ਹਰੀਸ ਕਾਲੜਾ
ਰੂਪਨਗਰ, 13 ਮਈ 2020 : ਲਾਇਨਜ ਕਲੱਬ ਇੰਟਰਨੈਸ਼ਨਲ ਰੋਪੜ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ 50 ਪੀ.ਪੀ.ਈ. ਕਿੱਟਸ ਭੇਂਟ ਕੀਤੀ ਗਈਆਂ ਜ਼ੋ ਕਿ ਕੋਵਿਡ-19 ਵਿੱਚ ਫਰੰਟਲਾਇਨ ਤੇ ਕੰਮ ਕਰ ਰਹੇ ਡਾਕਟਰਾਂ ਅਤੇ ਹੋਰ ਸਟਾਫ ਦੇ ਬਚਾਅ ਦੇ ਮਕਸਦ ਲਈ ਕੰਮ ਆਉਣਗੀਆਂ। ਇਸ ਮੌਕੇ ਤੇ ਲਾਇਨਜ ਕਲੱਬ ਇੰਟਰਨੈਸ਼ਨਲ ਰੋਪੜ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਵਰਮਾ, ਪ੍ਰੋਜੈਕਟ ਚੇਅਰਮੈਨ ਵਿਨੋਦ ਬਾਸਲ, ਐਡਵੋਕੇਟ ਆਰ. ਕੇ. ਅਰੋੜਾ, ਸਤਵੰਤ ਸਿੰਘ ਬਰਾੜ, ਰਾਜੇਸ਼ ਵਾਸੂਦੇਵਾ, ਸਕੈਟਰੀ ਸ਼ਤੀਸ਼ ਜਗੋਤਾ ਹਾਜਰ ਸਨ। ਇਸ ਤੋ ਇਲਾਵਾ ਲਾਇਨਜ ਕਲੱਬ ਇੰਟਰਨੈਸ਼ਨਲ ਰੋਪੜ ਵੱਲੋਂ ਪ੍ਰਸ਼ਾਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਮਨੁੱਖਤਾ ਦੀ ਸੇਵਾ ਲਈ ਹਾਜ਼ਰ ਹਨ।