ਰਜਨੀਸ਼ ਸਰੀਨ
ਨਵਾਂਸਹਿਰ, 7 ਮਈ, 2020 - (ਪੰਜਾਬ ਸਿੱਖਿਆ ਵਿਭਾਗ ਵਲੋਂ ਕੋਵਿਡ ੧੯ ਦੇ ਚੱਲਦੇ ਬੱਚਿਆ ਨੂੰ ਆਨ ਲਾਈਨ ਸਿੱਖਿਆ ਦੇਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਹੁਣ ਜਿਸ ਦੇ ਸਾਰਥਿਕ ਸਿੱਟੇ ਵੀ ਨਿਕਲਣੇ ਸੁਰੂ ਹੋ ਗਏ ਹਨ। ਅਪ੍ਰੈਲ ਮਹੀਨੇ ਦੌਰਾਨ ਆਨ ਲਾਈਨ ਸਿੱਖਿਆ ਦੇ ਅਧਾਰ ਤੇ ਹੁਣ ਵਿਭਾਗ ਵਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੇ ਹਿਸਾਬ,ਸਮਾਜਿਕ ਸਿੱਖਿਆ, ਅੰਗਰੇਜੀ, ਪੰਜਾਬੀ ਅਤੇ ਹਿੰਦੀ ਦੇ ਆਨ ਲਾਈਨ ਟੈਸਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਮਿਤੀ ੮ ਮਈ ਤੋਂ ੧੧ ਮਈ ਤੱਕ ਲਏ ਜਾ ਰਹੇ ਹਨ।
ਇਸ ਸਬੰਧੀ ਪਾ੍ਰਪਤ ਜਾਣਕਾਰੀ ਅਨੁਸਾਰ ਮਿਤੀ ੮ ਮਈ ਨੂੰ ਅੱਠਵੀਂ ਦਾ ਗਣਿਤ,੯ ਮਈ ਨੂੰ ਦਸਵੀਂ ਦਾ ਸਮਾਜਿਕ ਸਿੱਖਿਆ ,ਨੋਵੀਂ ਦਾ
ਅੰਗਰੇਜੀ,੧੧ ਮਈ ਨੂੰ ਸੱਤਵੀਂ ਦਾ ਹਿੰਦੀ,ਛੇਵੀਂ ਦਾ ਪੰਜਾਬੀ ਦਾ ਟੈਸਟ ਹੋਵੇਗਾ।ਇਸ ਆਨ ਲਾਈਨ ਟੈਸਟ ਵਿੱਚ ਸਬੰਧਤ ਵਿਸ਼ੇ ਦੇ ੧੦ ਪ੍ਰਸਨ ਹੋਣਗੇ ਤੇ ਹਰੇਕ ਪ੍ਰਸਨ ੨ ਅੰਕਾਂ ਦਾ ਹੋਵੇਗਾ।ਹਰੇਕ ਵਿਦਿਆਰਥੀ ਮੁੱਖ ਦਫਤਰ ਵਲੋਂ ਭੇਜੇ ਗਏ ਲਿੰਕ ਨੂੰ ਕਲਿੱਕ ਕਰਕੇ ਆਪਣਾ ਟੈਸਟ ਕਰੇਗਾ ਅਤੇ ਟੈਸਟ ਕਰਨ ਉਪਰੰਤ ਲ਼ਿੰਕ ਵਿੱਚ ਦਿੱਤੇ ਸਬਮਿਟ ਦੇ ਬਟਨ ਨੂੰ ਦਬਾ ਕੇ ਆਪਣਾ ਟੈਸਟ ਸਬਮਿੱਟ ਕਰੇਗਾ।