← ਪਿਛੇ ਪਰਤੋ
ਅਸ਼ੋਕ ਵਰਮਾ
- ਇੰਟਰਨੈਸ਼ਨਲ ਨਰਸਿੰਗ ਡੇਅ ਮੌਕੇ ਪੱਕੇ ਹੋਣ ਲਈ ਰੋਸ ਵਿਖਾਵਾ
ਬਠਿੰਡਾ, 12 ਮਈ 2020 - ਕੋਰੋਨਾ ਵਾਇਰਸ ਦੌਰਾਨ ਫਰੰਟ ਲਾਈਨ 'ਤੇ ਕੰਮ ਕਰ ਰਹੀਆਂ ਠੇਕਾ ਅਧਾਰਤ ਮਲਟੀਪਰਪਜ਼ ਹੈਲਥ ਵਰਕਰਾਂ ਨੇ ਅੱਜ ਕੌਮਾਂਤਰੀ ਨਰਸ ਵਿਸ ਮੌਕੇ ਸਿਵਲ ਹਸਪਤਾਲ ’ਚ ਰੋਸ ਵਿਖਾਵਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤ ਕਿ ਉਨਾਂ ਨੂੰ ਰੈਗੂਲਰ ਕੀਤਾ ਜਾਏ ਨਹੀਂ ਤਾਂ ਉਹ ਸੰਘਰਸ਼ ਤੇਜ ਕਰਨਗੀਆਂ । ਮਲਟੀਪਰਪਜ਼ ਹੈਲਥ ਵਰਕਰਾਂ ਨੇ ਦੋਸ਼ ਲਾਇਆ ਕਿ ਉਨਾਂ ਨੂੰ ਸਰਕਾਰ ਉਨਾਂ ਦਾ ਬਣਦਾ ਹੱਕ ਨਹੀਂ ਦੇ ਰਹੀ ਜਿਸ ਕਰਕੇ ਹੁਣ 13 ਮਈ ਨੂੰ ਕੰਮ ਠੱਪ ਰੱਖਣ ਦਾ ਫੈਸਲਾ ਲਿਆ ਹੈ। ਯੂਨੀਅਨ ਦੀ ਪ੍ਰਧਾਨ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਤਰਾਂ ਦਾ ਕਦਮ ਚੁੱਕਣ ਦੇ ਹੱਕ ਵਿੱਚ ਨਹੀਂ ਸਨ ਪਰ ਸਰਕਾਰ ਦੇ ਵਤੀਰੇ ਨੇ ਉਨਾਂ ਨੂੰ ਮਜਬੂਰ ਕੀਤਾ ਹੈ ਪਕਉਂਕਿ ਉਹ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੀਆਂ ਹਨ ਜਿੰਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਇਸੇ ਕਾਰਨ ਹੀ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਨੇ ਉਨਾਂ ਨੂੰ ਵਿਭਾਗ ‘ਚ ਰੈਗੂਲਰ ਕਰਨ ਲਈ ਸਰਕਾਰ ਦੇ ਵਿਰੋਧ ਵਿਚ ਸੰਘਰਸ਼ ਸ਼ੁਰੂ ਕੀਤਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੌਰਾਨ ਉਨਾਂ ਦਾ ਕੰਮ ਬਹੁਤ ਜਿਆਦਾ ਵਧ ਗਿਆ ਹੈ ਜਦੋਂਕਿ ਉਹ ਬਹੁਤ ਹੀ ਘੱਟ ਤਨਖਾਹ ‘ਤੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ । ਉਨਾਂ ਨੇ ਸਰਕਾਰ ਤੋਂ ਉਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਰੈਗੂਲਰ ਕਰਨ ਦੀ ਮੰੰਗ ਕੀਤੀ ਹੈ।
Total Responses : 266