ਜੀ ਐਸ ਪੰਨੂ
ਪਟਿਆਲਾ, 14 ਮਈ 2020 - ਸ਼ਹੀਦ ਭਗਤ ਸਿੰਘ ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਮੈਡੀਕਲ ਕਾਲਜ ਪਟਿਆਲਾ ਵੱਲੋਂ ਮੈਡੀਕਲ ਸੁਪਰਡੈਂਟ ਦਫ਼ਤਰ ਅੱਗੇ ਦੋ ਘੰਟੇ ਦੀ ਰੋਸ ਰੈਲੀ ਕੀਤੀ ਗਈ ਰੋਸ ਰੈਲੀ ਵਿੱਚ ਪ੍ਰਧਾਨ ਜਸਪ੍ਰੀਤ ਕੌਰ ਨੇ ਬੋਲਦੇ ਕਿਹਾ ਕਿ ਸਰਕਾਰ ਸਾਡੀ ਆਵਾਜ਼ ਨੂੰ ਬਿਲਕੁਲ ਵੀ ਨਹੀਂ ਸੁਣ ਰਹੀ ਸਰਕਾਰ ਇੱਕ ਪਾਸੇ ਤਾਂ ਫਰੰਟ ਲਾਈਨ 'ਤੇ ਕੋਰੋਨਾ ਵਰਗੀ ਬਿਮਾਰੀ 'ਚ ਸਾਡੇ ਤੋਂ ਕੰਮ ਕਰਵਾ ਰਹੀ ਹੈ ਅਤੇ ਸਾਨੂੰ ਯੋਧੇ ਕਹਿ ਕੇ ਸਨਮਾਨ ਕਰ ਰਹੀ ਹੈ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਫੋਕੇ ਜਿਹੇ ਸਨਮਾਨ ਦੇ ਕੋਈ ਲੋੜ ਨਹੀਂ ਸਾਡੀਆਂ ਸੇਵਾਵਾਂ ਰੈਗੂਲਰ ਕਰੋ ਅਸੀਂ ਆਪੇੇ ਸਨਮਾਨਿਤ ਹੋੋ ਜਾਵਾਂਗੇ।
ਸਰਕਾਰ ਨੇ ਸਾਡੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਤਾਂ ਅਸੀਂ ਤਿੱਖਾ ਸੰਘਰਸ਼ ਉਲੀਕਾਗੇ ਇਸ ਸਮੇਂ ਕਰਮਜੀਤ ਕੌਰ ਔਲਖ ਨੇ ਬੋਲਦੇ ਕਿਹਾ ਕੀ ਜੇਕਰ ਅਨਸੀਲਰੀ ਅਤੇ ਪੈਰਾ ਮੈਡੀਕਲ ਸਟਾਫ ਨਰਸਿੰਗ ਸਟਾਫ਼ ਨੂੰ ਰੈਗੂਲਰ ਨਾ ਕੀਤਾ ਅਸੀਂ15/05/2020 ਨੂੰ ਸੀ ਸੀਐਮ ਹਾਊਸ ਤੱਕ ਰੋਸ ਮਾਰਚ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਅਸੀਂ ਇੱਕ ਦਿਨ ਦੀ ਮਾਸ ਲੀਵ ਲੈ ਕੇ ਸੰਘਰਸ਼ ਕਰਾਂਗੇ ਸਰਕਾਰ ਸਾਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ ਅਸੀਂ 6-7 ਹਜ਼ਾਰ ਦੀ ਨੌਕਰੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਸਕਦੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੀ ਬਿਨਾ ਸ਼ਰਤ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਪਰਖ ਕਾਲ ਸਮਾਂ ਬੰਦ ਕੀਤਾ ਜਾਵੇ ਅਸੀਂ ਤਿੱਖੇ ਸੰਘਰਸ਼ ਉਲੀਕਣ ਲਈ ਮਜਬੂਰ ਹੋ ਰਹੇ ਹਾਂ ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ।
ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਰਾਜੇਸ਼ ਕੁਮਾਰ ਲਹਿਰਾਂ ਨੇ ਬੋਲਦੇ ਕਿਹਾ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ 2 ਮਾਰਚ 2019 ਨੂੰ ਲਿਖਤੀ ਤੌਰ ਤੇ ਦਿੱਤਾ ਸੀ ਕੀ ਪੈਰਾ-ਮੈਡੀਕਲ ਅਤੇ ਨਰਸਿੰਗ ਸਟਾਫ ਦੀਆਂ ਸੇਵਾਵਾਂ 7 ਮਾਰਚ 2019 ਨੂੰ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਪਰ ਨਹੀਂ। ਮਹਾਰਾਣੀ ਪ੍ਰਨੀਤ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਧਰਨੇ ਵਿੱਚ ਆ ਕੇ ਲਿਖਤੀ ਤੌਰ ਤੇ ਦਿੱਤਾ ਸੀ ਸਾਡੀ ਸਰਕਾਰ ਆਉਣ ਤੇ ਤੁਹਾਡੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਸਾਡੀਆਂ ਸੇਵਾਵਾਂ ਰੈਗੁਲਰ ਨਹੀਂ ਕੀਤੀਆਂ ਗਈਆਂ ਮੰਤਰੀ ਸਾਬ ਦੇ ਲਿਖਤੀ ਵਾਅਦੇ ਮੁਤਾਬਕ ਪੈਰਾ-ਮੈਡੀਕਲ ਅਤੇ ਨਰਸਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ,2019 ਚ ਪੱਕੀਆਂ ਕੀਤੀਆਂ ਸਟਾਫ ਨਰਸਾ ਦਾ ਪਰਖਕਾਲ ਸਮਾਂ 2 ਸਾਲ ਦਾ ਰੱਖਿਆ ਗਿਆ ਸੀ ਦੋ ਸਾਲ ਤੋਂ ਘਟਾ ਕੇ ਇਕ ਸਾਲ ਦਾ ਕੀਤਾ ਜਾਵੇ। ਠੇਕੇ ਤੇ ਨਿਯਮ ਅਨੁਸਾਰ ਭਰਤੀ ਕੀਤੀਆਂ ਨਰਸਾਂ ਨੂੰ ਰੇਗੂਲਰ ਕਰਨਾ ਇਕ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਕਦਮ ਹੋਵੇਗਾ।
ਇਸ ਸਮੇਂ ਹਾਜਰ ਮਨਪ੍ਰੀਤ ਕੌਰ ਸੰਦੀਪ ਕੌਰ ਬਰਨਾਲਾ ਅਮਨਦੀਪ ਕੌਰ ਸੰਧੂ, ਸ਼ਿਵਾਨੀ, ਪ੍ਰਦੀਪ ਸਿੰਘ ,ਬਿਕਰਮ, ਗੁਰਦੀਪ ਸਿੰਘ ,ਰਜੇਸ਼ ਕੁਮਾਰ, ਰਾਮ ਸਿੰਘ, ਚਰਨਜੀਤ ਸਿੰਘ ,ਭਰਪੂਰ ਸਿੰਘ, ਸੰਦੀਪ ਕੌਰ ਸਾਹੀ, ਆਦਿ ਹਾਜ਼ਰ ਸਨ।