ਰਜਨੀਸ਼ ਸਰੀਨ
- ਬੇਲੋੜੀ ਦੇਰੀ ਨਾਲ ਕਈ ਦੇਸ਼ਾਂ ਵਿੱਚ ਫਸੇ ਭਾਰਤੀਆਂ ਵਿੱਚ ਵੱਧ ਰਹੀ ਹੈ ਬੇਚੈਨ
- ਜਾਣਕਾਰੀ ਦੀ ਅਣਹੋਂਦ ਕਾਰਨ ਵਿਦੇਸ਼ਾ ਵਿੱਚ ਸਿਹਤ ਸਹੂਲਤਾਂ, ਵਿਜਾ ਅਤੇ ਸਟੇ ਵਿੱਚ ਵਾਧਾ ਅਤੇ ਹੋਰ ਸਹੂਲਤਾਂ ਲੈਣ ਵਿੱਚ ਹੋ ਰਹੀ ਹੈ ਮੁਸ਼ਕਿਲ
ਨਵਾਂ ਸ਼ਹਿਰ, 8 ਮਈ 2020 - ਵਿਦੇਸ਼ ਗਏ ਸੈਲਾਨੀ ਪਿਛਲੇ 2 ਮਹੀਨੇ ਤੋਂ ਹਵਾਈ ਉਡਾਨਾਂ ਵਿਦੇਸ਼ਾ ਵਿੱਚ ਫਸੇ ਗਏ ਹਨ ਜਿਥੇ ਉਹਨਾਂ ਦਾ ਵੀਜਾ ਜਾਂ ਸਟੇ ਸਮਾਪਤੀ ਦੀ ਕਗਾਰ ਤੇ ਹੈ ਅਤੇ ਗੈਰ ਮੁਲਕਾਂ ਦੀ ਕਾਨੂੰਨੀ ਪਰ੍ਣਾਲੀ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਇਹਨਾ ਸੈਲਾਨੀਆਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਭਾਰਤ ਸਰਕਾਰ ਵਲੋਂ ਕੁੱਝ ਚੁਨਿੰਦਾ ਮੁਲਕਾਂ ਵਿਚੋਂ ਆਪਣੇ ਨਾਗਰਿਕਾਂ ਦੀ ਵਾਪਸੀ ਦੇ ਐਲਾਨ ਅਤੇ ਬਹੁਤ ਸਾਰੇ ਦੇਸ਼ਾ ਦੇ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਬਾਰੇ ਕੋਈ ਘੋਸ਼ਣਾ ਨਾ ਹੋਣ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਫਸੇ ਭਾਰਤੀਆਂ ਵਿੱਚ ਬਹੁਤ ਮਾਯੂਸੀ ਦਾ ਆਲਮ ਹੈ। ਵਿਦੇਸ਼ਾ ਵਿੱਚ ਗਏ ਭਾਰਤੀਆਂ ਨੂੰ ਵਤਨ ਵਾਪਸੀ ਦੇ ਲਏ ਫੈਸਲੇ ਵਿੱਚ ਕੋਈ ਬੇਲੋੜੀ ਦੇਰੀ ਅਤੇ ਮੋਜੂਦਾ ਸਮੇਂ ਕੁੱਝ ਦੇਸ਼ਾ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਹਾਲੇ ਕੋਈ ਪ੍ਰੋਗਰਾਮ ਨਾ ਉਲੀਕਣ ਕਾਰਨ ਇਹਨਾਂ ਸੈਲਾਨੀਆਂ ਵਿੱਚ ਭਾਰਤੀ ਸਰਕਾਰ ਪਰ੍ਤੀ ਕਾਫੀ ਰੋਸ ਹੈ। ਉਹਨਾਂ ਦੇ ਨੇੜਲੇ ਪਰਿਵਾਰ ਮੈਂਬਰ ਭਾਰਤ ਵਿੱਚ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਸੰਸਦ ਮੈਂਬਰ ਨੂੰ ਵਤਨ ਵਾਪਸੀ ਲਈ ਗੋਹਾਰ ਲਗਾ ਰਹੇ ਹਨ ਪ੍ਰੰਤੂ ਇਸ ਦਿਸ਼ਾ ਵਿੱਚ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਇਹਨਾਂ ਪਰਿਵਾਰਾਂ ਵਿੱਚ ਨਾਮੋਸ਼ੀ ਦਾ ਆਲਮ ਹੈ।
ਮਾਰਚ 2020 ਤੋਂ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸੀ ਲਈ ਭਾਰਤ ਸਰਕਾਰ ਵਲੋਂ 7 ਮਈ ਤੋਂ ਸੁਰੂ ਕੀਤੀਆ ਗਈਆਂ ਹਵਾਈ ਉਡਾਨਾ ਦੇ ਕਿਰਾਏ ਵਿੱਚ ਰਿਆਇਤ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੇ ਸੈਲਾਨੀ ਭਾਰਤ ਤੋਂ ਵਿਦੇਸ਼ਾ ਵਿੱਚ ਸੈਰ ਸਪਾਟੇ ਲਈ ਗਏ ਸਨ ਉਹਨਾਂ ਦੀਆਂ ਵਾਪਸੀ ਦੀਆਂ ਟਿਕਟਾਂ ਨੂੰ ਹਵਾਈ ਏਅਰ ਲਾਈਨਾਂ ਨੇ ਰਿਸਡਿਊਲ ਨਹੀਂ ਕੀਤਾ ਹੈ ਅਤੇ ਇਹਨਾਂ ਸੈਲਾਨੀਆਂ ਨੂੰ ਨਵੀਆਂ ਟਿਕਟਾ ਲੈ ਕੇ ਆਪਣੇ ਵਤਨ ਵਾਪਸ ਆਉਣਾ ਪੈ ਰਿਹਾ ਹੈ। ਏਅਰ ਲਾਈਨਜ਼ ਵਲੋਂ ਉਹਨਾਂ ਨੂੰ ਟਿਕਟਾਂ ਦੇ ਪੈਸੇ ਵਾਪਸ ਦੇਣ ਦੀ ਥਾਂ ਕਰੈਡੀਟ ਵੋਚਰ ਦੇ ਝਮੇਲੇ ਵਿੱਚ ਪਾਇਆਂ ਜਾ ਰਿਹਾ ਹੈ ਜਦੋਂ ਕਿ ਸੰਸਾਰ ਭਰ ਵਿੱਚ ਮੌਜੂਦਾ ਸਮੇਂ ਪੈਦਾ ਹੋਏ ਹਾਲਾਤ ਵਿੱਚ ਕੋਈ ਵੀ ਸੈਲਾਨੀ ਨੇੜੇ ਭਵਿੱਖ ਵਿੱਚ ਯਾਤਰਾ ਕਰਨ ਬਾਰੇ ਨਹੀਂ ਵਿਚਾਰ ਸਕਦਾ।
ਭਾਰਤ ਸਰਕਾਰ ਵਲੋਂ ਜੋ ਵਿਦੇਸ਼ਾ ਵਿੱਚ ਫਸੇ ਸੈਲਾਨੀਆ ਨੂੰ ਵਾਪਸ ਲਿਆਉਣ ਲਈ ਕਿਰਾਏ ਤੈਅ ਕੀਤੇ ਗਏ ਹਨ ਉਹਨਾਂ ਨੂੰ ਇਸ ਅਧਾਰ ਤੇ ਰਿਆਇਤੀ ਦਰਾਂ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਵਿਦੇਸ਼ਾ ਵਿੱਚ ਫਸੇ ਭਾਰਤੀ ਨਾਗਰਿਕ ਪਹਿਲਾਂ ਹੀ ਆਪਣੀਆਂ ਏਅਰ ਲਾਈਨ ਦੀਆਂ ਟਿਕਟਾਂ ਰੱਦ ਹੋਣ ਅਤੇ ਮਾਰਚ 2020 ਤੋਂ ਹੁਣ ਤੱਕ ਲਗਭਗ 2 ਮਹੀਨੇ ਦੇ ਕਰੀਬ ਸਮਾਂ ਵਿਦੇਸ਼ਾ ਵਿੱਚ ਰਹਿਣ ਕਾਰਨ ਆਪਣੀ ਵਿੱਤੀ ਹਾਲਤ ਬੇਹੱਦ ਤਰਸਯੋਗ ਸਥਿਤੀ ਵਿੱਚ ਲਿਆ ਚੁੱਕੇ ਹਨ ਅਤੇ ਅਜਿਹੇ ਸਮੇਂ ਉਹਨਾਂ ਉਤੇ ਲੱਖਾਂ ਰੁਪਏ ਦੀਆਂ ਟਿਕਟਾਂ ਦਾ ਵਾਧੂ ਬੋਝ ਪਾਉਣਾ ਇਹਨਾਂ ਬੇਵੱਸ ਸੈਲਾਨੀਆਂ ਨਾਲ ਕੋਰੀ ਬੇਇਨਸਾਫੀ ਹੋਵੇਗੀ ਕਿਉਂਕਿ ਬਿੱਤੇ 50 ਦਿਨਾਂ ਤੋਂ ਵਿਦੇਸ਼ਾ ਵਿੱਚ ਫਸੇ ਹੋਏ ਭਾਰੀ ਭਰਕਮ ਖਰਚ ਨੇ ਉਹਨਾਂ ਦੀ ਆਰਥਿਕ ਹਾਲਤ ਬੇਹੱਦ ਪਤਲੀ ਕਰ ਦਿੱਤੀ ਹੈ।
ਭਾਵੇਂ ਭਾਰਤ ਸਰਕਾਰ ਦੇ ਵਲੋਂ ਜੋ ਵਿਦੇਸ਼ਾ ਤੋਂ ਭਾਰਤ ਆਪਣੇ ਫਸੇ ਹੋਏ ਨਾਗਰਿਕਾਂ ਨੂੰ ਲਿਆਉਣ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ ਪ੍ਰੰਤੂ ਉਸ ਵਿੱਚ ਕੋਈ ਢੁਕਵੀ ਵਿਵਸਥਾ ਨਾ ਹੋਣ ਕਾਰਨ ਉਹਨਾਂ ਸੈਲਾਨੀਆਂ ਵਿੱਚ ਭਾਰੀ ਮਾਯੂਸੀ ਪਾਈ ਜਾ ਰਾਹੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵਲੋਂ ਵਾਰ ਵਾਰ ਇਹ ਆਂਕੜੇ ਦਰਸਾਏ ਜਾ ਰਹੇ ਸਨ ਕਿ ਭਾਰਤ ਪਰਤਨ ਦੇ ਚਾਹਵਾਨ ਨਾਗਰਿਕਾਂ ਦੀ ਗਿਣਤੀ ਲੱਖਾ ਵਿੱਚ ਹੈ ਜਦੋਂ ਕਿ ਵਿਦੇਸ਼ਾ ਵਿੱਚ ਫਸੇ ਸੈਲਾਨੀ ਇਸ ਨੂੰ ਭਾਰਤ ਸਰਕਾਰ ਦੀ ਗੁੰਮਰਾਹ ਕੁੰਨ ਬਿਆਨ ਬਾਜੀ ਦੱਸ ਰਹੇ ਸਨ ਕਿਉਂਕਿ ਵਿਦੇਸ਼ਾ ਵਿੱਚ ਵਿਦਿਆ ਹਾਸਲ ਕਰਨ ਜਾਂ ਵਰਕ ਬਿਜਾ ਤੇ ਗਏ ਵਧੇਰੇ ਲੋਕ ਵਾਪਸੀ ਦੇ ਇਛੁੱਕ ਨਹੀਂ ਹਨ ਉਹਨਾਂ ਵਲੋਂ ਵਾਰ ਵਾਰ ਭਾਰਤ ਸਰਕਾਰ ਨੂੰ ਇਹ ਗੂੰਹਾਰ ਲਗਾਈ ਜਾ ਰਹੀ ਸੀ ਕਿ ਵਿਦੇਸ਼ਾ ਵਿੱਚ ਸੈਰ ਸਪਾਟੇ ਲਈ ਸੀਮਿਤ ਸਾਧਨਾਂ ਨਾਲ ਗਏ ਸੈਲਾਨੀਆਂ ਦੀ ਗਿਣਤੀ ਸੈਕੜੇ/ਹਜ਼ਾਰਾਂ ਵਿੱਚ ਹੈ ਅਤੇ ਸਰਕਾਰ ਜਲਦੀ ਵਾਪਸ ਲਿਆਉਣ ਲਈ ਉਪਰਾਲੇ ਕਰੇ ਵਿਦੇਸ਼ ਗਏ ਭਾਰਤੀਆਂ ਵਲੋਂ ਇਹ ਵੀ ਗੂਹਾਰ ਲਗਾਈ ਗਈ ਸੀ ਕਿ ਲਗਾਤਾਰ ਆਸਟਰ੍ੇਲੀਆਂ, ਨਿਊਜੀਲੈਡ, ਯੂ ਕੇ , ਕਨੇਡਾ, ਅਮਰੀਕਾ, ਫਰਾਂਸ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਸਮੇਂ ਸਿਰ ਲੈ ਕੇ ਜਾ ਰਹੀਆਂ ਹਨ ਅਜਿਹਾ ਸਮਾਂ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਲਈ ਬੇਹੱਦ ਢੁਕਵਾਂ ਸੀ ਅਤੇ ਉਸ ਸਮੇਂ ਭਾਰਤ ਵਿੱਚ ਕੋਰੋਨਾ ਪੀੜਤਾ ਦੀ ਗਿਣਤੀ ਵੀ ਬਹੁੱਤ ਘੱਟ ਸੀ ਪ੍ਰੰਤੂ ਭਾਰਤ ਸਰਕਾਰ ਨੇ ਆਪਣਾ ਫੈਸਲਾ ਕਰਨ ਵਿੱਚ ਬਿਨਾਂ ਕਾਰਨ ਦੇਰੀ ਕੀਤੀ ਹੈ।
ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਨੇੜੇ ਤੋਂ ਜਾਣਦੇ ਹਨ ਅਤੇ ਪਿਛਲੇ 2 ਮਹੀਨੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਬਹੁਤ ਹੀ ਵਧੀਆਂ ਫੈਸਲੇ ਲਏ ਹਨ ਉਸੇ ਤਰ੍ਹਾਂ ਵਿਦੇਸ਼ਾ ਵਿੱਚ ਅਟਕੇ ਪੰਜਾਬ ਦੇ ਵਸਨਿਕਾਂ ਨੂੰ ਉਹਨਾਂ ਦੇ ਆਪਣੇ ਜਿਲ੍ਹਿਆਂ ਵਿੱਚ ਘਰਾਂ ਦੇ ਨਜਦੀਕ ਢੁੱਕਵੀਆਂ ਥਾਵਾਂ ਤੇ ਕੋਰਨਟਾਈਮ ਕੀਤਾ ਜਾਵੇ ਤਾਂ ਜੋ ਵਿਦੇਸ਼ਾ ਤੋਂ ਪਰਤੇ ਨਾਗਰਿਕ ਵਾਤਾਵਰਣ ਵਿੱਚ ਆਏ ਵੱਡੇ ਬਦਲਾ ਕਾਰਨ ਆਪਣਾ ਲੋੜੀਦਾ ਸਮਾਨ, ਦਵਾਈਆਂ ਆਦਿ ਆਪਣੇ ਘਰਾਂ ਤੋਂ ਮੰਗਵਾ ਸਕਣ. ਉਹਨਾਂ ਮੁੱਖ ਮੰਤਰੀ ਨੂੰ ਇਸ ਸਮੇਂ ਦੌਰਾਨ ਸਰਕਾਰ ਦੇ ਖਰਚੇ ਤੇ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਪਰਤੀ ਨਿੱਧੀ ਨਾਲ ਟੈਲੀਫੋਨ ਉਤੇ ਗੱਲਬਾਤ ਦੋਰਾਨ ਮੈਲਬੋਰਨ ਆਸਟ੍ਰੇਲੀਆਂ ਵਿੱਚ ਫਸੇ ਭਾਰਤੀ ਨਾਗਰਿਕ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਡਵੋਕੇਟ ਭਰਤ ਵਰਮਾ +919988888118, ਸਿਡਨੀ ਆਸਟ੍ਰੇਲੀਆਂ ਤੋਂ ਇੰਦਰਪਾਲ ਸਿੰਘ ਟਿਵਾਣਾ +919463908130,ਕੈਲੀਫੋਰਨੀਆਂ ਅਮਰੀਕਾ ਤੋਂ ਐਡਵੋਕੇਟ ਰਾਵੀ ਹਰਜੀਵਨ ਸਿੰਘ +917307310536, ਸੁਮਨ ਬਾਂਸਿਲ ਕਾਲਕਾ ਹਰਿਆਣਾ, ਗੁਰਵਿੰਦਰਪਾਲ ਕੋਰ ਮੋਗਾ ਪੰਜਾਬ ਮੋਜੂਦਾ ਸਮੇਂ ਮੈਲਬੋਰਨ ਆਸਟ੍ਰੇਲੀਆਂ, ਅਤੇ ਜੋਹਨ ਸਵਰਗ ਸਾਊਥ, ਅਫਰੀਕਾ ਤੋਂ ਸ਼ਰਦਮ ਸਿੰਘ (ਬਨਾਰਸ), ਅਨਮੋਲ ਅਰੋੜਾ (ਦਿੱਲੀ), ਮਲਕੀਤ ਸਿੰਘ ਹੁਸ਼ਿਆਰਪੁਰ+9170870585 ਪੰਜਾਬ ਨੇ ਦੱਸਿਆ ਕਿ ਉਹ ਬਹੁਤ ਹੀ ਸੀਮਿਤ ਸਾਧਨਾ ਨਾਲ ਸਮਾਜਿਕ ਸਮਾਗਮਾ ਵਿੱਚ ਭਾਗ ਲੈਣ ਜਾ ਸੈਰ ਸਪਾਟੇ ਲਈ ਵਿਦੇਸ਼ਾ ਵਿੱਚ ਗਏ ਜਿਥੇ ਉਹ ਮਾਰਚ ਮਹੀਨੇ ਵਿੱਚ ਲਾਕਡਾਊਨ ਹੋਣ ਕਾਰਨ ਫਸ ਗਏ।
ਏਅਰ ਲਾਈਨਜ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਅਤੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤੀ ਆਪਣੇ ਏਅਰ ਲਾਈਨਜ਼ ਦਫਤਰ ਬੰਦ ਕਰ ਦਿੱਤੇ ਇਹਨਾਂ ਭਾਰਤ ਤੋਂ ਵਿਦੇਸ਼ ਜਾਣ ਸਮੇਂ ਜੋ ਸਿਹਤ ਬੀਮਾ ਅਤੇ ਯਾਤਰਾ ਬੀਮਾ ਕਰਵਾਇਆ ਗਿਆ ਸੀ ਉਹ ਵੀ ਉਹਨਾਂ ਕੰਪਨੀਆਂ ਨੇ ਨਿਸਚਿਤ ਸਮੇਂ ਤੋਂ ਬਾਅਦ ਅੱਗੇ ਨਹੀਂ ਵਧਾਇਆ ਅਤੇ 50 ਦਿਨਾਂ ਤੋਂ ਵਿਦੇਸ਼ਾ ਵਿੱਚ ਹੋ ਰਹੀ ਖੱਜਲ-ਖੁਆਰੀ ਅਤੇ ਉਹਨਾਂ ਦੇਸ਼ਾ ਦੀਆਂ ਸਰਕਾਰਾਂ ਦੇ ਕਾਨੂੰਨਾ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਉਹਨਾਂ ਦੀ ਇਹ ਯਾਦਗਾਰੀ ਯਾਤਰਾ ਬਹੁਤ ਹੀ ਭੈਅ-ਭੀਤ ਵਾਤਾਵਰਣ ਵਿੱਚ ਬਤੀਤ ਹੋ ਰਹੀ ਹੈ ਉਹਨਾਂ ਨੂੰ ਵਿਦੇਸ਼ਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਹਾਰਾ ਨਹੀਂ ਮਿਲਿਆ ਅਤੇ ਮੌਜੂਦਾ ਸਮੇਂ ਭਾਰਤ ਸਰਕਾਰ ਵਲੋਂ ਵੀ ਸਾਰਾ ਮਾਲੀ ਬੋਝ ਵਾਪਸ ਆਉਣ ਦੇ ਚਾਹਵਾਨਾ ਉਤੇ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਾਡੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਅਤੇ ਸਾਡੀ ਮਾਨਸਿਕ ਸਥਿਤੀ ਨੂੰ ਵਿਚਾਰਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਹਮਦਰਦੀ ਵਾਲਾ ਵਤੀਰਾ ਰੱਖੇ।