ਮਨਿੰਦਰਜੀਤ ਸਿੱਧੂ
- ਮਾਨਵਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਅਸਲ ਸੇਵਾ ਹੈ- ਮਨਜਿੰਦਰ ਹੈਪੀ, ਮਨਪ੍ਰੀਤ ਸੇਖੋਂ
ਜੈਤੋ, 17 ਮਈ 2020 - ਕਰਫ਼ਿਊ ਅਤੇ ਲਾਕਡਾਊਨ ਨੂੰ ਲਗਭਗ ਅੱਜ 2 ਮਹੀਨੇ ਦੇ ਕਰੀਬ ਹੋ ਗਏ ਹਨ। ਇਸ ਲਾਕਡਾਊਨ ਦੌਰਾਨ ਮਾਨਵਤਾ ਦੀ ਸੇਵਾ ਵਿੱਚ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਆਪੋ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਪਿੰਡ ਬਹਿਬਲ ਕਲਾਂ ਵਿਖੇ ਲਗਭਗ ਪਿਛਲ਼ੇ 45 ਦਿਨਾਂ ਤੋਂ ਲੰਗਰ ਦੀ ਸੇਵਾ ਯੂਥ ਕਾਂਗਰਸ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ, ਜਿਲਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਅਤੇ ਉਨਾਂ ਦੇ ਸਾਥੀਆਂ ਵੱਲੋਂ ਚਲਾਈ ਜਾ ਰਹੀ ਹੈ। ਇਹ ਲੰਗਰ ਮਨਪ੍ਰੀਤ ਸਿੰਘ ਸੇਖੋਂ ਦੇ ਨਿਵਾਸ ਸਥਾਨ ਤੋਂ ਤਿਆਰ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚਾਇਆ ਜਾਂਦਾ ਹੈ।
ਇਸਦੇ ਨਾਲ ਹੀ ਮਨਜਿੰਦਰ ਸਿੰਘ ਹੈਪੀ ਵੱਲੋਂ ਬਰਗਾੜੀ ਵਿਖੇ ਇਕਾਂਤਵਾਸ ਵਿੱਚ ਰੱਖੇ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜਰ ਵੀ ਵੰਡੇ ਗਏ ਹਨ। ਅੱਜ ਪਿਡ ਬਹਿਬਲ ਕਲਾਂ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਹੈਪੀ ਵੱਲੋਂ ਲੰਗਰ ਦੀ ਸੇਵਾ ਕਰ ਰਹੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪਰਮਿੰਦਰ ਸਿੰਘ ਡਿੰਪਲ ਨੇ ਮਨਪ੍ਰੀਤ ਸਿੰਘ ਸੇਖੋਂ ਅਤੇ ਸਮੂਹ ਪਿੰਡ ਵਾਸੀਆਂ ਦਾ ਲੰਗਰ ਦੀ ਸੇਵਾ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਕੋਰੋਨਾ ਵਾਇਰਸ ਖਿਲਾਫ਼ ਚੱਲ ਰਹੀ ਜੰਗ ਵਿੱਚ ਵਧ ਚੜ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਮੌਕੇ ਮਨਜਿੰਦਰ ਸਿੰਘ ਹੈਪੀ ਨੇ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਇਸ ਬਿਪਤਾ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦਈਏ।ਇਸ ਮੌਕੇ ਜਸਪ੍ਰੀਤ ਸਿੰਘ ਜੱਸਾ ਪ੍ਰਧਾਨ ਯੂਥ ਕਾਂਗਰਸ ਕੋਟਕਪੂਰਾ, ਸਟਿਫਨ ਸੋਸ਼ਲ ਮੀਡੀਆ ਇੰਚਾਰਜ਼ ਫਰੀਦਕੋਟ, ਡਾ. ਸਤਨਾਮ ਸਿੰਘ ਸਿੱਧੂ ਬਲਾਕ ਸੰਮਤੀ ਮੈਂਬਰ, ਸੁਖਚੈਨ ਸਿੰਘ ਚੈਨਾ ਪ੍ਰਧਾਨ, ਤਜਿੰਦਰ ਸਿੰਘ ‘ਬਾਬਾ’, ਸਰਪੰਚ ਜਗਦੀਪ ਸਿੰਘ ਕੋਠੇ ਥੇਹ, ਸਰਪੰਚ ਸਵਰਨ ਸਿੰਘ ਕੋਠੈ ਕੇਹਰ ਸਿੰਘ ਵਾਲੇ, ਮੈਂਬਰ ਪਰਮਜੀਤ ਸਿੰਘ, ਸੁਖਜੀਤ ਬਰਾੜ, ਨਿਰਭੈ ਸੇਖੋਂ, ਗੁਰਸੇਵਕ ਬਰਾੜ, ਗੋਰਾ ਸੇਖੋਂ, ਪਿ੍ਰਤਪਾਲ ਸਰਾਂ, ਦਰਸ਼ਨ ਬਰਾੜ, ਗੋਲੀ ਬਰਾੜ, ਰਾਜੂ ਸੇਖੋਂ, ਇਕਬਾਲ ਬਰਾੜ ਆਦਿ ਹਾਜਰ ਸਨ।