ਅਸ਼ੋਕ ਵਰਮਾ
ਬਠਿੰਡਾ, 15 ਮਈ 2020 - ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ (ਸਬੰਧਤ ਡੀ ਐਮ ਐਫ ) ਦੀ ਬਠਿੰਡਾ ਇਕਾਈ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਸੁਰਜਣਾ ਰਾਣੀ ਦੀ ਅਗਵਾਈ ਵਿੱਚ ਸ਼੍ਰੀ ਬਿਨੈ ਕੁਮਾਰ ਰਜਿਸਟਰਾਰ ਰਾਹੀਂ ਕੇਂਦਰੀ ਸਿਹਤ ਮੰਤਰੀ ਅਤੇ ਸਿਵਲ ਸਰਜਨ ਅਮਰੀਕ ਸਿੰਘ ਸੰਧੂ ਰਾਹੀਂ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਦੇ ਰੋਸ ਵਜੋਂ 28 ਮਈ ਨੂੰ ਸਵੇਰੇ 8 ਤੋਂ 10 ਵਜੇ ਸਬ ਸੈਂਟਰਾ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ
ਇਸ ਮੌਕੇ ਆਪਣਾ ਪੱਖ ਰੱਖਦਿਆਂ ਵੀਰਪਾਲ ਕੌਰ ਗੋਨਿਆਣਾ ਅਤੇ ਰੁਪਿੰਦਰ ਕੌਰ ਭਗਤਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ ਅਤੇ ਅਤੇ ਫੈਸੀਲਿਟੇਟਰਾਂ ਦੀ ਹੱਕੀ ਅਤੇ ਜਾਇਜ਼ ਮੰਗਾਂ ਦਾ ਲੰਮੇ ਸਮੇਂ ਤੋਂ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਰਕਰਾਂ ਅੰਦਰ ਸਰਕਾਰ ਖ਼ਿਲਾਫ਼ ਸਖ਼ਤ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਅੰਦਰ ਲਿਆ ਕੇ ਪ੍ਰਤੀ ਮਹੀਨਾ 9958 ਅਤੇ ਫੈਸਿਲੀਟੇਟਰਾਂ ਨੂੰ ਆਂਗਣਵਾੜੀ ਸੁਪਰਵਾਈਜ਼ਰਾਂ ਦਾ ਸਕੇਲ ਦਿੱਤਾ ਜਾਵੇ ਆਸ਼ਾ ਵਰਕਰਾਂ ਦੇ ਇਨਸੈਂਟਿਵ ਅਤੇ ਫੈਸੀਲੀਟੇਟਰਾਂ ਦੇ ਮਾਣ ਭੱਤਿਆਂ ਵਿੱਚ ਪ੍ਰਤੀ ਸਾਲ 20% ਦਾ ਵਾਧਾ ਕੀਤਾ ਜਾਵੇ ਇਸ ਤੋਂ ਇਲਾਵਾ ਟੂਰ ਭੱਤਾ 250 ਰੁਪਏ ਪ੍ਰਤੀ ਟੂਰ ਭੋਜਨ ਭੱਤਾ 50 ਰੁਪਏ ਰੋਜ਼ਾਨਾ ਅਤੇ ਫੈਸਿਲੀਟੇਟਰਾਂ ਨੂੰ ਰਿਕਾਰਡ ਰੱਖਣ ਦੇ 1000 ਰੁਪਏ ਪ੍ਰਤੀ ਮਹੀਨਾ ਅਲੱਗ ਤੋਂ ਦਿੱਤੇ ਜਾਣ
ਆਸ਼ਾ ਵਰਕਰਾਂ ਨੂੰ ਸੁਰੱਖਿਆ ਸਾਮਾਨ ਮਾਸਕ ਗਲਵਜ਼,ਸਾਬਣਾ , ਸੈਨੇਟਾਈਜ਼ਰ ਹਫਤਾਵਾਰੀ ਸਪਲਾਈ ਕੀਤੇ ਜਾਣ ਅਤੇ ਕੋਵਿਡ 19 ਦੇ ਸਰਵੇਖਣ ਦੀ ਅਦਾਇਗੀ ਜਨਵਰੀ ਤੋਂ ਦੇਣ ਦੀ ਮੰਗ ਉਠਾਈ ਇਸ ਮੌਕੇ ਸੁਖਵਿੰਦਰ ਕੌਰ ਬਠਿੰਡਾ' ਮਨਜੀਤ ਕੌਰ ਸੰਗਤ ,ਮਨਜੀਤ ਕੌਰ ,ਸੀਮਾ ਰਾਣੀ ,ਜੋਗਿੰਦਰ ਕੌਰ 'ਕੁਸਮ ਅਤੇ ਡੀ. ਐੱਮ.ਐੱਫ.ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ,ਬਲਰਾਜ ਮੌੜ ਅਤੇ ਜਗਪਾਲ ਬੰਗੀ ਹਾਜ਼ਰ ਸਨ।