ਅਸ਼ੋਕ ਵਰਮਾ
- ਬੈਂਕ ਨੇ 200 ਮਾਸਕ ਤੇ 40 ਬੋਤਲਾਂ ਸੈਨੀਟਾਈਜ਼ਰ ਵੀ ਕੀਤੇ ਭੇਂਟ
ਬਠਿੰਡਾ, 16 ਮਈ 2020 - ਕੋਵਿਡ 19 ਦੇ ਮੱਦੇਨਜ਼ਰ ਭਾਰਤੀਯ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਸ਼੍ਰੀ ਕੇ.ਕੇ. ਧੌਲੀਆ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੂੰ ਕਰੋਨਾ ਵਾਇਰਸ ਦੀ ਜੰਗ ’ਚ ਆਪਣੇ ਤਨਦੇਹੀ ਨਾਲ ਜੁੜੇ ਕਰਮਚਾਰੀਆਂ ਲਈ 100 ਪੀ.ਪੀ.ਈ. ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੈਂਕ ਵਲੋਂ 200 ਮਾਸਕ ਤੇ 40 ਬੋਤਲਾਂ ਸੈਨੀਟਾਈਜ਼ਰ ਦੀਆਂ ਦਿੱਤੀਆਂ ਗਈਆਂ। ਇਸੇ ਤਰਾਂ ਹੀ ਭਾਰਤੀਯ ਸਟੇਟ ਬੈਂਕ ਬਠਿੰਡਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਲਗਭਗ 300 ਰਾਸ਼ਨ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਸ਼੍ਰੀ ਧੌਲੀਆਂ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਭਾਰਤੀਯ ਸਟੇਟ ਬੈਂਕ ਹਮੇਸ਼ਾ ਜ਼ਿਲਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ। ਇਸ ਮੌਕੇ ਜ਼ਿਲਾ ਲੀਡ ਬੈਂਕ ਮੈਨੇਜ਼ਰ ਸ਼੍ਰੀ ਜੈਸੰਕਰ ਸ਼ਰਮਾ, ਪ੍ਰੇਮ ਕੁਮਾਰ ਗਰਗ ਅਤੇ ਹੋਰ ਮੁੱਖ ਪ੍ਰਬੰਧਕ ਵੀ ਮੌਜੂਦ ਸਨ।