ਅਸ਼ੋਕ ਵਰਮਾ
ਮਾਨਸਾ, 6 ਮਈ 2020 - ਡੀ.ਜੀ.ਪੀ. ਪੰਜਾਬ ਨੇ ਕੋਰੋੋਨਾ ਵਾਇਰਸ (ਕੋਵਿਡ-19) ਤੋੋਂ ਬਚਾਅ ਲਈ ਸੁਚੱਜੀ ਡਿਊਟੀ ਨਿਭਾਉਣ ਵਾਲੇ 8 ਪੁਲਿਸ ਮੁਲਾਜ਼ਮਾਂ ਅਤੇ ਮਾਨਸਾ ਪੁਲਿਸ ਹਸਪਤਾਲ ’ਚ ਸੇਵਾਵਾਂ ਦੇ ਰਹੇ ਸਿਵਲ ਹਸਪਤਾਲ ਮਾਨਸਾ ਦੇ ਇੱਕ ਡਾਕਟਰ ਨੂੰ ਡੀ.ਜੀ.ਪੀ. ਡਿਸਕ ਐਵਾਰਡ ਨਾਲ ਨਿਵਾਜਿਆ ਹੈ। ਇਸ ਤੋਂ ਬਿਨਾਂ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਵੰਡਣ ਸਬੰਧੀ ਵਿਲੇਜ ਪੁਲਿਸ ਅਫਸਰਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਹਨ ਜਦੋਂਕਿ ਪੁਲਿਸ ਦੀ ਸਹਾਇਤਾ ਕਰਨ ਵਾਲੇ ਜਿਲਾ ਲੀਡ ਬੈਂਕ ਮੈਨੇਜਰ ਨੂੰ ਵੀ ਐਪਰੀਸੀਏਸ਼ਨ ਲੈਟਰ ਦਿੱਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰੋੋਨਾ ਵਾਇਰਸ (ਕੋਵਿਡ-19) ਵਿਰੁੱਧ ਸਿੱਧੀ ਲੜਾਈ ਲੜ ਰਹੇ ਮਹਿਕਮਾ ਪੁਲਿਸ ਦੇ ਅਫਸਰਾਂ ਵੱਲੋੋਂ ਨਿਭਾਈ ਜਾ ਰਹੀ ਡਿਊਟੀ ਦੇ ਮੱਦੇਨਜ਼ਰ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਏਐਸਆਈ ਬਲਵੰਤ ਸਿੰਘ, ਡਾ. ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ, ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. ਮਾਨਸਾ, ਏਐਸਆਈ ਗੁਰਤੇਜ ਸਿੰਘ ,ਜਸਪਿੰਦਰ ਸਿੰਘ ਡੀ.ਐਸ.ਪੀ. ਬੁਢਲਾਡਾ, ਸੰਜੀਵ ਗੋਇਲ ਡੀ.ਐਸ.ਪੀ. ਸਰਦੂਲਗੜ ,ਏਐਸਆਈ ਗੁਰਮੇਲ ਸਿੰਘ, ਹੌਲਦਾਰ ਸੁਖਜਿੰਦਰ ਸਿੰਘ ਅਤੇ ਸਿਪਾਹੀ ਹਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰਾ ਕੋੋਰੋੋਨਾ ਮਹਾਮਾਰੀ ਵਿਰੁੱਧ ਸੁਚੱਜੀ ਡਿਊਟੀ ਨਿਭਾਉਣ ਬਦਲੇ ਆਈ.ਜੀ.ਪੀ. ਬਠਿੰਡਾ ਰੇਂਜ ਵੱਲੋੋਂ 61 ਪੁਲਿਸ ਮੁਲਾਜਮਾਂ ਨੂੰ ਪ੍ਰਸੰਸਾਂ ਪੱਤਰ ਦਿੱਤੇ ਗਏ ਹਨ ।
ਉਨਾਂ ਦੱਸਿਆ ਕਿ ਬਜੁਰਗਾਂ, ਵਿਧਵਾ ਅਤੇ ਅੰਗਹੀਣ ਵਿਅਕਤੀਆਂ ਨੂੰ ਗਰਮੀ ਦੇ ਪ੍ਰਕੋੋਪ ਤੋੋਂ ਬਚਾਉਣ ਅਤੇ ਕੋੋਰੋੋਨਾ ਵਾਇਰਸ ਦੇ ਫੈਲਣ ਤੋੋਂ ਰੋੋਕਣ ਲਈ ਇਹਨਾਂ ਨੂੰ ਬੈਂਕਾਂ ’ਚ ਆਉਣ ਦੀ ਬਜਾਏ ਵਿਲੇਜ ਪੁਲਿਸ ਅਫਸਰਾਂ ਅਤੇ ਬੈਂਕ ਪ੍ਰਤੀਨਿਧੀਆਂ ਦੀ ਮੱਦਦ ਨਾਲ ਘਰ ਘਰ ਘਰ ਜਾ ਕੇ ਪੈਨਸ਼ਨਾਂ ਵੰਡੀਆਂ ਗਈਆ ਹਨ। ਉਨਾਂ ਦੱਸਿਆ ਕਿ ਪ੍ਰਬੰਧ ਮੁਕੰਮਲ ਕਰਕੇ ਪਹਿਲਾਂ ਪੈਨਸ਼ਨਾਂ ਵੰਡਣ ਵਾਲੇ 15 ਵੀ.ਪੀ.ਓਜ ਨੂੰ ਪ੍ਰਸੰਸਾਂ ਪੱਤਰ ਦੇਣ ਲਈ ਲਿਖਿਆ ਗਿਆ ਹੈ ਜਦੋਂਕਿ ਬਾਕੀ ਦੇ 311 ਵੀ.ਪੀ.ਓਜ. ਨੂੰ ਪ੍ਰਸੰਸਾਂ ਪੱਤਰ ਦਰਜਾ ਤੀਜਾ ਪ੍ਰਵਾਨ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੈਨਸ਼ਨਾਂ ਵੰਡਣ ਵਿੱਚ ਪੁਲਿਸ ਦੀ ਸਹਾਇਤਾ ਕਰਨ ਵਾਲੇ ਜਿਲ੍ਹਾ ਲੀਡ ਬੈਂਕ ਮੈਨੇਜਰ ਮਾਨਸਾ ਨੂੰ ਵੀ ਐਪਰੀਸੀਏਸ਼ਨ ਲੈਂਟਰ ਨਾਲ ਨਿਵਾਜਿਆ ਗਿਆ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਚੰਗੀ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਂਸਲਾਂ ਅਫਜਾਈ ਲਈ ਅੱਗੇ ਤੋੋਂ ਵੀ ਯਤਨ ਜਾਰੀ ਰਹਿਣਗੇ।