2605 ਲੋਕ ਸਫਲਤਾਪੂਰਵਕ ਕੋਆਰੰਟੀਨ ਸਮੇਂ ਤੋਂ ਲੰਘੇ
ਐਸ ਏ ਐਸ ਨਗਰ, 06 ਮਈ 2020: "ਜਿਲੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ 57 ਸਾਲ ਦਾ ਵਿਅਕਤੀ ਹੈ ਜੋ ਜੀਰਕਪੁਰ ਦਾ ਨਿਵਾਸੀ ਹੈ। ਇਸ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਕੁਆਰੰਟੀਨ ਲੋਕਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 2605 ਵਿਅਕਤੀਆਂ ਨੇ ਆਰੰਟੀਨ ਅਵਧੀ ਨੂੰ ਸਫਲਤਾਪੂਰਵਕ ਲੰਘਾਇਆ ਹੈ ਜਦਕਿ ਮੌਜੂਦਾ ਸਮੇਂ ਕੁਆਰੰਟਾਈਨ ਪੀਰੀਅਡ ਤੋਂ ਲੰਘ ਰਹੇ ਲੋਕਾਂ ਦੀ ਗਿਣਤੀ 971 ਹੈ।
ਹੁਣ ਤਕ ਜ਼ਿਲੇ ਵਿਚ ਕੁੱਲ ਪਾਜੇਟਿਵ ਕੇਸ 96 ਹਨ, ਜਦੋਂ ਕਿ ਠੀਕ ਹੋਏ ਮਾਮਲਿਆਂ ਦੀ ਗਿਣਤੀ 43 ਹੈ ਅਤੇ ਐਕਟਿਵ ਮਾਮਲੇ 51 ਹਨ।