ਫਿਰੋਜ਼ਪੁਰ, 15 ਮਈ 2020 - ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਕੇਸ਼ ਸ਼ਰਮਾ, ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨੀਅਨ ਅਫਸਰ ਫਿਰੋਜ਼ਪੁਰ ਡਾ. ਅਜੈ ਭਾਰਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਨਵਦੀਪ ਸਿੰਘ ਸਿਵਲ ਸਰਜਨ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਡਾ. ਰਕੇਸ਼ ਕੁਮਾਰ ਗਰੋਵਰ ਆਯੂਰਵੈਦਿਕ ਮੈਡੀਕਲ ਅਫਸਰ (ਐੱਨਐੱਚਐੱਮ) ਪੀਐੱਚਸੀ ਮੱਲਵਾਲ ਅਤੇ ਉਪਵੈਦ ਰਬੀਨਾ ਭੱਟੀ ਜੇਈਡੀ ਫਿਰੋਜ਼ਪੁਰ ਵੱਲੋਂ ਕੋਰੋਨਾ ਵਾਰਡ ਵਿਚ ਦਾਖਲ ਮਰੀਜ਼ਾਂ ਨੂੰ ਰੋਗ ਪ੍ਰਤੀਰੋਧਕ ਸ਼ਕਤੀ (ਇਮਊਨਟੀ) ਵਧਾਉਣ ਵਾਲੀਆਂ ਆਯੂਰਵੈਦਿਕ ਦਵਾਈਆਂ ਵੰਡੀਆਂ ਗਈਆਂ।
ਆਯੂਰਵੈਦਿਕ ਦਵਾਈਆਂ ਬਾਰੇ ਮਰੀਜ਼ਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਸਹਿਮਤੀ ਲੈਣ ਤੋਂ ਬਾਅਦ ਇਹ ਦਵਾਈਆਂ ਵੰਡੀਆਂ ਗਈਆਂ। ਡਾ. ਰਕੇਸ਼ ਗਰੋਵਰ ਨੇ ਦੱਸਿਆ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੌਰਾਨ ਸਮੁੱਚੇ ਆਯੂਰਵੈਦਿਕ ਵਿਭਾਗ ਦੇ ਰੈਗੂਲਰ ਅਤੇ ਐੱਨਐੱਚਐੱਮ ਅਧੀਨ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਆਪਸੀ ਡਿਊਟੀ ਨਿਭਾ ਰਹੇ ਹਨ ਅਤੇ ਪੀੜ੍ਹਤਾਂ ਦੀ ਸੇਵਾ ਕਰ ਰਹੇ ਹਨ।
ਕੋਰੋਨਾ ਮਰੀਜ਼ਾਂ ਨੂੰ ਆਯੂਰਵੈਦਿਕ ਦਵਾਈਆਂ ਵੰਡਣ ਵਿਚ ਡਾ. ਅਵਿਨਾਸ਼ ਜਿੰਦਲ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਫਿਰੋਜਪੁਰ ਡਾ. ਗੁਰਮੇਜ ਗੁਰਾਇਆ, ਡਾ. ਕਰਨਵੀਰ ਤਰੇਹਨ, ਡਾ. ਅਮਿਤ ਗਰਗ, ਸਟਾਫ ਨਰਸ, ਪ੍ਰਦੀਪ ਸ਼ਰਮਾ, ਸਟਾਫ ਨਰਸ ਜਸਵਿੰਦਰ ਕੌਰ ਅਤੇ ਸਟਾਫ ਨਰਸ ਨਿਰਮਲ ਕੌਰ ਨੇ ਪੂਰਨ ਸਹਿਯੋਗ ਦਿੱਤਾ।