ਰੋਡ ਉੱਪਰ ਨਵੇਂ ਬਣੇ ਪਾਰਕ ਲਾਗੇ ਖਾਲੀ ਪਲਾਟ ਵਿਖੇ ਇੱਕ ਅਵਾਰਾ ਗਊ ਭੁੱਖ ਨਾਲ ਮਰਨ ਕਿਨਾਰੇ ਹੈ ਪਰੰਤੂ ਕਿਸੇ ਵੀ ਸਥਾਨਕ ਗਊ ਰੱਖਿਅਕ ਸੰਸਥਾਂ ਜਾਂ ਗਊ ਭਗਤਾਂ ਵੱਲੋਂ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਦਿਨਾਂ ਅੰਦਰ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਦੀ ਕਟਾਈ ਲਗਭਗ ਕੀਤੀ ਜਾ ਚੁੱਕੀ ਹੈ ਅਤੇ ਮੋਟਰਾਂ ਆਦਿ ਵੀ ਬੰਦ ਹਨ ਜਿਸ ਕਰਕੇ ਇਹਨਾਂ ਬੇਜ਼ੁਬਾਨਾ ਨੂੰ ਪੀਣ ਨੂੰ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਅਤੇ ਉਪਰੋਂ ਪਿੱਛਲੇ ਇੱਕ ਮਹੀਨੇ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚਲਦਿਆਂ ਕਰਫਿਊ ਲਗਾਇਆ ਹੋਇਆ ਹੈ।
ਜਿਸਦੀ ਵਜ੍ਹਾ ਨਾਲ ਇਹਨਾਂ ਅਵਾਰਾ ਪਸ਼ੂਆਂ ਨੂੰ ਦਾਨ ਚ ਹਰਾ ਚਾਰਾ ਅਤੇ ਹੋਰ ਵਸਤਾਂ ਪਾਉਣ ਵਾਲਿਆਂ ਦੀ ਗਿਣਤੀ ਵੀ ਘੱਟ ਚੁੱਕੀ ਹੈ ਜਿਸ ਕਰਕੇ ਇਹ ਪਸ਼ੂ ਭੁੱਖੇ ਮਰਨ ਲਈ ਮਜਬੂਰ ਹੋ ਚੁੱਕੇ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੇਜ਼ੁਬਾਨਾਂ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣ। ਜਦੋਂ ਇਸ ਬਾਰੇ ਨਗਰ ਪੰਚਾਇਤ ਮਮਦੋਟ ਦੀ ਈ ਓ ਸ਼੍ਰੀਮਤੀ ਪੂਨਮ ਭਟਨਾਗਰ ਨਾਲ ਗੱਲਬਾਤ ਕੀਤੀ ਤਾਂ ਓਹਨਾ ਕਿਹਾ ਕਿ ਕੋਰੋਨਾ ਦੇ ਚਲਦਿਆ ਪੂਰੇ ਦੇਸ਼ ਅੰਦਰ ਮਹੌਲ ਤਣਾਅ ਪੂਰਨ ਬਣਿਆ ਹੋਇਆ ਹੈ ਵੱਖ ਵੱਖ ਮਹਿਕਮੇ ਆਪੋ ਆਪਣੇ ਖੇਤਰ ਵਿਚ ਜੀ-ਜਾਨ ਨਾਲ ਇਸ ਲੜਾਈ ਨੂੰ ਲੜ ਰਹੇ ਹਨ। ਉਹਨਾਂ ਵਿਸ਼ਵਾਸ਼ ਦੁਵਾਉਂਦੇ ਹੋਏ ਕਿਹਾ ਕਿ ਗਊਸ਼ਾਲਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਇਸ ਮੁਸ਼ਕਿਲ ਦਾ ਹੱਲ ਜਲਦੀ ਕਰ ਲਿਆ ਜਾਵੇਗਾ।