← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ, 12 ਮਈ 2020 - ਸਿਵਲ ਹਸਪਤਾਲ ਕਾਦੀਆਂ ਦੇ ਐਸ ਐਮ ਉ ਡਾਕਟਰ ਨਿਰੰਕਾਰ ਸਿੰਘ ਨੇ ਵਿਸ਼ਵ ਵਿਆਪੀ ਨਰਸਿੰਗ ਦਿਵਸ ਮੌਕੇ ਤੇ ਕੋਵਿਡ-19 ਦੌਰਾਨ ਬੇਹਤਰੀਨ ਸੇਵਾਂਵਾ ਦੇਣ ਵਾਲੀ ਨਰਸ ਮਨਿੰਦਰ ਕੌਰ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਤੇ ਡਾਕਟਰ ਨਿਰੰਕਾਰ ਸਿੰਘ ਦੀ ਪ੍ਰਧਾਨਗੀ ਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਾਰੀਆਂ ਨਰਸਾਂ ਬੇਹਤਰੀਨ ਸੇਵਾਵਾਂ ਦੇਣ ਲਈ ਤਾਰੀਫ਼ ਦੀ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਨਰਸਾਂ ਕੋਵਿਡ-19 ਚ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਹਸਪਤਾਲ ਦੀ ਨਰਸ ਮਨਿੰਦਰ ਕੌਰ ਪਿਛਲੇ 49 ਦਿਨਾਂ ਤੋਂ ਗੁਰਦਾਸਪੁਰ ਚ ਕੋਵਿਡ-19 ਦੇ 42 ਮਰੀਜ਼ਾ ਦੇ ਵਿੱਚ ਰਹਿਕੇ ਉਨ੍ਹਾਂ ਦੀ ਸੇਵਾ ਕਰਨ ਚ ਜੁੱਟੀ ਹੋਈ ਹੈ। ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਉਸਦੀ ਸੇਵਾਂਵਾ ਨੂੰ ਮਦੇਨਜ਼ਰ ਰਖਦੇ ਹੋਏ ਉਸਨੂੰ ਸਨਮਾਨਿਤ ਕੀਤਾ ਗਿਆ।
Total Responses : 266