ਮਨਿੰਦਰਜੀਤ ਸਿੱਧੂ
- ਕਰਮਚਾਰੀਆਂ ਨੇ ਨਿੱਜੀ ਤੌਰ ‘ਤੇ ਪੈਸੇ ਇਕੱਤਰ ਕਰਕੇ ਕੀਤੀ ਸਮਾਜਸੇਵਾ
ਜੈਤੋ, 9 ਮਈ 2020 - ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਵੱਲੋਂ ਸੁੱਕੇ ਰਾਸ਼ਨ ਦੀਆਂ ਕਿੱੱਟਾਂ ਬਣਾ ਕੇ ਜੈਤੋ ਦੀਆਂ ਗਰੀਬ ਬਸਤੀਆਂ ਵਿੱਚ ਲੋੜਵੰਦ ਲੋਕਾਂ ਨੂੰ ਤਕਸੀਮ ਕੀਤੀਆਂ ਗਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਫਰੀਦਕੋਟ ਦੇ ਸੀਨੀਅਰ ਮੈਨੇਜਰ ਕੁਨਾਲ ਗੌਤਮ ਨੇ ਦੱਸਿਆ ਕਿ ਇਹ ਰਾਸ਼ਨ ਵੰਡਣ ਦਾ ਸਾਰਾ ਕਾਰਜ਼ ਜ਼ੋਨਲ ਮੈਨੇਜਰ ਰਾਜੀਵ ਕੁਮਾਰ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ ਸਮੁੱਚੇ ਫਰੀਦਕੋਟ ਜ਼ੋਨ ਅਧੀਨ ਪੈਂਦੀਆਂ ਚਾਰ ਜਿਲਿਆਂ ਦੀ ਸ਼ਾਖਾਵਾਂ ਦੇ ਮੁਲਾਜ਼ਮਾਂ ਦੁਆਰਾ ਤਿੱਲ-ਫੁੱਲ ਇਕੱਤਰ ਕਰਕੇ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਜੈਤੋ ਦੇ ਮੈਨੇਜਰ ਅਰਸ਼ਦੀਪ ਸਿੰਘ ਬਰਾੜ ਨੇ ਕਿਹਾ ਕਿ ਸਾਡੀ ਬੈਂਕ ਹਮੇਸ਼ਾ ਲੋਕ ਹਿੱਤਾਂ ਦੇ ਕਾਰਜਾਂ ਵਿੱਚ ਮੋਹਰੀ ਰਹੀ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਜੈਤੋ ਦੇ ਸਟਾਫ ਤੋਂ ਇਲਾਵਾ ਸਮਾਜਸੇਵੀ ਰਾਕੇਸ਼ ਕੁਮਾਰ ਘੋਚਾ ਵੀ ਆਪਣੀ ਟੀਮ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਸਹਿਯੋਗ ਕਰਨ ਲਈ ਹਾਜਰ ਸਨ।