ਅਸ਼ੋਕ ਵਰਮਾ
ਬਠਿੰਡਾ ,14 ਮਈ 2020 - ਇਨਕਲਾਬੀ ਕੇਂਦਰ, ਪੰਜਾਬ ਨੇ ਪੰਜਾਬ ਅੰਦਰ ਦੋ ਦਰਜਨ ਤੋਂ ਵਧੇਰੇ ਥਾਵਾਂ ਤੇ ਕੇਂਦਰੀ ਅਤੇ ਸੂਬਾਈ ਹਕੂਮਤ ਖਿਲਾਫ ਡੀਜਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲ਼ਾਫ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਅਤੇ ਵਾਧਾ ਵਾਪਿਸ ਲੈਣ ਦੀ ਮੰਗ ਕੀਤੀ। ਇਨਾਂ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ , ਜਨਰਲ ਸਕੱਤਰ ਕੰਵਲਜੀਤ ਖੰਨਾ, ਭਰਾਤਰੀ ਜਥੇਬੰਦੀਆਂ ਦੇ ਆਗੂਆਂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਕੁਲਵੰਤ ਕਿਸ਼ਨਗੜ ਅਤੇ ਬਲਵੰਤ ਉੱਪਲੀ ਨੇ ਕਿਹਾ ਕਿ ਜਦੋਂ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ।
ਉਨਾਂ ਕਿਹਾ ਕਿ ਲੋੜ ਤਾਂ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘਟੀਆਂ ਤੇਲ ਦੀਆਂ ਕੀਮਤਾਂ ਦਾ ਫਾਇਦਾ ਆਮ ਲੋਕਾਈ ਨੂੰ ਦਿੱਤਾ ਜਾਂਦਾ ਪਰ ਇੱਥੇ ਉਲਟੀ ਗੰਗਾ ਵਹਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ‘ ਚ ਵਾਧਾ ਕਰਕੇ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਉਨਾਂ ਕਿਹਾ ਕਿ ਬਿਨਾਂ ਕਿਸੇ ਠੋਸ ਵਿਉਂਤਬੰਦੇ ਦੇ ਥੋਪੇ ਲਾਕਡਾੳੂਨ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੈ ਅਤੇ ਕਰੋੜਾਂ ਦੀ ਤਦਾਦ‘ ਚ ਮਜਦੂਰ ਬੇਰੁਜਗਾਰੀ ਤੋਂ ਅੱਗੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ।
ਸੂਬਾ ਆਗੂਆਂ ਜਗਜੀਤ ਲਹਿਰਾ ਮੁਹੱਬਤ, ਤਾਰਾ ਚੰਦ ਬਰੇਟਾ ਅਤੇ ਜਸਵੰਤ ਜੀਰਖ ਨੇ ਡੀਜਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਨਾਲ ਵਧਦੀ ਮਹਿੰਗਾਈ ,ਮਜਦੂਰਾਂ ਨੂੰ ਰੁਜਗਾਰ ਅਤੇ ਰਾਸ਼ਨ ਦਾ ਪ੍ਰਬੰਧ ,ਗਰੀਬ ਕਿਸਾਨਾਂ-ਮਜਦੂਰਾਂ ਦੇ ਖਾਤਿਆਂ ਵਿੱਚ ਦਸ ਦਸ ਹਜਾਰ ਰੁ. ਜਮਾ ਕਰਨ,ਨਮਨਰੇਗਾ ਦੇ ਕੰਮ ਚਾਲੂ ਕਰਨ,ਝੋਨੇ ਦੀ ਬਿਜਾਈ ਪਹਿਲੀ ਜੂਨ ਤੋਂ ਚਾਲੂ ਕਰਨ,ਪੂਸਾ 44 ਉੱਪਰ ਮੜੀ ਅਣਐਲਾਨੀ ਪਾਬੰਦੀ ਖਤਮ ਕਰਨ,ਝੋਨੇ ਦਾ ਰੇਟ ਤਿੰਨ ਹਜਾਰ ਪ੍ਰਤੀ ਕੁਇੰਟਲ ਐਲਾਨ ਕਰਨ,ਸਾਉਣੀ ਦੀ ਫਸਲਾਂ ਦੇ ਭਾਅ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਐਲਾਨ ਕਰਨ,ਵਿਸ਼ਵ ਵਪਾਰ ਸੰਸਥਾ , ਵਿਸ਼ਵੀਕਰਨ ,ਉਦਾਰੀਕਰਨ,ਨਿੱਜੀਕਰਨ ਦੀ ਨੀਤੀ ਰੱਦ ਕਰਨ ,ਸਾਰੀਆਂ ਫਸਲਾਂ ਦੀ ਘੱਟੋ ਘੱਟ ਕੀਮਤ ਤੇ ਖ੍ਰੀਦ ਯਕੀਨੀ ਬਣਾਉਣ,ਪਹਿਲੀ ਜੂਨ ਤੋਂ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਗਰੀਬ ਕਿਸਾਨਾਂ- ਮਜਦੂਰਾਂ ਸਿਰ ਚੜਿਆ ਸਰਕਾਰੀ ਅਤੇ ਸ਼ਾਹੂਕਾਰਾ ਕਰਜਾ ਖਤਮ ਕਰਨ,ਕੋਵਿਡ-19 ਦੌਰਾਨ ਡਿਉਟੀ ਨਿਭਾਉਂਦੇ ਸਾਰੇ ਕਾਮਿਆਂ ਦਾ 50-50 ਲੱਖ ਰੁ. ਦਾ ਬੀਮਾ ਅਤੇ ਠੇਕਾ ਤੇ ਆੳੂਟਸੋਰਸਿੰਗ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਨੂੰ ਪੱਕੇ ਕਰਕੇ ਤਨਖਾਹਾਂ ਵਿੱਚ ਵਾਧਾ ਆਦਿ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।
ਇਨਾਂ ਆਗੂਆਂ ਤੋਂ ਇਲਾਵਾ ਡਾ ਰਜਿੰਦਰਪਾਲ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਗੁਰਮੀਤ ਸੁਖਪੁਰ, ਗੁਰਮੇਲ ਠੁੱਲੀਵਾਲ ਹਰਚਰਨ ਚਹਿਲ, ਨਰਭਿੰਦਰ, ਬਲਦੇਵ ਭਾਈਰੂਪਾ, ਸੂਖਵਿੰਦਰ ਫੂਲੇਵਾਲਾ, ਹਰਮੇਸ਼ ਕੁਮਾਰ, ਜਗਦੀਸ ਸਿੰਘ, ਮਹਿੰਦਰ ਸਿੰਘ ਭੈਣੀਬਾਘਾ, ਬੂਟਾ ਤੁੰਗਵਾਲੀ, ਭੀਮ ਮੰਡੇਰ, ਹਰਦੀਪ ਗਾਲਿਬ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਧਰਮ ਸਿੰਘ ਸੂਜਾਪੁਰ, ਹਰਕੇਸ਼ ਚੌਧਰੀ, ਧਰਮਪਾਲ ਸਿੰਘ ਰੋੜੀਕਪੂਰਾ, ਜਸਵੀਰ ਅਕਾਲਗੜ, ਧਰਮਾਪਲ ਸਿੰਘ ਰੋੜੀਕਪੂਰਾ, ਅਮਰਜੀਤ ਸਿੰਘ ਰੋੜੀਕਪੂਰਾ, ਸੁਰਿੰਦਰ ਸਿੰਘ, ਹਰਸ਼ਾ ਸਿੰਘ , ਅੰਮ੍ਰਿਰਤਪਾਲ, ਹਰਕੇਸ਼ ਅਜਾਦ, ਜਸਵੀਰ ਅਕਾਲਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।