ਅਸ਼ੋਕ ਵਰਮਾ
ਮਾਨਸਾ, 14 ਮਈ 2020 - ਕੋਵਿਡ -19 ਮਹਾਂਮਾਰੀ ਅਤੇ ਦੇਸ ਵਿਆਪੀ ਤਾਲਾਬੰਦੀ ਦੇ ਫੈਲਣ ਕਾਰਨ ਦੇਸ਼ ਦੀ ਸਮੁੱਚੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਛੋਟੇ ਕਿਸਾਨ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ ਜਿਸ ਨੂੰ ਦੇਖਦਿਆਂ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਟੀਐਸਪੀਐਲ ਦੇ ਕਰਮਚਾਰੀ ਕਿਸਾਨਾਂ ਤੋਂ ਕੀਟਨਾਸ਼ਕ ਰਹਿਤ ਸਬਜੀਆਂ ਆਦਿ ਸਿੱਧਿਆਂ ਹੀ ਹਾਸਲ ਕਰ ਸਕਣਗੇ। ਇਸ ਨਾਲ ਜਿੱਥੇ ਕਰਮਚਾਰੀਆਂ ਅਤੇ ਉਨਾਂ ਦੇ ਪ੍ਰੀਵਾਰਾਂ ਨੂੰ ਵਧੀਆ ਕਿਸਮ ਦੇ ਉਤਪਾਦ ਮਿਲ ਸਕਣਗੇ ਉੱਥੇ ਹੀ ਉਨਾਂ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ ਜਿੰਨਾਂ ਨੂੰ ਸਪਲਾਈ ਵਿੱਚ ਵਿਘਨ ਅਤੇ ਮੰਗ ਤੇ ਸਪਲਾਈ ਦੇ ਉਤਰਾਅ ਚੜਾਅ ਦੌਰਾਨ ਆਪਣੇ ਉਤਪਾਦਾਂ ਨੂੰ ਵੇਚਣ ਲਈ ਗਾਹਕਾਂ ਅਤੇ ਬਜਾਰ ਦੀ ਭਾਲ ਕਰੀ ਪੈਂਦੀ ਹੈ।
ਟੀਐਸਪੀਐਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨਾਂ ਕਿਸਾਨਾਂ ਦੀ ਪੱਕੀ ਆਮਦਨੀ ਨੂੰ ਯਕੀਨੀ ਬਣਾਉਣ ਲਈ, ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਤੁਹਾਡੇ ਦਰਵਾਜੇ ‘ਤੇ ਇਹ ਵਿਲੱਖਣ ਪਹਿਲ ‘ਤਾਕਤ ਅਤੇ ਤੰਦਰੁਸਤੀ’ ਸ਼ੁਰੂ ਕੀਤੀ ਹੈ। ਉਨਾਂ ਦੱਸਿਆ ਕਿ ਸਵਾਦ ਦੇ ਤਹਿਤ, ਕਰਮਚਾਰੀ ਹੁਣ ਸਬਜੀਆਂ ਦਾ ਆਨਲਾਈਨ ਆਰਡਰ ਵੀ ਦੇ ਸਕਦੇ ਹਨ ਜੋ ਉਨਾਂ ਵੱਲੋਂ ਆਪਣੇ ਕੰਮ ਵਾਲੇ ਸਥਾਨ ਸਟੇਸਨਾਂ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਪਹਿਲ ਦਾ ਸਾਰੇ ਕਰਮਚਾਰੀਆਂ ਦੁਆਰਾ ਸਵਾਗਤ ਕੀਤਾ ਗਿਆ ਅਤੇ ਪਹਿਲੇ ਦਿਨ ਲਗਭਗ 15 ਲੋਕਾਂ ਨੇ ਆਪਣੇ ਆਰਡਰ ਬੁੱਕ ਕੀਤੇ ਹਨ। ਕਮਲੂ ਸਵੈਚ ਪਿੰਡ ਦੇ ਇੱਕ ਕਿਸਾਨ ਅਮਰਜੀਤ ਸਿੰਘ ਨੇ ਕਿਹਾ, “ਮੈਨੂੰ ਇਹ ਮੌਕਾ ਦੇਣ ਲਈ ਮੈਂ ਟੀਐਸਪੀਐਲ ਦਾ ਧੰਨਵਾਦੀ ਹਾਂ। ਉਨਾਂ ਆਖਿਆ ਕਿ ਮੈਨੂੰ ਉਮੀਦ ਹੈ ਕਿ ਇਸ ਰਾਹੀਂ ਮੈਂ ਗਾਹਕਾਂ ਦਾ ਭਰੋਸਾ ਜਿੱਤ ਸਕਾਂਗਾ ਅਤੇ ਮੈਂ ਨਵੇਂ ਗਾਹਕਾਂ ਤੱਕ ਪਹੁੰਚ ਸਕਾਂਗਾ।
ਟੀਐਸਪੀਐਲ ਦੇ ਸੀਈਓ ਵਿਕਾਸ ਸ਼ਰਮਾ ਦਾ ਕਹਿਣਾ ਹੈ ਕਿ “ਅਸੀਂ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਪਹਿਲਕਦਮੀ ਨਾਲ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇੱਕ ਪਾਸੇ ਮੁਲਾਜਮਾਂ ਨੂੰ ਤਾਜੀਆਂ ਸਬਜੀਆਂ ਮਿਲਣਗੀਆਂ ਅਤੇ ਦੂਜੇ ਪਾਸੇ ਉਹ ਕਿਸਾਨਾਂ ਦੀ ਆਮਦਨੀ ਦਾ ਸਾਧਨ ਬਣੇ ਰਹਿਣਗੇ।ਇਸ ਪ੍ਰੋਜੈਕਟ ਨਾਲ ਜੁੜੇ ਬਹੁਤੇ ਕਿਸਾਨਾਂ ਨੇ ਜੈਵਿਕ ਖੇਤੀ ਨੂੰ ਅਪਣਾਇਆ ਹੈ ਅਤੇ ਉਨਾਂ ਦੇ ਖਰਚੇ ਵੀ ਬਹੁਤ ਘੱਟ ਗਏ ਹਨ. ਮੌਜੂਦਾ ਸਥਿਤੀ ਵਿਚ, ਜਦੋਂ ਬਾਜਾਰ ਬੰਦ ਹਨ, ਉਨਾਂ ਨੂੰ ਸਬਜੀਆਂ ਅਤੇ ਰੋਜਾਨਾ ਦੀਆਂ ਜਰੂਰਤਾਂ ਦੀ ਸਪਲਾਈ ਕਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਕਿਸਾਨ ਟੀਐਸਪੀਐਲ ਕੰਪਲੈਕਸ ਵਿਚ ਮੁਕਾਬਲੇ ਵਾਲੀਆਂ ਦਰਾਂ ਤੇ ਜੈਵਿਕ ਕੀਟਨਾਸ਼ਕ ਮੁਕਤ ਸਬਜੀਆਂ ਦੇ ਰਹੇ ਹਨ।