ਐਸ ਏ ਐਸ ਨਗਰ, ਮਈ 07, 2020: ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤੇ ਗਏ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਮੋਹਾਲੀ ਦੇ ਆਨਲਾਇਨ ਪੋਰਟਲ www.pgrkam.com ਉੱਤੇ ਜਾ ਕੇ ਨੌਜਵਾਨ ਘਰ ਬੈਠੇ ਹੀ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ
ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਆਨਲਾਇਨ ਰਜਿਸਟਰੇਸ਼ਨ ਦੀ ਸਹੂਲਤ ਨਾਲ ਨੌਜਵਾਨ ਘਰ ਬੈਠੇ ਹੀ ਬਿਓਰੋ ਨਾਲ ਜੁੜ ਸਕਦੇ ਹਨ ਅਤੇ ਰੋਜ਼ਗਾਰ ਬਿਓਰੇ ਵਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਸੀ.ਈ.ਓ. ਸ੍ਰੀ ਮਨਜੇਸ਼ ਸ਼ਰਮਾ ਨੇ ਮੋਹਾਲੀ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਬਿਓਰੋ ਦੇ ਪੋਰਟਲ ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਬਿਓਰੋ ਦੇ ਅਧਿਕਾਰੀ ਉਨ੍ਹਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ, ਕੈਰੀਅਰ ਕਾਊਂਸਲਿੰਗ ਦੀ ਸੁਵਿਧਾ ਸਮੇਂ ਸਮੇਂ ਸਿਰ ਮੁਹੱਈਆ ਕਰਵਾ ਸਕਣ। ਇਸ ਤੋਂ
ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਰੋਜ਼ਗਾਰ ਬਿਓਰੋ ਵਲੋਂ ਮੋਹਾਲੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਆਨਲਾਈਨ ਕੈਰੀਅਰ ਕਾਊਂਸਲਿੰਗ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਨੌਜਵਾਨ ਸੋਮਵਾਰ ਤੋਂ ਸ਼ਨਿਵਾਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਮੋਬਾਇਲ ਨੰਬਰ 62805 54158 ਤੇ ਰੋਜਗਾਰ ਬਿਓਰੋ ਦੇ ਕੈਰੀਅਰ ਕਾਊਂਸਕਰ ਸ੍ਰੀਮਤੀ ਨਾਬਿਆ ਖਾਨ ਨਾਲ ਸੰਪਰਕ ਕਰ ਸਕਦੇ ਹਨ ਅਤੇ
ਆਪਣੇ ਕੈਰੀਅਰ ਸਬੰਧੀ ਲੋੜੀਧੀ ਜਾਣਕਾਰੀ ਲੈ ਸਕਦੇ ਹਨ।ਇਸ ਸਕੀਮ ਅਧੀਨ ਵੱਧ ਤੋਂ ਵੱਧ ਨੋਜਵਾਨਾਂ ਨੂੰ ਬਿਓਰੋ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਕੋਵਿਡ 19 ਮਹਾਂਮਾਰੀ ਦੇ ਸਮੇਂ ਦੌਰਾਨ ਵੀ ਨੌਜਵਾਨਾਂ ਦਾ ਵਿਸ਼ਵਾਸ ਅਤੇ ਉਤਸ਼ਾਹ ਬਣਾਈ ਰੱਖਿਆ ਜਾ ਸਕੇ।