ਰਜਨੀਸ਼ ਸਰੀਨ
- ਐਸ ਡੀ ਐਮ ਜਸਬੀਰ ਸਿੰਘ ਨਾਲ ਗੱਲਬਾਤ ਦੌਰਾਨ ਸਰਕਾਰ ਦਾ ਆਪਣੇ ਘਰੋਗੀ ਜ਼ਿਲ੍ਹੇ ’ਚ ਲਿਆਉਣ ’ਤੇ ਕੀਤਾ ਧੰਨਵਾਦ
ਬਲਾਚੌਰ, 8 ਮਈ 2020 - ਰਿਆਤ ਕੈਂਪਸ ਰੈਲ ਮਾਜਰਾ ਦੇ ਇਕਾਂਤਵਾਸ ਕੇਂਦਰ ’ਚ ਰਹਿ ਰਿਹਾ ਨੇੜਲੇ ਪਿੰਡ ਪੋਜੇਵਾਲ ਦਾ ਹਰਮੇਸ਼ ਲਾਲ ਕਿਾਂਤਵਾਸ ’ਚ ਰਹਿ ਕੇ ਵੀ ਪੂਰਾ ਖੁਸ਼ ਹੈ, ਜਿਸ ਦਾ ਕਾਰਨ ਉਸ ਦਾ ਇਸ ਲਾਕ ਡਾਊਨ ਦੇ ਸਮੇਂ ’ਚ ਸਰਕਾਰੀ ਵੱਲੋਂ ਭੇਜੀਆਂ ਬੱਸਾਂ ਰਾਹੀਂ ਤੇਲੰਗਾਨਾ ਤੋਂ ਆਪਣੇ ਘਰੋਗੀ ਜ਼ਿਲ੍ਹੇ ਤੱਕ ਸਹੀ ਸਲਾਮਤ ਪਹੁੰਚ ਜਾਣਾ ਹੈ।
ਐਸ ਡੀ ਐਮ ਜਸਬੀਰ ਸਿੰਘ ਨਾਲ ਗੱਲਬਾਤ ਦੌਰਾਨ ਹਰਮੇਸ਼ ਸਿੰਘ ਨੇ ਕਿਹਾ ਕਿ ਉਸ ਲਈ ਆਪਣੇ ਘਰ ਵਾਪਸ ਆਉਾਣ ਇੱਕ ਸੁਫ਼ਨਾ ਸੱਚ ਹੋਣ ਵਾਂਗ ਹੈ। ਤੇਲੰਗਾਨਾ ’ਚ ਰੋਜ਼ੀ-ਰੋਟੀ ਲਈ ਗਏ ਹੋਏ ਹਰਮੇਸ਼ ਲਾਲ ਨੂੰ ਫ਼ੈਕਟਰੀ ਦੇ ਬੰਦ ਹੋਣ ਬਾਅਦ ਵੱਡੀ ਚਿੰਤਾ ਆਪਣੇ ਘਰ ਜਾਣ ਦੀ ਸਤਾ ਰਹੀ ਸੀ। ਉਸ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਵੱਲੋਂ ਨੰਦੇੜ ਤੋਂ ਲੋਕਾ ਨੂੰ ਲਿਆਉਣ ਲਈ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਨੂੰ ਵੀ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਆਉਣ ਦਾ ਮੌਕਾ ਮਿਲ ਗਿਆ।
ਉਸ ਨੇ ਐਸ ਡੀ ਐਮ ਜਸਬੀਰ ਸਿੰਘ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਤੇ ਬਲਾਚੌਰ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਇਕਾਂਤਵਾਸ ’ਚ ਰਹਿਣ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਬਲਕਿ ਖੁਸ਼ੀ ਹੈ ਕਿ ਇੱਥੇ ਘਰ ਵਰਗਾ ਮਾਹੌਲ ਮਿਲਿਆ ਹੈ। ਤਿੰਨ ਵਕਤ ਦਾ ਖਾਣਾ, ਫ਼ਲ-ਫ਼ਰੂਟ ਤੇ ਚਾਹ ਆਦਿ ਬਿਨਾਂ ਮੰਗਿਆਂ ਪਹੁੰਚ ਰਿਹਾ ਹੈ। ਡਾਕਟਰ ਬਿਨਾਂ ਨਾਗਾ ਚੈਕ ਕਰ ਰਹੇ ਹਨ। ਘਰ ਰੋਜ਼ ਫ਼ੋਨ ’ਤੇ ਗੱਲ ਹੋਰ ਹੀ ਹੈ। ਮਨ ਪੂਰਾ ਖੁਸ਼ ਹੈ।
ਐਸ ਡੀ ਐਮ ਜਸਬੀਰ ਸਿੰਘ ਨੇ ਦੱਸਿਆ ਕਿ ਇਕਾਂਤਵਾਸ ’ਚ ਰਹਿਣ ਵਾਲੇ ਵਿਅਕਤੀਆਂ ’ਚੋਂ ਅੱਜ 8 ਦੇ ਕੇਸ ਪਾਜ਼ਿਟਿਵ ਆ ਜਾਣ ਕਾਰਨ ਹੁਣ ਬਾਕੀ ਰਹਿ ਗਏ ਵਿਅਕਤੀਆਂ ਦੇ ਇੱਕ ਵਾਰ ਫ਼ਿਰ ਟੈਸਟ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਦੇ ਬਾਹਰ ਬਣਾਏ ਇਕਾਂਤਵਾਸ ’ਚ ਰਹਿੰਦੇ ਦਿਨਾਂ ਲਈ ਰੱਖਿਆ ਜਾਵੇਗਾ ਅਤੇ 21 ਦਿਨ ਦਾ ਕੁੱਲ ਸਮਾਂ ਪੂਰਾ ਹੋਣ ’ਤੇ ਉਹ ਆਪਣੇ ਪਰਿਵਾਰਾਂ ’ਚ ਘੁਲ ਮਿਲ ਸਕਣਗੇ।
ਮੌਕੇ ’ਤੇ ਮੌਜੁਦ ਤਹਿਸੀਲਦਾਰ ਚੇਤਨ ਬੰਗੜ ਅਤੇ ਐਸ ਐਮ ਓ ਕਾਠਗੜ੍ਹ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਕਾਂਤਵਾਸ ਕੇਂਦਰ ’ਚ ਰਹਿ ਰਹੇ ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾ ਰਹੀ।