ਰਜਨੀਸ਼ ਸਰੀਨ
- 55 ਸਾਲ ਤੋਂ ਉੱਪਰ ਉਮਰ ਵਾਲ਼ੇ ਅਧਿਆਪਕਾਂ ਨੂੰ ਕਰੋਨਾ ਡਿਊਟੀ ਤੋਂ ਤੁਰੰਤ ਹਟਾਇਆ ਜਾਵੇ।
ਨਵਾਂ ਸ਼ਹਿਰ, 9 ਮਈ 2020 - ਸਰਕਾਰ ਹਮੇਸ਼ਾਂ ਹੀ ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ 'ਤੇ ਲਗਾਈ ਰੱਖਦੀ ਹੈ। ਅਜਿਹੀਆਂ ਡਿਊਟੀਆਂ ਸੌਂਪਣ ਸਮੇਂ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੇ ਅਨੁਪਾਤ ਦਾ ਧਿਆਨ ਨਹੀਂ ਰੱਖਿਆ ਜਾਂਦਾ । ਅਜਿਹਾ ਹੀ ਹੁਣ ਕਰੋਨਾ ਆਫ਼ਤ ਨਾਲ਼ ਨਿਪਟਣ ਸਮੇੰ ਵੀ ਵਾਪਰਿਆ ਹੈ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਫੀਲਡ ਡਿਊਟੀਆਂ ਜਿਵੇਂ ਫਲੱਡ ਕੇਂਦਰਾਂ 'ਤੇ ਡਿਊਟੀ , ਮੰਡੀਆਂ ਦੀ ਡਿਊਟੀ , ਪੁਲਿਸ ਨਾਕਿਆਂ 'ਤੇ ਡਿਊਟੀ , ਇਕਾਂਤਵਾਸ ਕੇਂਦਰ ਇੰਚਾਰਜ ਡਿਊਟੀ ,ਪਹਿਲਾਂ ਤੋਂ ਚੱਲ ਰਹੀ ਬੀ. ਐੱਲ . ਓ 'ਤੇ ਲਗਾਇਆ ਗਿਆ ਹੈ।
ਮਨਜਿੰਦਰ ਸਿੰਘ ਬਲਾਕ ਪ੍ਰਧਾਨ ਔੜ ਬੀ ਅਐਡ ਫਰੰਟ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਡਿਊਟੀ 'ਤੇ ਤਾਇਨਾਤ ਅਧਿਆਪਕਾਂ ਅਤੇ ਅਧਿਕਾਰੀਆਂ ਦਾ 50 ਲੱਖ ਦਾ ਸਿਹਤ ਬੀਮਾ ਕੀਤਾ ਜਾਵੇ। ਅਤੇ ਨਾਲ਼ ਹੀ ਪੁਲਿਸ ਵਿਭਾਗ ਦੀ ਤਰਜ਼ ਤੇ 50 ਸਾਲ ਤੋਂ ਉੱਪਰ ਵਾਲ਼ੇ ਅਧਿਆਪਕਾਂ ਨੂੰ ਡਿਊਟੀ ਤੋਂ ਤੁਰੰਤ ਫ਼ਾਰਗ ਕੀਤਾ ਜਾਵੇ। ਗੰਭੀਰ ਬਿਮਾਰੀ ਤੋਂ ਪੀੜਿਤ ,ਅੰਗਹੀਣ ਅਤੇ ਮਹਿਲਾ ਅਧਿਆਪਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇੱਥੇ ਜਿਕਰਯੋਗ ਹੈ ਕਿ 12-12 ਘੰਟੇ ਦੀਆਂ ਡਿਊਟੀਆਂ ਅਧਿਆਪਕ ਨਿਭਾ ਰਹੇ ਹਨ , ਜਿਹਨਾਂ ਨੂੰ ਕਰੋਨਾ ਨਾਲ਼ ਨਿਪਟਣ ਲਈ ਨਾ ਕੋਈ ਸਿਖਲਾਈ,ਪੀ ਪੀ ਈ ਕਿੱਟ ਜਾਂ ਕੋਈ ਹੋਰ ਲੋੜੀਂਦਾ ਸਮਾਨ ਵੀ ਮੁਹਈਆ ਨਹੀਂ ਕਰਵਾਇਆ ਗਿਆ।
ਇਸ ਮੌਕੇ ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਜੀ ਟੀ ਯੂ ਨੇ ਕਿਹਾ ਕਿ ਕਰਫਿਊ ਅਤੇ ਤਾਲਾਬੰਦੀ ਵਿੱਚ ਵੀ ਵਿਭਾਗ ਦੇ ਉੱਚ ਅਧਿਕਾਰੀ ਜ਼ੁਬਾਨੀ ਆਦੇਸ਼ਾਂ ਰਾਹੀਂ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਦਬਾਅ ਪਾ ਰਹੇ ਹਨ ਅਤੇ ਨਾਲ਼ ਹੀ ਆਨ ਲਾਈਨ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਖਰਵੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਬਹੁਤ ਥੋੜੀ ਮਾਤਰਾ ਵਿੱਚ ਅਨਾਜ ਬੱਚਿਆਂਨੂੰ ਵੰਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੂੰ ਗਰੀਬ ਬੱਚਿਆਂ ਦਾ ਐਨਾ ਹੀ ਫ਼ਿਕਰ ਹੈ ਤਾਂ ਉਹਨਾਂ ਲਈ ਪਿਛਲੇ ਤਿੰਨ ਸਾਲਾਂ ਤੋਂ ਰੁਕਿਆ ਵਜ਼ੀਫਾ ਹੀ ਜਾਰੀ ਕਰ ਦੇਵੇ।
ਅਧਿਆਪਕਾਂ ਨੂੰ ਇੰਨੀ ਥੋੜੀ ਮਾਤਰਾ ਵਿੱਚ ਰਾਸ਼ਨ ਵੰਡਣ ਲਈ ਮਜਬੂਰ ਕਰਕੇ ਮਜ਼ਾਕ ਦਾ ਪਾਤਰ ਨਾ ਬਣਾਵੇ।ਇਸ ਮੌਕੇ ਗੁਰਦੀਸ਼ ਸਿੰਘ,ਬਖ਼ਸ਼ੀਸ਼ ਸਿੰਘ ਸੈਂਭੀ,ਨਵੀਨ ਕਰੀਹਾ, ਇਕਬਾਲ ਸਿੰਘ,ਅਨਿਲ ਕੁਮਾਰ,ਹਰਪ੍ਰੀਤ ਸਿੰਘ,ਬਲਵੀਰ ਰੱਕੜ,ਮਨੋਹਰ ਲਾਲ,ਪਰਮਿੰਦਰ ਲਾਡੀਨੇ ਸਰਕਾਰ ਤੋਂ ਮੰਗ ਕੀਤੀ ਕਿ ਲੈਕਡਾਊਨ ਅਤੇ ਕਰਫਿਊ ਕਾਰਣ ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਹਿੱਤ , ਸਿਲੇਬਸ ਨੂੰ ਤਰਕਸੰਗਤ ਬਣਾ ਕੇ ਘਟਾਇਆ ਜਾਵੇ।