ਰਜਨੀਸ਼ ਸਰੀਨ
- ਸਮਾਲ ਸਮੇਲ ਇੰਡਸਟਰੀ ਨੂੰ ਚਲਾਉਣ ਦੀ ਮੰਗ ਕੀਤੀ
ਲੁਧਿਆਣਾ, 10 ਮਈ 2020 - ਪੰਜਾਬ ਲਾਰਜ ਇੰਡਸਟਰੀਅਲ ਡੇਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਕਰਕੇ ਮੰਦਹਾਲੀ ਦਾ ਸਾਹਮਣਾ ਕਰ ਰਹੀ ਸਮਾਲ ਸਮੇਲ ਇੰਡਸਟਰੀ ਨੂੰ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀ ਮਦੱਦ ਬਗੈਰ ਵੱਡੇ ਉਦਯੋਗਾਂ ਨੂੰ ਚਲਾਉਣਾ ਵੀ ਮੁਮਕਿਨ ਨਹੀਂ ਹੈ।
ਸੀ.ਐੱਮ ਨੂੰ ਲਿੱਖੀ ਚਿੱਠੀ 'ਚ ਦੀਵਾਨ ਨੇ ਕਿਹਾ ਹੈ ਕਿ ਉਹ ਤਾਲਾਬੰਦੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਮਾਲ ਸਕੇਲ ਇੰਡਸਟਰੀ ਦੇ ਮਾਲਕਾਂ ਨੂੰ ਉਨ੍ਹਾਂ ਦੇ ਕਾਰਖਾਨੇ ਖੋਲ੍ਹਣ ਦੇਣ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਛੋਟੇ ਉਦਯੋਗ ਵੱਡੀਆਂ ਇੰਡਸਟਰੀਆਂ ਨੂੰ ਕੱਚਾ ਮਾਲ ਮੁਹੱਈਆ ਕਰਵਾਉਂਦੇ ਹਨ ਤੇ ਇਨ੍ਹਾਂ ਖੋਲ੍ਹੇ ਬਗੈਰ ਵੱਡੇ ਉਦਯੋਗ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ।
ਇਸ ਲੜੀ ਹੇਠ, ਆਮ ਤੌਰ 'ਤੇ ਕਰੀਬ ਦੋ ਮੰਜ਼ਿਲਾ ਉਨ੍ਹਾਂ ਉਦਯੋਗਾਂ ਦੇ ਉਪਰ ਸੰਚਾਲਕਾਂ ਦੇ ਘਰ ਹੁੰਦੇ ਹਨ ਤੇ ਨੀਚੇ ਕਾਰਖਾਨੇ। ਮਿਕਸਡ ਯੂਜ ਲੈਂਡ ਏਰੀਆ 'ਚ ਸਥਿਤ ਇਨ੍ਹਾਂ ਉਦਯੋਗਾਂ ਨਾਲ ਲੱਖਾਂ ਲੋਕਾਂ ਦੀ ਰੋਜੀ ਰੋਟੀ ਚੱਲਦੀ ਹੈ। ਖਾਸ ਕਰਕੇ ਲੁਧਿਆਣਾ 'ਚ ਇਹ ਉਦਯੋਗ ਵਿਸ਼ਵ ਪ੍ਰਸਿੱਧ ਸਾਈਕਲ, ਹੌਜ਼ਰੀ ਤੇ ਟੈਕਸਟਾਈਲ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹਨ।
ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਪਹਿਲਾਂ ਤੋਂ ਉਦਯੋਗ ਮੰਦੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਪੰਜਾਬ ਦੇ ਵਿਕਾਸ ਨੂੰ ਮੁੜ ਤੋਂ ਲੀਹਾਂ 'ਤੇ ਲਿਆਉਣ ਲਈ ਇਨ੍ਹਾਂ ਲੋੜੀਂਦੀਆਂ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ, ਜਿਹੜੀਆਂ ਬਿਜਲੀ ਦੇ ਬਿੱਲਾਂ 'ਚ ਛੋਟ ਜਾਂ ਹੋਰਨਾਂ ਤਰੀਕਿਆਂ ਨਾਲ ਹੋ ਸਕਦੀਆਂ ਹਨ। ਉਹ ਉਮੀਦ ਕਰਦੇ ਹਨ ਕਿ ਤੁਸੀਂ ਇਸ ਵਿਸ਼ੇ 'ਤੇ ਜ਼ਰੂਰ ਧਿਆਨ ਦੇ ਕੇ ਇਨ੍ਹਾਂ ਛੋਟੇ ਉਦਯੋਗਾਂ ਤੇ ਇਥੇ ਕੰਮ ਕਰਨ ਵਾਲੇ ਲੱਖਾਂ ਲੋਕਾਂ ਨੂੰ ਰਾਹਤ ਪਹੁੰਚਾਓਗੇ।