ਜੀ ਐਸ ਪੰਨੂ
ਪਟਿਆਲਾ, 6 ਮਈ 2020 - ਐਨਸੀਲਰੀ ਅਤੇ ਨਰਸਿੰਗ ਸਟਾਫ ਵੱਲੋਂ ਕੋਰੋਨਾ ਵਿੱਚ ਡਿਊਟੀ ਕਰ ਰਹੇ ਸਟਾਫ ਨੂੰ ਅੱਜ ਆਪਣੇ ਤੋਰਤੇ ਸਨਮਾਨਿਤ ਕੀਤਾ ਗਿਆ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਫਰੰਟਲਾਈਨ ਤੇ ਕੰਮ ਕਰ ਰਹੇ ਪੈਰਾਮੈਡੀਕਲ ਨਰਸਿੰਗ ਸਟਾਫ਼ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਇਸ ਲਈ ਮੈਂ ਆਪਣੇ ਸਟਾਫ ਦਾ ਹੌਸਲਾ ਵਧਾਉਣ ਲਈ ਸਨਮਾਨਿਤ ਕਰ ਰਹੀ ਹਾਂ ।
ਕਰਮਜੀਤ ਕੌਰ ਔਲਖ ਨੇ ਕਿਹਾ ਕਿ ਸਰਕਾਰ ਨੇ 2019 ਵਿੱਚ ਜੋ ਸਟਾਫ ਨਰਸਾਂ ਨੂੰ ਰੈਗੂਲਰ ਕੀਤਾ ਸੀ ਪਰਖ਼ ਕਾਲ ਦੌ ਸਾਲ ਰੱਖਿਆ ਸੀ ਪਰਖ ਕਾਲ ਸਮਾਂ ਘਟਾ ਕੇ ਇਕ ਸਾਲ ਦਾ ਕੀਤਾ ਜਾਵੇ ਇਸ ਸਮੇਂ ਪੈਰਾਮੈਡੀਕਲ ਸਟਾਫ ਦੇ ਆਗੂ ਰਾਜੇਸ਼ ਬੰਸਲ ਨੇ ਕਿਹਾ ਕਿ ਮਾਰਚ 2019 ਨੁੰ ਸਰਕਾਰ ਦੇ ਉਸ ਸਮੇਂ ਦੇ ਮੰਤਰੀ ਨੇ ਲਿਖਿਆ ਸੀ ਕਿ ਸਟਾਫ ਦੀਆਂ ਸੇਵਾਵਾਂ ਮਾਰਚ 2019 ਨੂੰ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਉਨ੍ਹਾਂ ਨੂੰ ਰੇਗੁਲਰ ਨਹੀਂ ਕੀਤਾ ਗਿਆ 12 ਸਾਲਾਂ ਤੋਂ ਪੈਰਾਮੈਡੀਕਲ ਸਟਾਫ 8000 ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਦਾ ਗੁਜ਼ਾਰਾ ਏਨੇ ਘੱਟ ਤਨਖਾਹ ਤੇ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਜਦੋਂ ਕਿ ਪੈਰਾਮੈਡੀਕਲ ਸਟਾਫ ਫਰੰਟਲਾਈਨ ਤੇ ਖੜ ਕੇ ਕਰੋਨਾ ਬਿਮਾਰੀ ਨਾਲ ਲੜ ਰਿਹਾ ਹੈ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਇਹਨਾਂ ਦਾ ਹੌਂਸਲਾ ਵਧਾਵੈ ਜਦੋਂ ਕਿ ਇਹ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਮੋਹਰਲੀ ਕਤਾਰ ਵਿਚ ਖੜੇ ਕਰ ਰਹੇ ਹਨ ।
ਨਰਸਿੰਗ ਸਟਾਫ਼ ਸਾਲ 2018 ਵਿੱਚ ਭਰਤੀ ਹੋਇਆ ਸੀ ਉਨ੍ਹਾਂ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਭੁਪਿੰਦਰ ਪਾਲ ਕੌਰ ਨੇ ਕਿਹਾ ਕਿ ਸਰਕਾਰ ਦੇ ਉਸ ਸਮੇਂ ਦੇ ਮੰਤਰੀ ਨੇ ਲਿੱਖ ਕੇ ਦਿੱਤਾ ਸੀ ਕਿ ਨਰਸਿੰਗ ਸਟਾਫ ਦੀਆਂ ਸੇਵਾਵਾਂ ਮਾਰਚ 2019 ਨੂੰ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਪਰ ਵਿਸ਼ਵਾਸਘਾਤ ਕੀਤਾ ਗਿਆ ਕਿ ਸਾਡੀਆਂ ਸੇਵਾਵਾਂ ਅੱਜ ਤੱਕ ਰੈਗੂਲਰ ਨਹੀਂ ਕੀਤੀਆਂ ਗਈਆਂ ਅਸੀਂ ਫਰੰਟਲਾਈਨ ਤੇ ਖੜ ਕੇ ਮਹਾਂਮਾਰੀ ਨਾਲ ਲੜ ਰਹੇ ਹਾਂ ਅਸੀਂਂ ਘਰ ਜਾ ਕੇ ਬੱਚੇ ਵੱਖਰੇ ਅਤੇ ਅਸੀਂ ਵੱਖਰੇ ਸੋਅ ਰਹੇ ਹਾਂ ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸਨਮਾਨ ਦੀ ਲੋੜ ਨਹੀਂ ਸਾਨੂੰ ਰੈਗੂਲਰ ਕਰਕੇ ਸਨਮਾਨ ਕੀਤਾ ਜਾਵੇ ਜੇਕਰ ਸਰਕਾਰ ਸਾਨੂੰ ਰੈਗੂਲਰ ਕਰਦੀ ਹੈ ਤਾਂ ਸਾਡੇ ਸਟਾਫ਼ ਦਾ ਹੌਂਸਲਾ ਵਧੇਗਾ ਕਰੋਨਾ ਬੀਮਾਰੀ ਨੂੰ ਹਰਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਾਗੇ ਬਿਨਾਂ ਸ਼ਰਤ ਤੋਂ ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤਾਂ ਕਿ ਫਰੰਟ ਲਾਇਨ ਕਰਮਚਾਰੀਆਂ ਦਾ ਹੌਂਸਲਾ ਵਧਾਇਆ ਜਾਵੇ ।ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਰਕਾਰ ਨੇ 12 ਮਈ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ 13 ਮਈ ਨੂੰ ਸੰਘਰਸ਼ ਦੇ ਰਾਹ ਤੇ ਉਤਰਨ ਲਈ ਮਜਬੂਰ ਕੀਤਾ ਜਾਵੇਗਾ ਸਾਡੇ ਵਿਭਾਗ ਦੇ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਜੱਥੇਬੰਦੀ ਨਾਲ ਇੱਕ ਪੈਨਲ ਮੀਟਿੰਗ ਕੀਤੀ ਜਾਵੇ ਤਾਂ ਕਿ ਸਾਡੀਆਂ ਮੰਗਾਂ ਦਾ ਹੱਲ ਹੋ ਸਕੇ।